ਫਿਰੋਜ਼ਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਨੌਜਵਾਨ ਭਾਰਤ ਸਭਾ ਵੱਲੋਂ ਸ਼ਹੀਦ ਭਗਤ ਸਿੰਘ ਤੇ ਸਾਥੀ ਕ੍ਰਾਂਤੀਕਾਰੀਆਂ ਦੀ ਪਾਰਟੀ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੇ ਇਤਿਹਾਸ ਗੁਪਤ ਟਿਕਾਣੇ ਨੂੰ ਛਡਾਉਣ ਲਈ 26 ਸਤੰਬਰ ਤੋਂ ਡੀਸੀ ਦਫਤਰ ਫਿਰੋਜ਼ਪੁਰ ਵਿਖੇ ਪੱਕਾ ਮੋਰਚਾ ਲਾਇਆ ਗਿਆ। ਤੀਜੇ ਦਿਨ 28 ਸਤੰਬਰ ਨੂੰ ਪ੍ਰਸਾਸ਼ਨ ਵੱਲੋਂ ਵਾਰ ਵਾਰ ਲਾਰੇ ਲਾਉਣ ‘ਤੇ ਰੋਡ ਜਾਮ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਤਹਿਸੀਲਦਾਰ ਰਜਿੰਦਰ ਸਿੰਘ ਨੇ ਜਾਮ ਵਿੱਚ ਆ ਕੇ ਮੰਨਿਆ ਕਿ ਪ੍ਰਸਾਸ਼ਨ ਵੱਲੋਂ ਇਸ ਮਸਲੇ ‘ਤੇ ਕਮੇਟੀ ਬਣਾਉਣ ਦਾ ਫੈਸਲਾ ਕਰ ਦਿੱਤਾ ਗਿਆ ਹੈ। ਜਿਸ ਵਿੱਚ ਪ੍ਰਸਾਸ਼ਨਿਕ ਅਧਿਕਾਰੀਆਂ ਸਮੇਤ ਦੋ ਵਿਅਕਤੀ ਸਭਾ ਦੇ ਸ਼ਾਮਿਲ ਕੀਤੇ ਜਾਣਗੇ। ਸੋਮਵਾਰ ਨੂੰ ਮੀਟਿੰਗ ਹੋਵੇਗੀ, ਜਿਸ ਵਿਚ ਟਿਕਾਣੇ ਵਾਲੀ ਇਮਾਰਤ ਦੇ ਟਰੱਸਟੀ ਵੀ ਸੱਦੇ ਜਾਣਗੇ। ਪਿਛਲੇ ਅੱਠ ਸਾਲਾਂ ਤੋਂ ਚੱਲ ਰਹੇ ਸੰਘਰਸ਼ ਦੀ ਪਹਿਲੀ ਅੰਸ਼ਕ ਪ੍ਰਾਪਤੀ ਉਪਰੰਤ ਜਾਮ ਸਮਾਪਤ ਕਰਕੇ ਪੱਕਾ ਮੋਰਚਾ ਮੁਲਤਵੀ ਕੀਤਾ ਗਿਆ। ਇਤਿਹਾਸਕ ਟਿਕਾਣੇ ਤੋਂ ਕਬਜਾ ਛਡਾਉਣ ਤੇ ਇਸ ਨੂੰ ਯਾਦਗਾਰ ਤੇ ਲਾਇਬ੍ਰੇਰੀ ‘ਚ ਵਿਕਸਿਤ ਕਰਾਉਣ ਤੱਕ ਸੰਘਰਸ਼ ਜਾਰੀ ਰਹੇਗਾ। ਸੰਘਰਸ਼ ‘ਚ ਸਾਥ ਦੇਣ ਵਾਲੀਆਂ ਭਰਾਤਰੀ ਜਥੇਬੰਦੀਆਂ, ਮੋਰਚੇ ਲਈ ਆਰਥਿਕ ਮਦਦ ਦੇਣ ਵਾਲੇ ਸਮੂਹ ਵਿਅਕਤੀਆਂ ਦਾ ਨੌਜਵਾਨ ਭਾਰਤ ਸਭਾ ਧੰਨਵਾਦ ਕਰਦੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly