ਰਹਿਬਰਾਂ ਦੇ ਮਿਸ਼ਨ ਦਾ ਹੋਕਾ ਦੇਣ ਵਾਲਿਆਂ ਦਾ ਨਾਂਅ ਇਤਿਹਾਸ ਦੇ ਸੁਨਹਿਰੀ ਪੰਨਿਆਂ ਤੇ ਲਿਖਿਆ ਜਾਂਦਾ ਹੈ – ਡਿਪਟੀ ਸਪੀਕਰ ਪੰਜਾਬ

ਸ੍ਰੀ ਚਰਨਛੋਹ ਗੰਗਾ ਖੁਰਾਲਗੜ੍ਹ ਸਾਹਿਬ ਵਿਖੇ ਭਗਵਾਨ ਮਹਾਰਿਸ਼ੀ ਵਾਲਮੀਕਿ ਮਹਾਰਾਜ ਜੀ ਦੇ ਜਨਮ ਉਤਸਵ ਨੂੰ ਸਮਰਪਿਤ ਬੇਗਮਪੁਰਾ ਟਾਈਗਰ ਫ਼ੋਰਸ ਨੇ ਲਗਾਇਆ ਖੂਨਦਾਨ ਕੈਂਪ

ਸ਼੍ਰੀ ਖੁਰਾਲਗੜ੍ਹ ਸਾਹਿਬ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸ੍ਰੀ ਗੁਰੂ ਰਵਿਦਾਸ ਜੀ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ ਅੰਮਿ੍ਤਕੁੰਡ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸਿ੍ਸ਼ਟੀ ਦੇ ਰਚਣਹਾਰ ਭਗਵਾਨ ਮਹਾਰਿਸ਼ੀ ਵਾਲਮੀਕਿ ਮਹਾਰਾਜ ਜੀ ਦੇ ਜਨਮ ਉਤਸਵ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਕੈਂਪ ਬੇਗਮਪੁਰਾ ਟਾਈਗਰ ਫ਼ੋਰਸ ਦੇ ਆਗੂਆਂ ਦੇ ਵਿਸ਼ੇਸ਼ ਸਹਿਯੋਗ ਨਾਲ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੀ ਟੀਮ ਵਲੋਂ ਲਗਾਇਆ ਗਿਆ। ਇਸ ਮੌਕੇ ਤੇ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਨੇ ਆਖਿਆ ਕਿ ਜਿਹੜੀਆਂ ਕੌਮਾ ਆਪਣੇ ਰਹਿਬਰਾਂ ਦੇ ਮਿਸ਼ਨ ਤੋਂ ਬੇਮੁੱਖ ਹੁੰਦੀਆਂ ਹਨ ਉਨ੍ਹਾਂ ਦਾ ਨਾਮ ਇਤਿਹਾਸ ਦੇ ਪੰਨਿਆਂ ਤੋਂ ਧੁੰਦਲਾ ਹੋ ਜਾਂਦਾ ਹੈ ਜਦਕਿ ਜਿਹੜੇ ਲੋਕ ਸੱਚ ਦੇ ਮਾਰਗ ਤੇ ਚੱਲਦਿਆਂ ਆਪਣੇ ਰਹਿਬਰਾਂ ਦੇ ਮਿਸ਼ਨ ਦਾ ਹੋਕਾ ਦਿੰਦੇ ਹਨ ਉਨ੍ਹਾਂ ਦਾ ਨਾਂਅ ਇਤਿਹਾਸ ਦੇ ਸੁਨਹਿਰੀ ਪੰਨਿਆਂ ਤੇ ਲਿਖਿਆ ਜਾਂਦਾ ਹੈ। ਸ੍ਰੀ ਚਰਨਛੋਹ ਗੰਗਾ ਵਿਖੇ ਪੀਣ ਵਾਲੇ ਪਾਣੀ ਦੀ ਘਾਟ ਬਾਰੇ ਕੀਤੇ ਸਵਾਲ ਦੇ ਜਵਾਬ ‘ਚ ਡਿਪਟੀ ਸਪੀਕਰ ਨੇ ਆਖਿਆ ਕਿ ਇਸ ਸਥਾਨ ਤੇ ਪਿਛਲੀਆਂ ਸਰਕਾਰਾਂ ਦੀ ਅਣਗਹਿਲੀ ਰਹੀ ਹੈ ਕਿ ਉਹ ਸੰਗਤਾਂ ਦੀ ਆਮਦ ਨੂੰ ਵੇਖਦਿਆਂ ਪੁੱਖਤਾ ਪ੍ਰਬੰਧ ਨਹੀਂ ਕਰ ਸਕੀਆਂ ਲੇਕਿਨ ਮੌਜੂਦਾ ਸਰਕਾਰ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ‘ਚ ਧਾਰਮਿਕ ਸਥਾਨਾ ਤੇ ਸੰਗਤਾਂ ਦੀ ਆਮਦ ਦੇ ਮੱਦੇਨਜ਼ਰ ਪ੍ਰਬੰਧਾਂ ‘ਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ। ਇਸੇ ਲੜੀ ਤਹਿਤ ਸ੍ਰੀ ਚਰਨਛੋਹ ਗੰਗਾ ਖੁਰਾਲਗੜ੍ਹ ਸਾਹਿਬ ਵਿਖੇ ਪਾਣੀ ਦੀ ਟੈਂਕੀ ਲਈ ਅਤੇ ਟਿਊਬਵੈੱਲ ਵਾਸਤੇ ਅਲੱਗ ਅਲੱਗ ਟੈਂਡਰ ਲੱਗ ਚੁੱਕੇ ਹਨ ਜਿਨ੍ਹਾਂ ਦਾ ਬਹੁਤ ਜਲਦੀ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਮੌਕੇ ਤੇ ਬੇਗਮਪੁਰਾ ਟਾਈਗਰ ਫ਼ੋਰਸ ਦੇ ਪ੍ਰਧਾਨ ਸ੍ਰੀ ਤਾਰਾ ਚੰਦ ਨੇ ਆਖਿਆ ਕਿ ਉਨ੍ਹਾਂ ਦੀ ਜਥੇਬੰਦੀ ਕਰੀਬ 15 ਸਾਲ ਪਹਿਲਾਂ ਹੋਂਦ ‘ਚ ਆਈ ਸੀ ਅਤੇ ਉਸ ਸਮੇਂ ਤੋਂ ਸੰਗਤ ਦੀ ਭਲਾਈ ਲਈ ਵਿਸ਼ੇਸ਼ ਕਾਰਜ ਕਰ ਰਹੀ ਹੈ। ਜਿੱਥੇ ਕਿਤੇ ਸਮਾਜਿਕ ਕੁਰੀਤੀਆਂ ਵਿਰੁੱਧ ਸੰਘਰਸ਼ ਦਾ ਰਾਹ ਅਪਣਾਉਂਣ ਦੀ ਜ਼ਰੁਰਤ ਹੁੰਦੀ ਹੈ, ਉੱਥੇ ਵੀ ਉਨ੍ਹਾਂ ਦੀ ਜਥੇਬੰਦੀ ਪਿੱਛੇ ਨਹੀਂ ਹਟਦੀ। ਇਸ ਮੌਕੇ ਬੇਗਮਪੁਰਾ ਟਾਈਗਰ ਫੋਰਸ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਸੁਖਦੇਵ ਕੁਮਾਰ ਨਵਾਂਸ਼ਹਿਰ ਦੇ ਨਾਲ ਆਏ ਨੌਜਵਾਨਾ ਵਲੋਂ ਵੱਡੇ ਪੱਧਰ ਤੇ ਖੂਨਦਾਨ ਕੀਤਾ ਗਿਆ। ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਜੀ ਨੇ ਆਖਿਆ ਕਿ ਸਥਾਨਿਕ ਗੁਰੂ ਘਰ ਵਿਖੇ ਸਮੇਂ ਸਮੇਂ ਤੇ ਸਮਾਜ ਦੇ ਰਹਿਬਰਾਂ ਦਾ ਜਨਮ ਉਤਸਵ ਮਨਾਇਆ ਜਾਂਦਾ ਹੈ, ਅਤੇ ਦੇਸ਼ ਵਿਦੇਸ਼ ਤੋਂ ਸੰਗਤਾਂ ਨਤਮਸਤਕ ਹੋਣ ਲਈ ਸ੍ਰੀ ਚਰਨਛੋਹ ਗੰਗਾ ਖੁਰਾਲਗੜ੍ਹ ਸਾਹਿਬ ਵਿਖੇ ਪਹੁੰਚਦੀਆਂ ਹਨ। ਇਸ ਮੌਕੇ ਤੇ ਬਲੱਡ ਬੈਂਕ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਬੀ.ਟੀ.ਓ ਡਾਕਟਰ ਰਾਹੁਲ ਗੋਇਲ, ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਕੁਲਦੀਪ ਸਿੰਘ ਤੇ ਇੰਚਾਰਜ ਮਨਜੀਤ ਸਿੰਘ ਬੇਦੀ ਦੀ ਟੀਮ ਵਲੋਂ ਅੱਜ ਦੇ ਖੂਨਦਾਨ ਕੈਂਪ ਦੌਰਾਨ 42 ਯੂਨਿਟ ਬਲੱਡ ਪ੍ਰਾਪਤ ਕੀਤਾ ਗਿਆ ਜਿਹੜਾ ਕਿ ਵੱਖ ਵੱਖ ਲੋੜਵੰਦਾਂ ਨੂੰ ਮੁਹੱਈਆ ਕਰਵਾਇਆ ਜਾਵੇਗਾ। ਇਸ ਮੌਕੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ, ਸੰਤ ਦਿਆਲ ਦਾਸ, ਸੰਤ ਕਰਮ ਚੰਦ, ਹੈੱਡ ਕੈੋਸ਼ੀਅਰ ਸੰਤ ਨਿਰੰਜਣ ਸਿੰਘ, ਮਨਜੀਤ ਮੁੱਗੋਵਾਲ, ਮੇਜਰ ਸਿੰਘ ਘਟਾਰੋਂ, ਸੁਖਚੈਨ ਸਿੰਘ ਕਾਲਾ ਮਾਲਵਾ, ਸੰਤ ਗਿਰਧਾਰੀ ਲਾਲ ਹੈੱਡ ਗਰੰਥੀ, ਸੁਰਿੰਦਰ ਰਾਜਸਥਾਨੀ, ਚੇਅਰਮੈਨ ਨਾਜਰ ਰਾਮ ਮਾਨ, ਪੀ ਐਲ ਸੂਦ, ਜਗਦੀਸ਼ ਦੀਸ਼ਾ, ਬੇਗਮਪੁਰਾ ਟਾਈਗਰ ਫ਼ੋਰਸ ਆਗੂਆਂ ‘ਚ ਕੌਮੀ ਚੇਅਰਮੈਨ ਬਿੱਲਾ ਦਿਓਵਾਲ, ਕੌਮੀ ਪ੍ਰਧਾਨ ਅਸ਼ੋਕ ਸੱਲ੍ਹਣ, ਕੌਮੀ ਜਨਰਲ ਸੈਕਟਰੀ ਅਵਤਾਰ ਬਸੀ ਖਵਾਜੂ, ਪੰਜਾਬ ਪ੍ਰਧਾਨ ਤਾਰਾ ਚੰਦ, ਪੰਜਾਬ ਦੇ ਵਾਈਸ ਪ੍ਰਧਾਨ ਦਵਿੰਦਰ ਬਿੰਦਰ ਲੁਧਿਆਣਾ, ਦੋਆਬਾ ਇੰਜਾਰਜ ਸੋਮ ਦੇਵ ਸੰਧੀ, ਦੋਆਬਾ ਜਨਰਲ ਸੈਕਟਰੀ ਉਂਕਾਰ ਬਜਰਾਵਰ, ਐਸ ਬੀ ਐਸ ਨਗਰ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਕੁਮਾਰ, ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਮੋਨੂੰ ਡਵਿੱਡਾ, ਸਕੱਤਰ ਰਾਕੇਸ਼ ਸਿੰਗੜੀਵਾਲ, ਰਣਦੀਪ ਰਿੰਪੀ ਤਹਿਸੀਲ ਪ੍ਰਧਾਨ ਫ਼ਿਲੌਰ, ਅਵਤਾਰ ਸਿੰਘ ਛੋਕਰਾਂ ਜਨ: ਸਕੱਤਰ, ਮਨਜੀਤ ਸਿੰਘ, ਤਰਸੇਮ ਸਿੰਘ ਅਤੇ ਸੌਰਵ ਸਮੇਤ ਬਹੁਤ ਸਾਰੇ ਆਗੂ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleOVER SPECULATIONS IN JOURNALISM – A MENACING TREND
Next article2 ਅਤੇ 3 ਅਕਤੂਬਰ ਨੂੰ ਨੋਮੀਨੇਸ਼ਨ ਫਾਰਮ ਲਏ ਜਾਣ:ਗੋਲਡੀ ਪੁਰਖਾਲੀ