ਦਿਵਿਆਂਗਜਨਾ ਦੀਆਂ ਸਮੱਸਿਆਵਾਂ ਲਈ ਇਕ ਪ੍ਰਤੀਨਿਧੀਮੰਡਲ ਐਸ ਐਮ ਓ ਹੁਸ਼ਿਆਰਪੁਰ ਨੂੰ ਮਿਲਿਆ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਭਾਰਤੀਯ ਵਿਕਲਾਂਗ ਕਲੱਬ ਪੰਜਾਬ (ਰਜਿ.) ਦਾ ਇੱਕ ਪ੍ਰਤੀਨਿਧ ਮੰਡਲ ਜਰਨੈਲ ਸਿੰਘ ਧੀਰ ਸਟੇਟ ਅਵਾਰਡੀ, ਮੈਂਬਰ ਐਲ.ਐਲ.ਸੀ. ਹੁਸ਼ਿਆਰਪੁਰ ‘ਦੀ ਨੈਸ਼ਨਲ ਟਰੱਸਟ’ (ਭਾਰਤ ਸਰਕਾਰ ਦਾ ਅਦਾਰਾ) ਮਨਿਸਟਰੀ ਆੱਫ ਸੋਸ਼ਲ ਜਸਟਿਸ ਐਂਡ ਇੰਮਪਾਵਰਮੈਂਟ (ਡਿਪਾਰਟਮੈਂਟ ਆਫ ਡਿਸਏਬਿਲਟੀ ਅਫੇਅਰਜ਼) ਦੀ ਅਗਵਾਈ ਵਿੱਚ ਡਾ. ਕੁਲਦੀਪ ਸਿੰਘ ਐਸ.ਐਮ.ਓ. ਸਿਵਲ ਹਸਪਤਾਲ ਹੁਸ਼ਿਆਰਪੁਰ ਅਤੇ ਦਿਵਆਂਗਜਨਾਂ/ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਮਿਲਿਆ। ਕਲੱਬ ਦੇ ਬੁਲਾਰੇ ਮਨਜੀਤ ਸਿੰਘ ਲੱਕੀ ਨੇ ਦੱਸਿਆ ਕਿ ਪ੍ਰਤੀਨਿਧੀ ਮੰਡਲ ਨੇ ਐਸ.ਐਮ.ਓ. ਸਾਹਿਬ ਦੇ ਧਿਆਨ ਲਿਆਂਦਾ ਕਿ ਦਿਵਆਂਗਜਨਾਂ ਨੂੰ ਡਿਜ਼ੀਟਲ ਡਿਸਏਬਿਲਟੀ ਸਰਟੀਫਿਕੇਟ ਬਨਾਉਣ ਵਿੱਚ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਡਿਜ਼ੀਟਲ ਸਰਟੀਫਿਕੇਟ ਸਿਵਲ ਹਸਪਤਾਲ ਦੇ ਅੰਦਰੋਂ ਹੀ ਜਾਰੀ ਕੀਤਾ ਜਾਵੇ। ਉਹਨਾਂ ਹੋਰ ਦੱਸਿਆ ਕਿ ਪ੍ਰਤੀਨਿਧੀ ਮੰਡਲ ਨੇ ਸਿਵਲ ਸਰਜਨ ਹੁਸ਼ਿਆਰਪੁਰ ਅਤੇ ਸਿਵਲ ਹਸਪਤਾਲ ਦੇ ਉੱਚ ਅਧਿਕਾਰੀਆਂ ਦਾ ਦਿਵਆਂਗਜਨਾਂ ਪ੍ਰਤੀ ਚੰਗੇ ਵਰਤਾਓ ਲਈ ਧੰਨਵਾਦ ਕੀਤਾ।
ਡਾ. ਕੁਲਦੀਪ ਸਿੰਘ ਐਸ.ਐਮ.ਓ. ਸਿਵਲ ਹਸਪਤਾਲ ਹੁਸ਼ਿਆਰਪੁਰ ਨੇ ਕਿਹਾ ਕਿ ਡਿਜ਼ੀਟਲ ਸਰਟੀਫਿਕੇਟ ਸਬੰਧੀ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਜਲਦੀ ਹੀ ਦੂਰ ਕੀਤਾ ਜਾਵੇਗਾ। ਇਸ ਮੌਕੇ ਤੇ ਪ੍ਰਤੀਨਿਧ ਮੰਡਲ ਨੇ ਡਾ. ਕੁਲਦੀਪ ਸਿੰਘ ਨੂੰ ਲੋਈ ਅਤੇ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ‘ਤੇ ਕੁਲਦੀਪ ਸਿੰਘ ਪੱਤੀ ਸੀਨੀਅਰ ਮੀਤ ਪ੍ਰਧਾਨ ਪੰਜਾਬ, ਸਾਬਕਾ ਮੈਂਬਰ ਐਲ.ਐਲ.ਸੀ. ਹੁਸ਼ਿਆਰਪੁਰ ਨਰੇਸ਼ ਕੁਮਾਰ ਹਾਂਡਾ, ਕਲੱਬ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ, ਲੇਡੀ ਵਿੰਗ ਦੀ ਇੰਚਾਰਜ ਸੋਨੀਆ ਹਾਂਡਾ, ਸਾਬਕਾ ਪ੍ਰਿੰਸੀਪਲ ਜਮਨਾਦਾਸ, ਮਧੂ ਸ਼ਰਮਾ, ਬਲਵਿੰਦਰ ਕੌਰ ਸੈਣੀ, ਕੁਲਵਿੰਦਰ ਕੌਰ ਤੂਰ, ਕੁਲਵੰਤ ਸਿੰਘ ਢੱਕੋਵਾਲ, ਸੁਰਿੰਦਰ ਕੁਮਾਰ ਰਹੀਮਪੁਰ, ਸੁਰਿੰਦਰ ਸਿੰਘ ਨੰਬਰਦਾਰ ਆਦਿ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘ਸਵੱਛਤਾ ਹੀ ਸੇਵਾ’ ਮੁਹਿੰਮ ਤਹਿਤ ਨਗਰ ਨਿਗਮ ਵਲੋਂ ਪੈਦਲ ਮਾਰਚ ਦਾ ਆਯੋਜਨ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਵਸ ’ਤੇ ਕੀਤੀ ਸ਼ਰਧਾਂਜ਼ਲੀ ਭੇਂਟ
Next article‘ਇਨਕਲਾਬ ਮੇਲੇ’ ਸਬੰਧੀ ਮੈਰਾਥਨ ਨੇ ਸ਼ਹੀਦ ਭਗਤ ਸਿੰਘ ਦੀ ਸੋਚ ‘ਤੇ ਪਹਿਰਾ ਦੇਣ ਦਾ ਦਿੱਤਾ ਸੁਨੇਹਾ, ਡੀ.ਸੀ ਅਤੇ ਐਸ.ਐਸ.ਪੀ ਸਮੇਤ ਵੱਡੀ ਗਿਣਤੀ ਵਿੱਚ ਨੌਜਵਾਨਾਂ ਅਤੇ ਬੱਚਿਆਂ ਨੇ ਕੀਤੀ ਸ਼ਿਰਕਤ