ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਬਾਰੇ ਵਿਵਾਦਿਤ ਸ਼ਬਦ ਲਿਖਣ ‘ਤੇ ਇਲਾਕੇ ਦੇ ਇੱਕ ਸਕੂਲ ਨੇ ਬੇਗਮਪੁਰਾ ਟਾਈਗਰ ਫੋਰਸ ਦੇ ਹਲਕਾ ਪ੍ਰਧਾਨ ਰਣਦੀਪ ਕੁਮਾਰ ਰਿੰਪੀ ਵਲੋਂ ਲਿਖਤੀ ਸ਼ਿਕਾਇਤ ਦੇਣ ਉਪਪਰੰਤ ਲਿਖਤੀ ਤੌਰ ‘ਤੇ ਮੁਆਫੀ ਮੰਗ ਲਈ ਗਈ ਹੈ | ਪ੍ਰਧਾਨ ਰਨਦੀਪ ਸਿੰਘ ਰੈਂਪੀ (ਬੇਗਮਪੁਰਾ ਟਾਇਗਰ ਫੌਰਸ) ਅਤੇ ਸਾਥੀਆ ਵੱਲੋ ਸਰਵਹਿਤਕਾਰੀ ਵਿਦਿਆ ਮੰਦਰ ਛੌਕਰਾਂ, ਜਿਲ੍ਹਾ ਜਲੰਧਰ ਦੀ ਕਲਾਸ ਤੀਜੀ ਦੀ ਪੁਸਤਕ ਦੇ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਬਾਰੇ ਜੋ ਵਿਵਾਦਿਤ ਸ਼ਬਦ ਲਿਖੇ ਗਏ ਸਨ | ਉਸ ਦੇ ਸੰਬੰਧ ਵਿੱਚ ਸਕੂਲ ਅਤੇ ਮਨੈਜਿੰਗ ਕਮੇਟੀ ਦੇ ਖਿਲਾਫ ਡੀ.ਐਸ.ਪੀ ਸਾਹਿਬ ਅਤੇ ਐਸ. ਡੀ. ਐਮ ਸਾਹਿਬ ਫਿਲੌਰ ਨੂੰ 16 ਸਤੰਬਰ 2024 ਨੂੰ ਮੈਮੋਰੈਡੰਮ ਦਿੱਤਾ ਗਿਆ ਸੀ। ਜਿਸਦੇ ਸੰਬੰਧ ਵਿੱਚ ਸਕੂਲ ਦੇ ਪ੍ਰੀਸੀਪਲ ਰਣਜੀਤ ਕੁਮਾਰ ਦੁਆਰਾ ਸਾਰੀਆ ਕਿਤਾਬਾਂ ਬੱਚਿਆ ਕੋਲੋ ਵਾਪਸ ਲੈਕੇ ਜਮ੍ਹਾ ਕਰਵਾ ਲਈਆ ਸਨ ਅਤੇ ਮੁਆਫੀ ਮੰਗ ਲਈ ਸੀ। ਇੱਥੇ ਪ੍ਰਧਾਨ ਰਨਦੀਪ ਸਿੰਘ ਰੈਂਪੀ ਅਤੇ ਬਾਕੀ ਸਾਥੀਆ ਨੇ ਭਾਈਚਾਰਾ ਬਣਾ ਕੇ ਰੱਖਣ ਦੀ ਅਪੀਲ ਕੀਤੀ ਅਤੇ ਪ੍ਰੀਸੀਪਲ ਰਣਜੀਤ ਕੁਮਾਰ ਜੀ ਦੀ ਸ਼ਲਾਘਾ ਕੀਤੀ ਜਿਹਨਾਂ ਕਰਕੇ ਭਾਈਚਾਰਾ ਬਣਿਆ ਰਿਹਾ। ਸਕੱਤਰ ਅਵਤਾਰ ਸਿੰਘ ਛੋਕਰਾਂ ਜੀ ਨੇ ਸਾਰੇ ਸਾਥੀਆ ਦਾ ਧੰਨਵਾਦ ਕੀਤਾ ਜਿਹਨਾਂ ਨੇ ਸੰਵਿਧਾਨ ਦੇ ਦਾਅਰੇ ਅਤੇ ਅਨੁਸ਼ਾਸਨ ਵਿੱਚ ਰਹਿ ਕੇ ਵਿਰੋਧ ਵਿੱਚ ਸਾਥ ਦਿੱਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly