ਖਡਿਆਲ ਵਿਖੇ ਸਰਪੰਚੀ ਦੀ ਚੋਣ ਲਈ ਮੈਦਾਨ ਵਿੱਚ ਡਟੇ ਪਿਛਲੀ ਵਾਰ ਦੇ ਖਿਡਾਰੀ , ਆਪ ਨੇ ਕਾਂਗਰਸੀ ਆਗੂ ਤੇ ਖੇਡਿਆ ਦਾਅ ਦੂਜਾ ਉਮੀਦਵਾਰ ਸਰਵ ਸਾਂਝਾ

 ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ  (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ)  ਪੰਚਾਇਤੀ ਚੋਣਾਂ ਨੂੰ ਲੈਕੇ ਬਾਜ਼ਾਰ ਪੂਰੀ ਤਰ੍ਹਾਂ ਗਰਮ ਹੋ ਗਿਆ ਹੈ। ਪਿੰਡਾ ਵਿੱਚ ਸਿਆਸੀ ਹਲਚਲ ਸ਼ੁਰੂ ਹੋ ਗਈ ਹੈ। ਸਰਪੰਚੀ ਦੇ ਚਾਹਵਾਨ ਲੋਕਾਂ ਨੇ ਕਮਰਕੱਸ ਲਈ ਹੈ। ਹਲਕਾ ਦਿੜ੍ਹਬਾ ਦੇ ਪਿੰਡ ਖਡਿਆਲ ਵਿਖੇ ਤੀਜੀ ਵਾਰ ਆਮ ਆਦਮੀ ਪਾਰਟੀ ਦੀ ਮੇਹਰਬਾਨੀ ਨਾਲ ਰਿਜ਼ਰਵ ਕੋਟੇ ਦਾ ਉਮੀਦਵਾਰ ਮੈਦਾਨ ਵਿਚ ਹੋਵੇਗਾ। ਭਾਵੇਂ ਇਸ ਵਾਰ ਜਰਨਲ ਕੋਟੇ ਨੂੰ ਪੂਰੀ ਉਮੀਦ ਸੀ ਕਿ ਉਹਨਾਂ ਨੂੰ ਸੇਵਾ ਦਾ ਮੌਕਾ ਮਿਲੇਗਾ ਪਰ ਆਪ ਪਾਰਟੀ ਦੇ ਜਰਨਲ ਆਗੂਆਂ ਨੇ ਆਪਣੀ ਸਿਆਸੀ ਇਜ਼ਤ ਬਚਾਉਣ ਲਈ ਇਸ ਨੂੰ ਰਿਜ਼ਰਵ ਕੋਟੇ ਦੇ ਪੱਲੇ ਪਾ ਦਿੱਤਾ ਹੈ। ਰਿਜ਼ਰਵ ਕੋਟੇ ਵਿਚ ਵੀ ਉਹਨਾਂ ਆਪਣੇ ਕਿਸੇ ਵਰਕਰ ਤੇ ਭਰੋਸਾ ਕਰਨ ਦੀ ਬਜਾਏ ਪਿੱਛਲੇ ਕਾਂਗਰਸੀ ਆਗੂ ਤਤਕਾਲੀ ਸਰਪੰਚ ਕੈਪਟਨ ਲਾਭ ਸਿੰਘ ਨੂੰ ਮੈਦਾਨ ਵਿੱਚ ਉਤਾਰਿਆ ਹੈ। ਜਿਸ ਨੂੰ ਲੈਕੇ ਪਿਛਲੇ ਲੰਮੇ ਸਮੇਂ ਤੋਂ ਪਾਰਟੀ ਲਈ ਕੰਮ ਕਰਦੇ ਵਰਕਰਾਂ ਵਿਚ ਨਿਰਾਸਾ ਪਾਈ ਗਈ ਹੈ। ਅੱਜ ਪਿੰਡ ਵਾਸੀਆਂ ਨੇ ਪਿਛਲੇ ਸਰਪੰਚ ਦੇ ਮੁਕਾਬਲੇ ਇੱਕ ਵਾਰ ਫੇਰ ਸ੍ਰ ਰੋਹੀ ਸਿੰਘ ਹਲਵਾਈ ਨੂੰ ਮੈਦਾਨ ਵਿੱਚ ਉਤਾਰਿਆ ਹੈ। ਜੋ ਸ੍ਰੀ ਗੁਰੂ ਰਵਿਦਾਸ ਪਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਹਨ। ਉਹ ਪਿਛਲੀ ਵਾਰ ਚੋਣ ਹਾਰ ਗਏ ਸਨ। ਉਸ ਸਮੇਂ ਉਹਨਾਂ ਸਿਰਫ ਅਕਾਲੀ ਦਲ ਬਾਦਲ ਦਾ ਸਮਰਥਨ ਸੀ। ਪਰ ਇਸ ਵਾਰ ਉਹਨਾਂ ਨੂੰ ਸਰਵ ਪਾਰਟੀ ਸਮਰਥਨ ਮਿਲਿਆ ਹੈ। ਪਿੰਡ ਦੀਆ ਸਾਰੀਆਂ ਸਿਆਸੀ ਧਿਰਾਂ ਨੇ ਉਹਨਾਂ ਨੂੰ ਸਰਵ ਸਾਂਝਾ ਉਮੀਦਵਾਰ ਐਲਾਨ ਦਿਆ ਸਮਰਥਨ ਦਿੱਤਾ ਹੈ। ਹੁਣ ਅਗਲੇ ਦਿਨਾਂ ਵਿੱਚ ਸਿਆਸੀ ਅਖਾੜਾ ਭਖ ਜਾਵੇਗਾ। ਜਿਸ ਨਾਲ ਪਤਾ ਲੱਗੇਗਾ ਕਿ ਸਿਆਸੀ ਪਲੜਾ ਕਿਸ ਦਾ ਭਾਰੀ ਹੁੰਦਾਂ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article“ਖੇਡਾਂ ਵਤਨ ਪੰਜਾਬ ਦੀਆਂ ” ਜਰਖੜ ਹਾਕੀ ਅਕੈਡਮੀ ਬਣੀ ਓਵਰਆਲ ਚੈਂਪੀਅਨ ਅੰਡਰ 14 ਸਾਲ ਅਤੇ 21 ਸਾਲ ਵਿੱਚ ਜਿੱਤਿਆ ਗੋਲਡ, ਅੰਡਰ 19 ਵਿੱਚ ਚਾਂਦੀ ਦਾ ਅਤੇ ਅੰਡਰ 17 ਸਾਲ ਕਾਂਸੀ ਦਾ ਤਮਗਾ ਜਿੱਤਿਆ
Next articleਆਓ ਜਾਣੀਏ ਹਿੰਦੀ ਦੇ ਪਹਿਲੇ ਮਹਾਨ ਕਵੀ ਚਾਂਦ ਬਰਦਾਈ ਬਾਰੇ………