ਆਂਗਣਵਾੜੀ ਸੈਂਟਰ 122 ਵਿੱਚ ਸਹੀਦ ਏ ਆਜ਼ਮ ਭਗਤ ਸਿੰਘ ਜੀ ਦਾ ਜਨਮ ਦਿਨ ਮਨਾਇਆ ਗਿਆ

ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ  ਇਥੋਂ ਦੇ ਆਂਗਣਵਾੜੀ ਸੈਂਟਰ ਨੰਬਰ 122 ਵਿੱਚ ਆਂਗਣਵਾੜੀ ਵਰਕਰ ਕੁਲਵੰਤ ਕੌਰ ਨੀਲੋਂ ਦੀ ਅਗਵਾਈ ਵਿੱਚ ਸ਼ਹੀਦੇ ਆਜ਼ਮ ਭਗਤ ਸਿੰਘ ਜੀ ਦਾ 117 ਜਨਮ ਦਿਨ ਬਹੁਤ ਸ਼ਰਧਾ ਪੂਰਵਕ ਮਨਾਇਆ ਗਿਆ। ਇਸ ਵਿਸ਼ੇਸ਼ ਤੌਰ ਸੁਰਿੰਦਰ ਕੁਮਾਰ ਛਿੰਦੀ ਸਾਬਕਾ ਐਮ ਸੀ , ਸਮਾਜ ਸੇਵੀ ਪਰਮਜੀਤ ਸਿੰਘ ਨੀਲੋਂ ਪਹੁੰਚੇ।
   ਆਂਗਣਵਾੜੀ ਵਰਕਰ ਕੁਲਵੰਤ ਕੌਰ ਨੀਲੋਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ ਸੁਖਦੇਵ ਨੇ ਆਪਣੀ ਜ਼ਿੰਦਗੀ ਦੇਸ਼ ਤੋਂ ਨਿਛਾਵਰ ਕਰਕੇ ਭਾਰਤ ਦੇ ਲੋਕਾਂ ਨੂੰ ਅੰਗਰੇਜ਼ਾਂ ਤੋਂ ਆਜ਼ਾਦੀ ਦਿਵਾਈ ਅਤੇ ਆਪ ਕੁਰਬਾਨੀ ਦੁਨੀਆਂ ਦਾ ਚਾਨਣ  ਮਿਨਾਰਾਂ ਬਣੇ। ਸ਼ਹੀਦੀਆਂ ਤੋਂ ਮਿਲ਼ੀ  ਆਜ਼ਾਦੀ ਨੂੰ ਭੁੱਲਦੇ ਜਾ ਰਹੇ ਹਨ। ਸਾਨੂੰ ਭਗਤ ਸਿੰਘ ਉਹਨਾਂ ਦੇ ਸਾਥੀਆਂ ਵੱਲੋਂ ਦਿੱਤੀ ਕੁਰਬਾਨੀ ਨੂੰ ਭੁਲਣਾ ਨਹੀਂ ਚਾਹੀਦਾ। ਉਹਨਾਂ ਵਲੋਂ ਦਿੱਤੀ  ਸ਼ਹਾਦਤ ਨੂੰ ਯਾਦ ਰੱਖਣਾ ਚਾਹੀਦਾ ਹੈ। ਸਾਨੂੰ ਸਾਰਿਆਂ ਨੂੰ ਉਹਨਾਂ ਵਲੋਂ ਦਿੱਤੇ ਵੱਡਮੁੱਲੇ ਵਿਚਾਰਾਂ ਦਾ ਅਧਿਐਨ ਕਰਕੇ ਉਨ੍ਹਾਂ ਦੀ ਸੋਚ ਨੂੰ ਅਪਣਾਉਣਾ ਚਾਹੀਦਾ ਹੈ। ਅਤੇ ਉਨ੍ਹਾਂ ਵੱਲੋਂ ਦਰਸਾਏ ਮਾਰਗ ਤੇ ਚੱਲਣਾ ਚਾਹੀਦਾ ਹੈ। ਭਗਤ ਸਿੰਘ ਜੀ ਦੇ ਵਿਚਾਰਾਂ ਨੂੰ ਘਰ ਘਰ ਲੈਕੇ ਜਾਣਾ ਸਮੇਂ ਦੀ ਲੋੜ। ਬੱਚਿਆਂ ਵਲੋਂ ਭਗਤ ਸਿੰਘ ਜੀਵਨ‌ ਬਾਰੇ ਕੋਰੀਓਗ੍ਰਾਫੀ ,ਮੇਰਾ ਰੰਗਦੇ ਬਸੰਤੀ ਚੋਲਾ ,ਪੇਸ਼ ਕੀਤੀ ਗਈ। ਕੁਲਵੰਤ ਕੌਰ ਨੀਲੋਂ ਵਲੋਂ ਬੱਚਿਆਂ ਨੂੰ ਭਗਤ ਸਿੰਘ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ ਗਈ।ਇਸ ਸਮੇਂ ਪਰਮਜੀਤ ਸਿੰਘ ਨੀਲੋਂ, ਮੈਡਮ ਸੁਸ਼ਮਾ ਰਾਣੀ, ਗੁਰਪ੍ਰੀਤ ਕੌਰ,ਅੱਛਰ ਰਾਮ, ਚਰਨਜੀਤ ਲਾਲ, ਮਲਕੀਤ ਕੌਰ, ਜਸਵੀਰ ਕੌਰ, ਅਮਨਦੀਪ, ਰੀਨਾ ਰਾਣੀ ਸਾਕਿਰਨ, ਬਲਜੀਤ ਕੌਰ,ਮਦਨਪਾਲ ਸਿੰਘ, ਗੁਲਸ਼ਨ ਕੁਮਾਰ, ਕਮਲਜੀਤ ਕੁਮਾਰ, ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਗੰਭੀਰਪੁਰ ਲੋਅਰ ਸਕੂਲ ਵਿੱਚ ਹਫਤਾਵਾਰੀ ਬਾਲ – ਸਭਾ ਕਰਵਾਈ
Next articleਗ੍ਰਾਮ ਪੰਚਾਇਤ ਚੋਣਾਂ ਵਿੱਚ ਭਾਈਚਾਰਕ ਸਾਂਝ ਨੂੰ ਕਾਇਮ ਰੱਖਦੇ ਹੋਏ ਪਿੰਡ ਦੇ ਵਿਕਾਸ ਨੂੰ ਤਰਜੀਹ ਦੇਣਾ ਜ਼ਰੂਰੀ