,ਪੀਂਘ ਦੇ ਹੁਲਾਰੇ

ਹਰਪ੍ਰੀਤ ਪੱਤੋ

(ਸਮਾਜ ਵੀਕਲੀ)

ਪਿੱਪਲ ਤੇ ਪੀਂਘ ਪਾਉਣੀ
ਲੱਕੜ ਦੀ ਫੱਟੀ ਰੱਖ,
ਦੇਣਾ ਝੂਟਾ ਜ਼ੋਰ ਦੀ ਹਾਣ
ਦਿਆ ਹਾਣੀਆਂ।
ਮਾਰ ਮਾਰ ਬੈਠਕਾਂ ਪੀਂਘ
ਨੂੰ ਚੜ੍ਹਾਈ ਜਾਣਾਂ,
ਪੱਤਾ ਤੋੜ ਲਿਆਉਣਾ ਜਾ ਕੇ
ਉੱਪਰ ਤੋਂ ਟਾਹਣੀਆਂ।
ਕਦੇ ਕਦੇ ਦੂਜੇ ਨੂੰ ਪੈਰਾਂ ਚ’
ਬਿਠਾ ਲੈਣਾ,
ਪੀਂਘ ਚੋਂ ਆਵਾਜ਼ਾਂ ਘੂ ਘੂ
ਦੀਆਂ ਆਣੀਆਂ।
ਮੁੱਠੀਆਂ ‘ਚ ਘੁੱਟ ਹਿੱਕ ਨਾਲ
ਲੱਜ ਲਾਉਂਣੀ,
ਕਈ ਵਾਰੀ ਡਰ ਨਾਲ ਚੀਕਾਂ
ਪੈ ਜਾਣੀਆਂ।
ਵਾਰੀ ਵਾਰੀ ਸਾਰਿਆ, ਝੂਟੇ
ਅਸੀਂ ਲਈ ਜਾਣੇ,
ਬਿਨਾਂ ਭੇਦ ਭਾਵ ਉਦੋਂ ਮੌਜਾਂ
ਬਹੁਤ ਮਾਣੀਆਂ।
ਗੁਆਚ ਗਿਆ ਸਭਿਆਚਾਰ
ਮੋੜ ਕੋਈ ਲਿਆਵੇ,ਪੱਤੋ,
ਪੀਂਘ ਦੇ ਹੁਲਾਰੇ ਨਾਲੇ ਬਚਪਨ
ਦੀਆਂ ਕਹਾਣੀਆਂ।

ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ 
94658-21417

Previous articleਬੋਧ ਗਯਾ ਮਹਾਂ ਬੁੱਧ ਵਿਹਾਰ ਨੂੰ ਗੈਰ ਬੋਧੀਆਂ ਤੋਂ ਆਜ਼ਾਦ ਕਰਵਾਇਆ ਜਾਵੇ -ਸਾਂਪਲਾ
Next articleਗੁਰਚਰਨ ਰਾਮਪੁਰੀ ਕਵਿਤਾ ਪੁਰਸਕਾਰ ਅਰਤਿੰਦਰ ਸੰਧੂ ਨੂੰ ਦਿੱਤਾ ਜਾਵੇਗਾ