ਪਿੰਡ ਦੇ ਭਵਿੱਖ ਨੂੰ ਧਿਆਨ ‘ਚ ਰੱਖਦਿਆਂ ਭਲੂਰ ਵਾਸੀਆਂ ਨੇ ਦਿੱਤਾ ਨੌਜਵਾਨ ਅਰਸ਼ ਭਲੂਰ ਨੂੰ ਥਾਪੜਾ__ਛਿੰਦਾ ਸਿੰਘ ਬਰਾੜ

ਛਿੰਦਾ ਸਿੰਘ ਬਰਾੜ
ਭਲੂਰ (ਸਮਾਜ ਵੀਕਲੀ) ਬੇਅੰਤ ਗਿੱਲ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਪਿੰਡਾਂ ਅੰਦਰ ਸਿਆਸੀ ਸਰਗਰਮੀਆਂ ਸਿਖਰਾਂ ‘ਤੇ ਹਨ । ਇਸੇ ਤਰ੍ਹਾਂ ਹਲਕਾ ਬਾਘਾਪੁਰਾਣਾ ਦੇ ਵੱਡੇ ਪਿੰਡਾਂ ਵਿਚ ਗਿਣੇ ਜਾਂਦੇ ਪਿੰਡ ਭਲੂਰ ਦੀ ਸਰਪੰਚੀ ਦੇ ਮੈਦਾਨ ਵਿੱਚ ਭਰਪੂਰ ਰੌਣਕਾਂ ਲੱਗ ਗਈਆਂ ਹਨ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਭਲੂਰ ਦੇ ਬਲਾਕ ਇੰਚਾਰਜ ਛਿੰਦਾ ਸਿੰਘ ਬਰਾੜ ਨੇ ਕਿਹਾ ਕਿ ਨੌਜਵਾਨ ਅਰਸ਼ਵਿੰਦਰ ਸਿੰਘ ਉਰਫ਼ ਅਰਸ਼ ਭਲੂਰ ਪਿਛਲੇ ਸਮੇਂ ਤੋਂ ਨਿਰੰਤਰ ਆਪਣੇ ਪਿੰਡ ਲਈ ਸ਼ਲਾਘਾਯੋਗ ਸੇਵਾਵਾਂ ਨਿਭਾ ਰਿਹਾ ਹੈ। ਉਸਦੀ ਹਿੰਮਤ, ਸਿਆਣਪ ਅਤੇ ਪਹੁੰਚ ਦੇ ਬਦੌਲਤ ਪਿੰਡ ਨੂੰ 2 ਕਰੋੜ ਤੋਂ ਵਧੇਰੇ ਦਾ ਲਾਭ ਪਹੁੰਚਿਆ ਹੈ। ਸਰਦਾਰ ਹਰਿੰਦਰ ਸਿੰਘ ਉਰਫ਼ ਛਿੰਦਾ ਸਿੰਘ ਬਰਾੜ ਨੇ ਆਖਿਆ ਕਿ ਛੋਟੀ ਉਮਰੇ ਵੱਡੇ ਕਾਰਜ ਕਰਨ ਵਾਲਾ ਨੌਜਵਾਨ ਅੱਜ ਪਿੰਡ ਵਾਸੀਆਂ ਦੀ ਹਰਮਨਪਿਆਰਤਾ ਬਟੋਰ ਰਿਹਾ ਹੈ। ਪਿੰਡ ਦੇ ਬੱਚੇ, ਬਜ਼ੁਰਗ, ਬੀਬੀਆਂ ਅਤੇ ਨੌਜਵਾਨ ਵਰਗ ਉਸ ਨਾਲ ਚੱਟਾਨ ਵਾਂਗ ਖੜ੍ਹਾ ਹੈ।ਪਿੰਡ ਦੇ ਉਜਵਲ ਭਵਿੱਖ ਲਈ ਇਹ ਬੜਾ ਉਸਾਰੂ ਫੈਸਲਾ ਹੋ ਰਿਹਾ ਹੈ ਕਿ ਨਗਰ ਵਾਸੀ ਨੌਜਵਾਨ ਅਰਸ਼ ਭਲੂਰ ਨੂੰ ਥਾਪੜਾ ਦੇ ਰਹੇ ਹਨ ਅਤੇ ਉਸਦੇ ਸਿਰ ਜ਼ਿੰਮੇਵਾਰੀ ਦਾ ਤਾਜ਼ ਸਜਾਉਣਾ ਲੋਚਦੇ ਹਨ। ਛਿੰਦਾ ਸਿੰਘ ਬਰਾੜ ਨੇ ਅੱਗੇ ਬੋਲਦਿਆਂ ਕਿਹਾ ਕਿ ਨੌਜਵਾਨ ਅਰਸ਼ ਭਲੂਰ ਜਿੱਥੇ ਸਲੀਕੇ ਨਾਲ ਗੱਲਬਾਤ ਕਰਨ ਦਾ ਚੱਜ ਜਾਣਦਾ ਹੈ, ਉੱਥੇ ਹੀ ਉਹ ਆਪਣੀ ਜੁਅੱਰਤ ਨਾਲ ਪਿੰਡ ਦੇ ਲੋਕਾਂ ਦੇ ਕੰਮ ਕਰਵਾਉਣ ਦਾ ਦਮ ਰੱਖਦਾ ਹੈ। ਇਸ ਮੌਕੇ ਉਨ੍ਹਾਂ ਨੇ ਗੁੱਸੇ ਗਿਲੇ ਤੇ ਸ਼ਿਕਵੇ ਚੁੱਕੀ ਫਿਰਦੇ ਸੱਜਣਾ ਨੂੰ ਬੇਨਤੀ ਕੀਤੀ ਕਿ ਆਓ ਆਪਾਂ ਸਾਰੇ ਪਿੰਡ ਦੀ ਚੜ੍ਹਦੀ ਕਲਾ ਲਈ ਇਮਾਨਦਾਰੀ ਨਾਲ ਇੱਕਮੁੱਠ ਹੋ ਕੇ ਕੰਮ ਕਰੀਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ ਮਨਾਇਆ 117ਵਾਂ ਜਨਮ ਦਿਵਸ
Next articleਮੈਂ ਸਮਝ ਨਹੀਂ ਸਕਿਆ!