ਗੀਤ

ਡਾਕਟਰ ਨਰਿੰਦਰ ਭੱਪਰ ਝਬੇਲਵਾਲੀ
(ਸਮਾਜ ਵੀਕਲੀ)
ਤੂੰ ਰੁੱਸਿਆ ਕਿਹੜੀ ਗੱਲੋਂ ਦੱਸ ਵੇ।
ਮੇਰੇ ਨੀਲੇ ਨੀਲੇ ਨੈਣਾਂ ਵਿੱਚ ਵੱਸ ਵੇ।
ਗੁੱਸਾ ਕਿਹੜੀ ਗੱਲ ਦਾ ਤੂੰ ਹੱਸ ਕਿਉਂ ਨਹੀਂ ਬੋਲਦਾ।
ਦਿਲ ਵਾਲਾ ਭੇਦ ਮਾਹੀਆ ਕਦੀ ਕਿਉਂ ਨਹੀਂ ਖੋਲਦਾ।
ਹੁਣ ਕਿਹੜੀ ਗੱਲੋਂ ਹੋਈ ਦੱਸ ਬੱਸ ਵੇ
ਮੇਰੇ ਨੀਲੇ ਨੀਲੇ ਨੈਣਾਂ ਵਿੱਚ ਵੱਸ ਵੇ….
ਪਾਇਆ ਮੁੱਲ ਨਾ ਤੂੰ ਕੁਝ ਵੀ ਜਵਾਨੀ ਦਾ।
ਰੱਖ ਕੁਝ ਕੁ ਤਾਂ ਮਾਨ ਦਿਲ ਜਾਨੀ ਦਾ।
ਇੰਜ ਕਾਲਾ ਨਾਗ ਬਣਕੇ ਨਾ ਡੱਸ ਵੇ।
ਮੇਰੇ ਨੀਲੇ ਨੀਲੇ ਨੈਣਾਂ ਵਿੱਚ ਵੱਸ ਵੇ।
ਆਉਣੀ ਭਲਕੇ ਨਾ ਜਵਾਨੀ ਇਹ ਦੁਬਾਰਾ।
ਫੁੱਲ ਜਿਹੇ ਰੂਪ ਤੂੰ ਲੈ ਲੈ ਨਜ਼ਾਰਾ,
ਲੈ ਕੇ ਦਿਲ ਨਾ ਤੂੰ ਦੂਰ ਦੂਰ ਨੱਸ ਵੇ।
ਮੇਰੇ ਨੀਲੇ ਨੀਲੇ ਨੈਣਾਂ ਵਿੱਚ ਵੱਸ ਵੇ……
ਕਰ ਯਾਦ ਕੀਤੇ ਚੰਨ ਕੌਲ ਤੇ ਕਰਾਰ ਵੇ।
ਠੋਕਰਾਂ ਨਾ ਮਾਰ ਵੇ ਗੁੱਸੇ ਗਿਲੇ ਭੁੱਲਕੇ ਤੂੰ ਹੱਸ ਵੇ।
ਮੇਰੇ ਨੀਲੇ ਨੀਲੇ ਨੈਣਾਂ ਵਿੱਚ ਵੱਸ ਵੇ….
ਰੂਪ ਕਮਲਾਇਆ ਵੇ ਗੁਲਾਬੀ ਅੱਜ ਹਾਣੀਆਂ।
‘ਭੱਪਰਾ’  ਯਾਦ ਕਰ ਵੇ ਪੁਰਾਣੀਆਂ ਕਹਾਣੀਆਂ।
‘ਝਬੇਲਵਾਲੀ ਵਾਲਿਆਂ’ ਨਾ ਤੀਰ ਜ਼ਹਿਰੀ ਕੱਸ ਵੇ।
ਮੇਰੇ ਨੀਲੇ ਨੀਲੇ ਨੈਣ ਕੇ ਵੱਸ ਵੇ ‌…..
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ।
ਪਿੰਡ ਅਤੇ ਡਾਕਖਾਨਾ ਝਬੇਲਵਾਲੀ।
ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ।
6284145349
Previous articleਸਮਤਾ ਸੈਨਿਕ ਦਲ ਨੇ ਕੀਤਾ ਅੰਬੇਡਕਰ ਭਵਨ ਵਿਖੇ ਸੈਮੀਨਾਰ
Next articleਲੇਖਕ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਵਚਨਬੱਧ ਹੋਣ: ਦਰਸ਼ਨ ਬੁੱਟਰ