ਰੋਟਰੀ ਕਲੱਬ ਮਿਡਟਾਊਨ ਨੇ ਨੇਸ਼ਨ ਬਿਲਡਰਜ਼ ਨੂੰ ਸਨਮਾਨਿਤ ਕੀਤਾ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਰੋਟਰੀ ਕਲੱਬ ਮਿਡਟਾਊਨ ਨੇ ਆਪਣੇ ਸਲਾਨਾ ਪ੍ਰੋਗਰਾਮ ਦੌਰਾਨ ਸਮਾਜ ਲਈ ਅਹਿਮ ਯੋਗਦਾਨ ਪਾਉਣ ਵਾਲੇ ‘ਨੇਸ਼ਨ ਬਿਲਡਰਜ਼’ ਨੂੰ ਸਨਮਾਨਿਤ ਕੀਤਾ। ਪ੍ਰੋਗਰਾਮ ਵਿੱਚ ਰੋਟਰੀ ਗਵਰਨਰ ਪਰਮਿੰਦਰ ਸਿੰਘ ਗਰੋਵਰ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਮੌਕੇ ਕਲੱਬ ਦੀਆਂ ਪ੍ਰਾਪਤੀਆਂ ਅਤੇ ਸੇਵਾਵਾਂ ਬਾਰੇ ਚਾਨਣਾ ਪਾਉਂਦਿਆਂ ਰੋਟਰੀ ਕਲੱਬ ਦੇ ਪ੍ਰਧਾਨ ਅਵਤਾਰ ਸਿੰਘ ਨੇ ਦੱਸਿਆ ਕਿ ਰੋਟਰੀ ਕਲੱਬ ਮਿਡਟਾਊਨ ਵੱਲੋਂ ਹੁਣ ਤੱਕ 460 ਕੋਰਨੀਆ ਦੇ ਟਰਾਂਸਪਲਾਂਟ ਕਰਵਾਏ ਜਾ ਚੁੱਕੇ ਹਨ, ਜੋ ਕਿ ਸਮਾਜ ਵਿੱਚ ਨੇਤਰਹੀਣਾਂ ਨੂੰ ਨਵਾਂ ਜੀਵਨ ਦੇਣ ਦਾ ਇੱਕ ਅਹਿਮ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਰੋਟਰੀ ਕਲੱਬ ਨਾ ਸਿਰਫ਼ ਸਮਾਜ ਵਿੱਚ ਸੇਵਾ ਕਾਰਜਾਂ ਵਿੱਚ ਮੋਹਰੀ ਹੈ, ਸਗੋਂ ਨੇਤਰਹੀਣਾਂ ਨੂੰ ਰੌਸ਼ਨੀ ਪ੍ਰਦਾਨ ਕਰਨ ਦੇ ਉਪਰਾਲੇ ਵਿੱਚ ਵੀ ਅਹਿਮ ਭੂਮਿਕਾ ਨਿਭਾ ਰਿਹਾ ਹੈ। ਅਸੀਂ ਕੋਰਨੀਆ ਟਰਾਂਸਪਲਾਂਟ ਰਾਹੀਂ 460 ਲੋਕਾਂ ਨੂੰ ਦ੍ਰਿਸ਼ਟੀ ਪ੍ਰਦਾਨ ਕੀਤੀ ਹੈ, ਜੋ ਕਿ ਸਾਡੇ ਕਲੱਬ ਲਈ ਮਾਣ ਵਾਲੀ ਗੱਲ ਹੈ, ਪ੍ਰੋਗਰਾਮ ਵਿੱਚ, ਸਿੱਖਿਆ, ਸਿਹਤ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਸ਼ਾਨਦਾਰ ਯੋਗਦਾਨ ਪਾਉਣ ਵਾਲੇ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਨੂੰ ਨੇਸ਼ਨ ਬਿਲਡਰਜ਼ ਵਜੋਂ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਉਨ੍ਹਾਂ ਸ਼ਖ਼ਸੀਅਤਾਂ ਨੂੰ ਦਿੱਤਾ ਗਿਆ ਜੋ ਆਪਣੇ ਕੰਮਾਂ ਰਾਹੀਂ ਸਮਾਜ ਦੀ ਉਸਾਰੀ ਅਤੇ ਵਿਕਾਸ ਵਿੱਚ ਯੋਗਦਾਨ ਪਾ ਰਹੇ ਹਨ, ਜਿਨ੍ਹਾਂ ਵਿੱਚ ਸਿੱਖਿਆ ਸ਼ਾਸਤਰੀ ਬਬੀਤਾ ਸ਼ਰਮਾ, ਅੰਬਿਕਾ ਓਹਰੀ, ਜਸਮਿੰਦਰ ਕੌਰ, ਪਲਵਿੰਦਰ ਕੌਰ, ਰੁਪਿੰਦਰ ਕੌਰ, ਕੰਵਲਜੀਤ ਸੰਧੂ ਭੋਗਲ, ਜਸਬੀਰ ਕੌਰ, ਪਰਵੀਨ ਕੁਮਾਰੀ, ਰੁਪਿੰਦਰ ਸਿੰਘ, ਹਰਜਿੰਦਰ ਕੌਰ, ਰਾਜਵਿੰਦਰ ਕੌਰ, ਧਰਮਿੰਦਰ ਖਿੰਦੜੀ, ਪੂਨਮ ਠਾਕੁਰ ਸ਼ਾਮਲ ਸਨ।ਇਨ੍ਹਾਂ ਸਾਰਿਆਂ ਨੇ ਆਪਣੇ-ਆਪਣੇ ਖੇਤਰਾਂ ਵਿੱਚ ਵਿਲੱਖਣ ਯੋਗਦਾਨ ਪਾ ਕੇ ਸਮਾਜ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਈ ਹੈ, ਇਸ ਪ੍ਰੋਗਰਾਮ ਦੌਰਾਨ ਰੋਟਰੀ ਕਲੱਬ ਦੇ ਹੋਰ ਸੇਵਾ ਪ੍ਰੋਜੈਕਟਾਂ ਬਾਰੇ ਵੀ ਚਰਚਾ ਕੀਤੀ ਗਈ, ਜਿਨ੍ਹਾਂ ਵਿੱਚ ਸਿਹਤ ਸੇਵਾਵਾਂ, ਸਿੱਖਿਆ ਲਈ ਵਜ਼ੀਫੇ ਅਤੇ ਸਹਾਇਤਾ ਪ੍ਰਦਾਨ ਕਰਨਾ ਸ਼ਾਮਲ ਸੀ। ਸਮਾਜ ਦੇ ਕਮਜ਼ੋਰ ਵਰਗਾਂ ਲਈ ਹੋਰ ਲੋਕ ਭਲਾਈ ਸਕੀਮਾਂ ਸ਼ਾਮਲ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੱਖਾਂ ਦਾ ਦਾਨ ਇੱਕ ਮਹਾਨ ਦਾਨ ਹੈ, ਆਉ ਇੱਕ ਸੰਕਲਪ ਫ਼ਾਰਮ ਭਰਨ ਦਾ ਪ੍ਰਣ ਕਰੀਏ – ਪ੍ਰਿੰਸੀਪਲ ਸਵਿਤਾ ਗੁਪਤਾ ਐਰੀ
Next articleਸ੍ਰੀ ਹਰਿਮੰਦਰ ਸਾਹਿਬ ‘ਚ ਸੁਰੱਖਿਆ ਕੁਤਾਹੀ ਦੇ ਮਾਮਲੇ ‘ਤੇ ਹਾਈਕੋਰਟ ਨੇ ਸਖ਼ਤੀ, ਜੱਜ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਨੂੰ ਤਾਇਨਾਤ ਨਾ ਕਰਨ ਦੇ ਹੁਕਮ