ਅੱਲ੍ਹਾ ਦਿੱਤਾ ਸਕੂਲ ਵਿਖੇ ਪ੍ਰੀ ਪ੍ਰਾਇਮਰੀ ਜਮਾਤ ਵਿੱਚ ਪੜ੍ਹਦੇ ਬੱਚਿਆਂ ਨੂੰ ਸਕੂਲ ਬੈਗ ਤੇ ਸਟੇਸ਼ਨਰੀ ਕਿੱਟ ਵੰਡੀ ਗਈ

ਕਪੂਰਥਲਾ, (ਸਮਾਜ ਵੀਕਲੀ) (ਕੌੜਾ)-ਵਿਭਾਗ ਦੁਆਰਾ ਸਮੱਗਰਾ ਤਹਿਤ ਸਰਕਾਰੀ ਐਲੀਮੈਂਟਰੀ ਸਕੂਲ ਅੱਲਾ ਦਿੱਤਾ ਵਿਖੇ ਪ੍ਰੀ ਪ੍ਰਾਇਮਰੀ ਜਮਾਤ ਵਿੱਚ ਪੜ੍ਹਦੇ  ਬੱਚਿਆਂ ਨੂੰ ਸਕੂਲ ਬੈਗ ਸਟੇਸ਼ਨਰੀ ਕਿੱਟ  ਵੰਡੀ ਗਈ ‌।ਇਸ ਦੌਰਾਨ ਸੈਂਟਰ ਹੈਡ ਟੀਚਰ ਮੀਨਾਕਸ਼ੀ ਸ਼ਰਮਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਤੇ ਉਕਤ
ਸਟੇਸ਼ਨਰੀ ਕਿੱਟ ਦੀ ਵੰਡ ਕੀਤੀ ਗਈ । ਇਸ ਦੌਰਾਨ ਸੀ ਐੱਚ ਟੀ ਮੀਨਾਕਸ਼ੀ ਸ਼ਰਮਾ ਨੇ ਕਿਹਾ ਕਿ ਵਿਭਾਗ ਦੁਆਰਾ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।ਇਸ ਦੇ ਤਹਿਤ ਹੀ ਸਕੂਲੀ ਵਰਦੀ,ਮਿਡ ਡੇ ਮੀਲ , ਮੁਫ਼ਤ ਪੁਸਤਕਾਂ, ਸਟੇਸ਼ਨਰੀ ਆਦਿ ਤੋਂ ਇਲਾਵਾ ਵਜ਼ੀਫ਼ੇ ਆਦਿ ਵੀ ਦਿੱਤੇ ਜਾ ਰਹੇ ਹਨ। ਉਹਨਾਂ ਨੇ ਬੱਚਿਆਂ ਦੇ ਮਾਪਿਆਂ ਆਪਣੇ ਬੱਚੇ ਸਰਕਾਰੀ ਸਕੂਲ ਦਾਖਲ ਕਰਵਾਉਣ ਦੀ ਅਪੀਲ ਕੀਤੀ।ਇਸ ਮੌਕੇ ਤੇ ਸਕੂਲ ਮੁੱਖੀ ਹਰਜਿੰਦਰ ਸਿੰਘ ਢੋਟ ਅਤੇ ਸਕੂਲ ਅਧਿਆਪਕ ਹਰਵਿੰਦਰ ਸਿੰਘ ਵਿਰਦੀ ,ਤਜਵੀਰ ਕੌਰ ਆਦਿ ਅਧਿਆਪਕ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਦੀ ਸਹਿਕਾਰੀ ਖੰਡ ਮਿੱਲ ਨਕੋਦਰ ਦੇ 9 ਵੇ ਇਜਲਾਸ ਮੌਕੇ ਬੀਕੇਯੂ ਦੁਆਬਾ ਵੱਲੋਂ ਮੰਗਾਂ ਨੂੰ ਲੈ ਕੇ ਜੰਮ ਕੇ ਨਾਹਰੇਬਾਜੀ, ਇਜਲਾਸ ਦੌਰਾਨ ਪ੍ਰਦਰਸ਼ਨੀਆਂ  ਖਿੱਚ ਦਾ ਕੇਂਦਰ ਬਣੀਆਂ 
Next articleਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਨੇ ਜ਼ਿਲ੍ਹਾ ਪੱਧਰ ‘ਤੇ ਖੇਡਾਂ ‘ਚ ਮੱਲਾਂ ਮਾਰੀਆਂ