ਆਓ ਜਾਣੀਏ ਹਿੰਦੀ ਦੇ ਪਹਿਲੇ ਮਹਾਨ ਕਵੀ ਚਾਂਦ ਬਰਦਾਈ ਬਾਰੇ………

ਗਗਨਦੀਪ ਕੌਰ ਧਾਲੀਵਾਲ 
ਗਗਨਦੀਪ ਕੌਰ ਧਾਲੀਵਾਲ 
(ਸਮਾਜ ਵੀਕਲੀ) ਚਾਂਦ ਬਰਦਾਈ ਭਾਰਤ ਦੇ ਆਖਰੀ ਹਿੰਦੂ ਸਮਰਾਟ ਪ੍ਰਿਥਵੀਰਾਜ ਚੌਹਾਨ ਦਾ ਮਿੱਤਰ, ਸਾਥੀ ਅਤੇ ਸ਼ਾਹੀ ਕਵੀ ਅਤੇ ਹਿੰਦੀ ਦਾ ਪਹਿਲਾ ਮਹਾਨ ਕਵੀ ਸੀ। ਚਾਂਦ ਬਰਦਾਈ ਨੂੰ ਹਿੰਦੀ ਦੇ ਪਹਿਲੇ ਕਵੀ ਹੋਣ ਦਾ ਮਾਣ ਪ੍ਰਾਪਤ ਹੈ ਅਤੇ ਚਾਂਦ ਬਰਦਾਈ ਦੀ ਰਚਨਾ ਪ੍ਰਿਥਵੀਰਾਜ ਰਾਸੋ ਨੂੰ ਪਹਿਲੀ ਹਿੰਦੀ ਰਚਨਾ ਹੋਣ ਦਾ ਮਾਣ ਪ੍ਰਾਪਤ ਹੈ। ਪ੍ਰਿਥਵੀ ਰਾਜ ਰਾਸੋ’ ਇਸ ਦੀ ਅਮਰ ਕਿਰਤ ਹੈ।ਚਾਂਦ ਬਰਦਾਈ ਦਾ ਜਨਮ 30 ਸਤੰਬਰ 1149 ਈ. ਨੂੰ ਲਾਹੌਰ ਵਿਖੇ ਹੋਇਆ ਸੀ।ਚਾਂਦ ਬਰਾਦਰੀ ਦਾ ਜਨਮ ਕਈ ਪੁਸਤਕਾਂ ਵਿੱਚ 1148 ਈ. ਵਿੱਚ ਹੋਇਆ ਦੱਸਿਆ ਗਿਆ ਹੈ।ਚਾਂਦ ਬਰਦਾਈ ਜਗਤ ਗੋਤ ਦਾ ਭੱਟ ਬ੍ਰਾਹਮਣ ਸੀ।ਚਾਂਦ ਬਰਦਾਈ ਨੂੰ ਪ੍ਰਿਥਵੀਰਾਜ ਰਾਸੋ ਦਾ ਲੇਖਕ ਮੰਨਿਆ ਜਾਂਦਾ ਹੈ। ਪ੍ਰਿਥਵੀਰਾਜ ਰਾਸੋ’ ਚਾਂਦ ਬਰਦਾਈ ਦੇ ਪ੍ਰਸਿੱਧ ਗ੍ਰੰਥਾਂ ਵਿੱਚੋਂ ਇੱਕ ਹੈ।ਭਾਸ਼ਾ ਵਿਗਿਆਨੀਆਂ ਨੇ ਇਸ ਦੀ ਭਾਸ਼ਾ ਨੂੰ ਪਿੰਗਲ ਕਿਹਾ ਹੈ। ਪਿੰਗਲ ਰਾਜਸਥਾਨ ਵਿੱਚ ਬ੍ਰਜ ਭਾਸ਼ਾ ਦਾ ਸਮਾਨਾਰਥੀ ਹੈ। ਇਸ ਲਈ ਚਾਂਦ ਬਰਦਾਈ ਨੂੰ ਬ੍ਰਜ ਭਾਸ਼ਾ ਹਿੰਦੀ ਦਾ ਪਹਿਲਾ ਮਹਾਨ ਕਵੀ ਮੰਨਿਆ ਜਾਂਦਾ ਹੈ।ਚਾਂਦ ਬਰਾਦਰੀ ਨੇ ਕਵਿਤਾ ਵਿੱਚ ਮੁੱਖ ਰੂਪ ਵਿਚ ਵੀਰ ਤੇ ਸ਼ਿੰਗਾਰ-ਰਸ ਨੂੰ ਪ੍ਰਧਾਨਤਾ ਦਿੱਤੀ ਗਈ ਹੈ ਅਤੇ ਬਾਕੀ ਰਸ ਗੌਣ ਰੂਪ ਵਿਚ ਲਏ ਗਏ ਹਨ।ਅਲੰਕਾਰਾਂ ਦੀ ਵਰਤੋਂ ਬਹੁਤ ਜ਼ਿਆਦਾ ਕੀਤੀ ਗਈ ਹੈ।ਪ੍ਰਿਥਵੀਰਾਜ ਰਾਸੋ ਵਿੱਚ 68 ਪ੍ਰਕਾਰ ਦੇ ਛੰਦਾਂ ਦੀ ਵਰਤੋਂ ਕੀਤੀ ਗਈ ਹੈ।ਪ੍ਰਿਥਵੀਰਾਜ ਰਾਸੋ ਵਿੱਚ ਦਿੱਤੇ ਵੇਰਵਿਆਂ ਅਨੁਸਾਰ ਚਾਂਦ ਬਰਦਾਈ ਅਤੇ ਪ੍ਰਿਥਵੀਰਾਜ ਦਾ ਜਨਮ ਇੱਕੋ ਦਿਨ ਹੋਇਆ ਸੀ ਅਤੇ ਉਨ੍ਹਾਂ ਦੀ ਮੌਤ ਵੀ ਉਸੇ ਦਿਨ ਹੋਈ ਸੀ।ਇਸ ਦੇ ਨਾਲ ਹੀ ਬਰਦਾਈ ਨੇ ਪ੍ਰਿਥਵੀਰਾਜ ਦੀ ਜ਼ਿੰਦਗੀ ਦੇ ਯੁੱਧ ਅਤੇ ਪ੍ਰੇਮ ਕਹਾਣੀ ਬਾਰੇ ਵੀ ਦੱਸਿਆ ਹੈ। ਇਸ ਪੁਸਤਕ ਵਿਚ ਲਗਭਗ 100,000 ਸਲੋਕ ਸਨ।ਇਸ ਗ੍ਰੰਥ ਦੇ ਲਗਭਗ 30,000 ਸਲੋਕ, ਜੋ ਹੁਣ ਉਪਲਬਧ ਹਨ, ਦਾ ਅੰਗਰੇਜ਼ੀ ਵਿੱਚ ਅਨੁਵਾਦ ਕਰਨਲ ਟੌਡ ਦੁਆਰਾ ਕੀਤਾ ਗਿਆ ਹੈ। ਚਾਂਦ ਬਰਦਾਈ ਜਿਸ ਨੂੰ ਬ੍ਰਹਮਰਾਓ (ਬ੍ਰਹਮਭੱਟ) ਹੋਣ ਕਰਕੇ ਚੰਦਰ ਭੱਟ ਵੀ ਕਿਹਾ ਜਾਂਦਾ ਹੈ।ਚਾਂਦ ਬਰਦਾਈ ਨੂੰ ਛੇ ਭਾਸ਼ਾਵਾਂ ਵਿਆਕਰਣ, ਕਾਵਿ, ਸਾਹਿਤ, ਛੰਦ-ਸ਼ਾਸਤਰ, ਜੋਤਿਸ਼, ਪੁਰਾਣ, ਨਾਟਕ ਆਦਿ ਬਾਰੇ ਪੂਰਨ ਗਿਆਨ ਸੀ। ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਪ੍ਰਿਥਵੀਰਾਜ ਚੌਹਾਨ ਤੀਰਾਂ ਨੂੰ ਬਿੰਨ੍ਹਣ ਦੀ ਕਲਾ ਵਿੱਚ ਨਿਪੁੰਨ ਸੀ। ਚਾਂਦ ਬਰਦਾਈ ਇੱਕ ਭਾਰਤੀ ਕਵੀ ਸੀ ਜਿਸਨੇ ਪ੍ਰਿਥਵੀਰਾਜ ਰਾਸੋ ਦੀ ਰਚਨਾ ਕੀਤੀ ਸੀ, ਜੋ ਕਿ ਰਾਜਾ ਪ੍ਰਿਥਵੀਰਾਜ ਚੌਹਾਨ ਦੇ ਜੀਵਨ ਉੱਤੇ ਬ੍ਰਜ ਭਾਸ਼ਾ ਵਿੱਚ ਇੱਕ ਮਹਾਂਕਾਵਿ ਹੈ। ਕਵਿਤਾ ਵਿੱਚ ਉਸਨੂੰ ਪ੍ਰਿਥਵੀਰਾਜ ਦੇ ਦਰਬਾਰੀ ਕਵੀ ਵਜੋਂ ਪੇਸ਼ ਕੀਤਾ ਗਿਆ ਹੈ। ਚਾਰ ਬੰਸ ਚੌਵੀ ਗਜ਼, ਅੰਗੁਲ ਅਸ਼ਟ ਪ੍ਰਣ’, ਤਾ ਉਪਰ ਸੁਲਤਾਨ ਹੈ,ਮਤ ਚੂਕੋ ਚੌਹਾਨ’ ਇਸ ਪ੍ਰਮੁੱਖ ਕਾਵਿ ਦੀ ਰਚਨਾ ਕਵੀ ਚਾਂਦ ਬਰਦਾਈ ਨੇ ਕੀਤੀ ਹੈ।ਇੱਕ ਦਰਬਾਰੀ ਕਵੀ ਹੋਣ ਦੇ ਨਾਤੇ, ਚਾਂਦ ਬਰਦਾਈ ਆਪਣੇ ਸਰਪ੍ਰਸਤ ਦੀ ਉਸਤਤ ਵਿੱਚ ਕਵਿਤਾਵਾਂ ਲਿਖਦਾ ਸੀ। ਯੁੱਧ ਦੌਰਾਨ ਉਹ ਹਮੇਸ਼ਾ ਫੌਜ ਦੇ ਨਾਲ ਰਿਹਾ ਅਤੇ ਫੌਜੀ ਅਭਿਆਸ ਵੀ ਕਰਦਾ ਸੀ। ਪ੍ਰਿਥਵੀਰਾਜ ਰਾਸੋ’ ਕਵਿਤਾ ਵਿੱਚ ਮਹਾਰਾਜਾ ਪ੍ਰਿਥਵੀਰਾਜ ਦੇ ਯੁੱਧ ਦਾ ਵਰਣਨ ਵੀ ਕੀਤਾ ਗਿਆ ਹੈ।ਚਾਂਦ ਬਰਦਾਈ ਦੀਆਂ ਦੋ ਪਤਨੀਆਂ ਦੇ ਨਾਂ ਕਮਲਾ ਅਤੇ ਗੌਰਨ ਸਨ। ਚਾਂਦ ਬਰਦਾਈ ਦੇ 10 ਪੁੱਤਰ ਸਨ ਅਤੇ ਇੱਕ ਧੀ ਰਾਜਾਬਾਈ ਸੀ। ਚਾਂਦ ਬਰਦਾਈ ਕੇਵਲ ਇੱਕ ਦਰਬਾਰੀ ਕਵੀ ਹੀ ਨਹੀਂ ਸੀ ਸਗੋਂ ਰਾਜੇ ਦੇ ਵਿਸ਼ੇਸ਼ ਵਿਅਕਤੀਆਂ ਵਿੱਚੋਂ ਇੱਕ ਸੀ।ਕਵੀ ਯੁੱਧਾਂ ਸਮੇਂ ਰਾਜੇ ਦੇ ਨਾਲ ਜਾਂਦਾ ਸੀ। 1192 ਈ. ਵਿੱਚ ਤਰਾਇਨ ਦੀ ਦੂਜੀ ਲੜਾਈ ਵਿੱਚ ਪ੍ਰਿਥਵੀਰਾਜ ਦੀ ਹਾਰ ਹੋਈ, ਜਿਸ ਤੋਂ ਬਾਅਦ ਮੁਹੰਮਦ ਗੌਰੀ ਨੇ ਸੱਤਾ ਸੰਭਾਲੀ। ਇਸ ਔਖੀ ਘੜੀ ਵਿੱਚ ਵੀ ਚਾਂਦ ਬਰਦਾਈ ਉਸ ਦੇ ਨਾਲ ਖੜ੍ਹਾ ਸੀ।ਚਾਂਦ ਬਰਦਾਈ ਦੇ ਪੁੱਤਰ ਜਲ੍ਹਣ ਨੇ ਪ੍ਰਿਥਵੀਰਾਜ ਰਾਸੋ ਨੂੰ ਪੂਰਾ ਕੀਤਾ ਸੀ।ਕੁੱਝ ਇਤਿਹਾਸਕਾਰਾਂ ਅਨੁਸਾਰ ਚਾਂਦ ਬਰਾਦਰੀ ਦੀ ਮੌਤ 1192 ਈ. ਨੂੰ ਹੋਈ।
ਗਗਨਦੀਪ ਕੌਰ ਧਾਲੀਵਾਲ 
ਅਸਿਸਟੈਂਟ ਪ੍ਰੋਫ਼ੈਸਰ (ਇਤਿਹਾਸ)
ਆਰੀਆ ਭੱਟ ਕਾਲਜ ਬਰਨਾਲਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਖਡਿਆਲ ਵਿਖੇ ਸਰਪੰਚੀ ਦੀ ਚੋਣ ਲਈ ਮੈਦਾਨ ਵਿੱਚ ਡਟੇ ਪਿਛਲੀ ਵਾਰ ਦੇ ਖਿਡਾਰੀ , ਆਪ ਨੇ ਕਾਂਗਰਸੀ ਆਗੂ ਤੇ ਖੇਡਿਆ ਦਾਅ ਦੂਜਾ ਉਮੀਦਵਾਰ ਸਰਵ ਸਾਂਝਾ
Next articleਬੱਲੇ ਬੱਲੇ…. ਪੰਚਾਇਤ ਦੀ ਬੋਲੀ ਦੋ ਕਰੋੜ ਰੁਪਏ ਤੱਕ ਪੁੱਜੀ