“ਖੇਡਾਂ ਵਤਨ ਪੰਜਾਬ ਦੀਆਂ ” ਜਰਖੜ ਹਾਕੀ ਅਕੈਡਮੀ ਬਣੀ ਓਵਰਆਲ ਚੈਂਪੀਅਨ ਅੰਡਰ 14 ਸਾਲ ਅਤੇ 21 ਸਾਲ ਵਿੱਚ ਜਿੱਤਿਆ ਗੋਲਡ, ਅੰਡਰ 19 ਵਿੱਚ ਚਾਂਦੀ ਦਾ ਅਤੇ ਅੰਡਰ 17 ਸਾਲ ਕਾਂਸੀ ਦਾ ਤਮਗਾ ਜਿੱਤਿਆ

ਲੁਧਿਆਣਾ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਸਟੇਡੀਅਮ ਵਿਖੇ ਚੱਲ ਰਹੀਆਂ ” ਖੇਡਾਂ ਵਤਨ ਪੰਜਾਬ ਦੀਆਂ” ਦੇ ਹਾਕੀ ਦੇ ਵੱਖ ਵੱਖ ਮੁਕਾਬਲਿਆਂ ਦੇ ਮੁੰਡਿਆਂ ਦੇ ਵਰਗ ਵਿੱਚ ਵੱਖ ਵੱਖ ਗਰੁੱਪਾਂ ਵਿੱਚ ਜਰਖੜ ਹਾਕੀ ਅਕੈਡਮੀ ਨੇ ਜੇਤੂ ਰਹਿੰਦਿਆਂ ਓਵਰਆਲ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ । ਅੰਡਰ 14 ਸਾਲ ਵਰਗ ਦੇ ਫਾਈਨਲ ਮੁਕਾਬਲੇ ਵਿੱਚ ਜਰਖੜ ਹਾਕੀ ਅਕੈਡਮੀ ਨੇ ਗੁਰੂ ਤੇਗ ਬਹਾਦਰ ਅਕੈਡਮੀ ਚਚਰਾੜੀ ਨੂੰ 1-0 ਨਾਲ ਹਰਾ ਕੇ ਸੋਨੇ ਦਾ ਤਮਗਾ ਜਿੱਤਿਆ ਜਦ ਕਿ 21 ਸਾਲ ਉਮਰ ਤੋਂ ਉੱਪਰ ਦੇ ਵਰਗ ਦੇ ਫਾਈਨਲ ਮੁਕਾਬਲੇ ਵਿੱਚ ਜਰਖੜ ਹਾਕੀ ਅਕੈਡਮੀ ਨੇ ਪੀਏਯੂ ਨੂੰ 3-2 ਨਾਲ ਹਰਾ ਕੇ ਦੂਸਰਾ ਸੋਨ ਤਮਗਾ ਜਿੱਤਿਆ । 21 ਸਾਲ ਤੋਂ ਘੱਟ ਉਮਰ ਵਰਗ ਵਿੱਚ ਜਰਖੜ ਹਾਕੀ ਅਕੈਡਮੀ ਫਾਈਨਲ ਮੁਕਾਬਲੇ ਵਿੱਚ ਮਾਲਵਾ ਅਕੈਡਮੀ ਲੁਧਿਆਣਾ ਤੋਂ ਬਹੁਤ ਹੀ ਸੰਘਰਸ਼ਪੂਰਨ ਮੁਕਾਬਲੇ ਵਿੱਚ 3-5 ਗੋਲਾਂ ਦੇ ਫਰਕ ਨਾਲ ਹਾਰ ਕੇ ਕੇ ਦੂਸਰੇ ਸਥਾਨ ਤੇ ਰਹੀ ਅਤੇ ਜਰਖੜ ਹਾਕੀ ਅਕੈਡਮੀ ਦੇ ਹਿੱਸੇ ਚਾਂਦੀ ਦਾ ਤਮਗਾ ਆਇਆ ਜਦਕਿ ਅੰਡਰ 17 ਸਾਲ ਵਰਗ ਵਿੱਚ ਜਰਖੜ ਹਾਕੀ ਅਕੈਡਮੀ ਨੇ ਕਾਂਸੀ ਦਾ ਤਮਗਾ ਜਿੱਤਿਆ । ਇਸ ਤਰ੍ਹਾਂ ਹਾਕੀ ਦੇ ਚਾਰੇ ਵਰਗਾਂ ਵਿੱਚ ਜਰਖੜ ਅਕੈਡਮੀ ਨੇ ਕੋਈ ਨਾ ਕੋਈ ਤਮਗਾ ਜਰੂਰ ਹਾਸਲ ਕੀਤਾ । ਜਿਸ ਨਾਲ ਉਸ ਨੇ ਓਵਰਆਲ ਚੈਂਪੀਅਨ ਬਣਨ ਦਾ ਮਾਣ ਹਾਸਿਲ ਕੀਤਾ ਹੈ । ਜਿਲਾ ਲੁਧਿਆਣਾ ਦੇ ਖੇਡ ਅਧਿਕਾਰੀ ਕੁਲਦੀਪ ਚੁਁਗ ਨੇ ਜੇਤੂ ਟੀਮਾਂ ਨੂੰ ਸਨਮਾਨਿਤ ਕੀਤਾ ਅਤੇ ਮੈਡਲ ਪ੍ਰਦਾਨ ਕੀਤੇ । ਇਸ ਮੌਕੇ ਗੁਰਸਤਿੰਦਰ ਸਿੰਘ ਪ੍ਰਗਟ ,ਮਨਪ੍ਰੀਤ ਸਿੰਘ ਮੰਡੀਆ ,ਸੁਖਬੀਰ ਸਿੰਘ ਸੁੱਖੀ ,ਪਰਮਜੀਤ ਸਿੰਘ ਗਰੇਵਾਲ ਪਵਨਪ੍ਰੀਤ ਸਿੰਘ ਡੰਗੋਰਾ , ਪ੍ਰੇਮ ਸਿੰਘ ਮਾਂਗਟ ਰਾਮਪੁਰ , ਅਤੇ ਹੋਰ ਅਧਿਕਾਰੀ ਖਿਡਾਰੀ ਤੇ ਅਤੇ ਖੇਡ ਪ੍ਰੇਮੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਆਦਵਿੰਦਰ ਸਿੰਘ ਅਮਰ -ਪੰਜਾਬ ਸਟੇਟ ਐਗਰੀਕਲਚਰਲ ਇੰਪਲਮੈਂਟਸ ਮੈਨੂਫੈਕਚਰਰਜ਼ ਐਸੋਸੀਏਸ਼ਨ (PSAIMA) ਦੇ ਨਵੇਂ ਪ੍ਰਧਾਨ ਬਣੇ
Next articleਖਡਿਆਲ ਵਿਖੇ ਸਰਪੰਚੀ ਦੀ ਚੋਣ ਲਈ ਮੈਦਾਨ ਵਿੱਚ ਡਟੇ ਪਿਛਲੀ ਵਾਰ ਦੇ ਖਿਡਾਰੀ , ਆਪ ਨੇ ਕਾਂਗਰਸੀ ਆਗੂ ਤੇ ਖੇਡਿਆ ਦਾਅ ਦੂਜਾ ਉਮੀਦਵਾਰ ਸਰਵ ਸਾਂਝਾ