1 ਅਕਤੂਬਰ ਨੂੰ ਹੋਵੇਗੀ ਅੰਤਿਮ ਅਰਦਾਸ
ਭਲੂਰ/ਬੇਅੰਤ ਗਿੱਲ (ਸਮਾਜ ਵੀਕਲੀ) ਪਿਛਲੇ ਦਿਨੀਂ ਬਾਪੂ ਮਹਿੰਦਰ ਸਿੰਘ ਖੋਸਾ ਪਿੰਡ ਭਲੂਰ ਦੀ ਧਰਤੀ ਤੋਂ ਕੂਚ ਕਰ ਗਿਆ। ਮਹਿੰਦਰ ਸਿੰਘ ਖੋਸਾ ਉਕਤ ਪਿੰਡ ਦੀ ਧਰਤੀ ਦਾ 92 ਵਰ੍ਹਿਆਂ ਦਾ ਲਾਡਲਾ ਪੁੱਤ ਸੀ। ਬਾਪੂ ਮਹਿੰਦਰ ਸਿੰਘ ਖੋਸਾ ਵਾਲੀ ਪੀੜ੍ਹੀ ਤੋਂ ਪਿੰਡਾਂ ਨੂੰ ਚੜ੍ਹਤ ਬੜ੍ਹਕ ਤੇ ਹਿੰਮਤ ਨਾਲ ਜਿਉਣ ਦਾ ਜਜ਼ਬਾ ਮਿਲਿਆ। ਇਸ ਪੀੜ੍ਹੀ ਦੀ ਆਪਸੀ ਸਾਂਝ, ਸਦਭਾਵਨਾ ਤੇ ਭਾਈਚਾਰਕ ਨੀਤੀ ਨੇ ਪਿੰਡਾਂ ਨੂੰ ਨਰੋਆਪਣ ਤੇ ਤਾਜ਼ਗੀ ਦਿੱਤੀ। ਬਾਪੂ ਮਹਿੰਦਰ ਸਿੰਘ ਖੋਸਾ ਅੱਜ ਵੀ ਜਦੋਂ ਖੋਸਿਆਂ ਵਾਲੀ ਧਰਮਸ਼ਾਲਾ ‘ਚ ਬੈਠਾ ਗੱਲਾਂ ਕਰਦਾ ਤਾਂ ਇੰਝ ਲਗਦਾ ਕਿ ਸਮੁੱਚਾ ਪੰਜਾਬ ਸੱਥ ‘ਚ ਉਤਰਿਆ ਬੈਠਾ। ਇੰਝ ਲੱਗਦਾ ਅਜਿਹੇ ਲੋਕਾਂ ਬਿਨਾਂ ਪਿੰਡ ਕਿੰਝ ਜਿਉਂਦੇ ਰਹਿਣਗੇ ? ਇਕ ਦੂਜੇ ਦੀਆਂ ਗੱਲਾਂ ਦੇ ਹੁੰਗਾਰੇ ਭਰਨ ਵਾਲੇ ਉਨ੍ਹਾਂ ਦੇ ਸਾਥੀ ਮਾਸਟਰ ਬਿੱਕਰ ਸਿੰਘ ਹਾਂਗਕਾਂਗ ਨੇ ਕਿਹਾ ਕਿ ਸਰਦਾਰ ਮਹਿੰਦਰ ਸਿੰਘ ਖੋਸਾ ਪਿੰਡ ਦੀ ਰੌਣਕ ਸੀ। ਉਸਦਾ ਅਛੋਪਲੇ ਜਿਹੇ ਤੁਰ ਜਾਣਾ ਪੀੜ ਦਿੰਦਾ ਹੈ। ਦੱਸ ਦੇਈਏ ਕਿ 90 ਵਰ੍ਹਿਆਂ ਤੋਂ ਵਡੇਰੀ ਉਮਰ ਮਾਣਦਿਆਂ ਅਤੇ ਸਾਦਾ ਜੀਵਨ ਜਿਉਂਦਿਆਂ ਚੱਲ ਵਸੇ ਬਾਪੂ ਮਹਿੰਦਰ ਸਿੰਘ ਖੋਸਾ ਨਮਿੱਤ ਪਾਠ ਦਾ ਭੋਗ 1ਅਕਤੂਬਰ ਦਿਨ ਮੰਗਲਵਾਰ ਨੂੰ ਪਿੰਡ ਭਲੂਰ ਦੇ ਗੁਰਦੁਆਰਾ ਸੁਖ ਸਾਗਰ ਸਾਹਿਬ ਵਿਖੇ ਪਵੇਗਾ। ਵਾਹਿਗੁਰੂ ਮਿਹਰ ਕਰਨ ਕਿ ਪਿੰਡਾਂ ਵਾਲਿਆਂ ਦਾ ਆਪਸੀ ਮੋਹ ਕਾਇਮ ਰਹੇ ਅਤੇ ਸੱਥਾਂ ਦੇ ਸਾਥੀ ਹੱਸਦੇ ਵੱਸਦੇ ਰਹਿਣ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly