ਸ੍ਰੀ ਖੁਰਾਗੜ੍ਹ ਸਾਹਿਬ ਵਿਖੇ ਬੇਗਮਪੁਰਾ ਟਾਈਗਰ ਫੋਰਸ ਦਾ ਨਾਮ ਲੈ ਕੇ ਖੂਨਦਾਨ ਕੈਂਪ ਲਾਉਣ ਵਾਲੇ ਸ਼ਰਾਰਤੀ ਅਨਸਰਾਂ ਨੂੰ ਫੋਰਸ ਵਿੱਚੋਂ ਕੱਢਿਆ ਹੋਇਆ ਹੈ : ਬੀਰਪਾਲ, ਹੈਪੀ

ਕਮੇਟੀ ਦੇ ਹਿਸਾਬ ਆਡਿਟ ਕਰਾਉਣ ਤੇ ਆਮ ਇਜਲਾਸ ਬੁਲਾਉਣ ਲਈ ਡੀ ਸੀ,ਮੁੱਖ ਮੰਤਰੀ ਨੂੰ ਦਿੱਤੇ ਜਾਣਗੇ ਮੰਗ ਪੱਤਰ  : ਬੇਗਮਪੁਰਾ ਟਾਇਗਰ ਫੋਰਸ 
ਹੁਸ਼ਿਆਰਪੁਰ (ਸਮਾਜ ਵੀਕਲੀ)  ( ਤਰਸੇਮ ਦੀਵਾਨਾ ) ਬੇਗਮਪੁਰਾ ਟਾਇਗਰ ਫੋਰਸ ਦੇ ਕੌਮੀ ਚੇਅਰਮੈਨ ਤਰਸੇਮ ਦੀਵਾਨਾ  ਅਤੇ ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਫੋਰਸ ਦੀ ਮੀਟਿੰਗ ਮੁੱਖ ਦਫਤਰ ਮੁਹੱਲਾ ਭਗਤ ਨਗਰ ਹੁਸ਼ਿਆਰਪੁਰ ਵਿਖੇ ਜਿਲ੍ਹਾ ਪ੍ਰਧਾਨ ਹੈਪੀ ਫ਼ਤਿਹਗੜ੍ਹ ਤੇ ਜਿਲਾ ਸੀਨੀਅਰ ਮੀਤ ਪ੍ਰਧਾਨ  ਸਤੀਸ਼ ਕੁਮਾਰ ਸ਼ੇਰਗੜ੍ਹ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਵਿੱਚ ਧਾਕੜ ਤੇ ਜਾਂਬਜ਼ ਸੂਬਾ ਪ੍ਰਧਾਨ ਬੀਰਪਾਲ ਠਰੋਲੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ | ਇਸ ਮੌਕੇ ਆਗੂਆਂ ਨੇ ਦੇਸ਼ ਵਿਦੇਸ਼ ਦੀਆਂ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਨੂੰ ਅਪੀਲ ਕੀਤੀ ਕਿ ਕੌਮ ਦੇ ਮਹਾਨ ਰਹਿਬਰ ਬਾਬੂ ਮੰਗੂ ਰਾਮ ਮੁਗੋਵਾਲੀਆ ਦੇ ਮਿਸ਼ਨ ਨੂੰ ਅੱਗੇ ਚਲਾਉਣ ਲਈ ਬਾਬਾ ਬੰਤਾ ਰਾਮ ਘੇੜਾ ਨੇ ਸ੍ਰੀ ਚਰਨਛੋਹ ਗੰਗਾ ਖੁਰਾਲਗੜ ਸਾਹਿਬ ਦੀ ਖੋਜ ਕਰਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰਨ ਅਤੇ ਕੌਮ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਨ ਲਈ ਵੱਡਾ ਤੀਰਥ ਅਸਥਾਨ ਸਮਰਪਿਤ ਕੀਤਾ। ਜਿਸਨੂੰ ਸੁਚੱਜੇ ਢੰਗਾਂ ਨਾਲ ਚਲਾਉਣ ਲਈ ਕਿਸੇ ਸਮੇਂ 101 ਮੈਂਬਰੀ ਕਮੇਟੀ ਵੀ ਬਣਾਈ ਗਈ ਸੀ ਪ੍ਰੰਤੂ 2010 ਤੋਂ ਕਾਬਜ ਪ੍ਰਧਾਨ ਨੇ ਆਪਣੇ ਸਵਾਰਥੀ ਹਿੱਤਾਂ ਦੀ ਪੂਰਤੀ ਲਈ ਕਰੋਨਾ ਸੰਕਟ ਤੋਂ ਬਾਅਦ ਕੰਮ ਕਰ ਰਹੀ 21 ਮੈਂਬਰੀ ਕਮੇਟੀ ਨੂੰ ਵੀ ਛਾਂਗ ਕੇ 11 ਮੈਂਬਰੀ ਕਰ ਦਿੱਤਾ ।ਆਗੂਆਂ ਨੇ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਚੇਅਰਮੈਨ, ਕੌਮੀ ਕੈਸ਼ੀਅਰ, ਜਨਰਲ ਸਕੱਤਰ, ਮੈਨੇਜਰ, ਕੈਸ਼ੀਅਰ, ਰਾਗੀ, ਪਾਠੀ,ਪ੍ਰਚਾਰਕ, ਸਕੂਲ ਅਤੇ ਸੰਗੀਤ ਵਿਦਿਆਲੇ ਵਿਚ ਪੜਾਈ ਕਰਦੇ ਬੱਚਿਆਂ ਨੂੰ ਗੁਰੂਘਰ ਤੋਂ ਬਾਹਰ ਕੱਢ ਕੇ ਸਿਰਫ ਇਕ ਵਿਅਕਤੀ ਹੀ ਕਬਜਾ ਕਰਕੇ ਬੈਠਾ ਹੈ। ਆਗੂਆਂ ਨੇ ਕਿਹਾ ਕਿ ਗੁਰੂਘਰ ਦੇ
ਹਿਸਾਬ ਕਿਤਾਬ ਵਿੱਚ ਬੇਨਿਯਮੀਆਂ ਨੂੰ ਲੈ ਕੇ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਕੈਸ਼ੀਅਰ ਅਮਿਤ ਕੁਮਾਰ ਪਾਲ, ਚੇਅਰਮੈਨ ਅਜੀਤ ਰਾਮ ਖੇਤਾਨ, ਜਨਰਲ ਸਕੱਤਰ ਬਲਵੀਰ ਧਾਂਦਰਾ,ਐਡਵੋਕੇਟ ਕੁਲਦੀਪ ਚੰਦ ਵਲੋੰ ਪ੍ਰਧਾਨ ਦੀਆਂ ਗੈਰ ਸੰਵਿਧਾਨਕ ਕਾਰਵਾਈਆਂ , ਗੁਰੂਘਰ ਵਿੱਚ ਹੋ ਰਹੀਆਂ ਬੇਨਿਯਮੀਆਂ ਅਤੇ ਹਿਸਾਬ ਕਿਤਾਬ ਵਿਚ ਹੋਈਆਂ ਬੇਨਿਯਮੀਆਂ ਬਾਰੇ ਕੀਤੇ ਅਹਿਮ ਖੁਲਾਸਿਆਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਸ੍ਰੀ ਚਰਨਛੋਹ ਗੰਗਾ ਖੁਰਾਲਗੜ ਸਾਹਿਬ ਹੁਣ ਸਿਰਫ ਇਕ ਟੱਬਰ ਦੇ ਕਬਜੇ ਵਿੱਚ ਹੈ ਜਿਸਨੂੰ ਅਜਾਦ ਕਰਾਕੇ ਗੁਰੂਘਰ ਦੇ ਪ੍ਰਬੰਧਾਂ ਨੂੰ ਪਾਰਦਰਸ਼ੀ ਤਰੀਕੇ ਨਾਲ ਚਲਾਉਣ ਲਈ ਬੇਗਮਪੁਰਾ ਟਾਇਗਰ ਫੋਰਸ ਵੱਡਾ ਸੰਘਰਸ਼ ਆਰੰਭੇਗੀ  ਅਤੇ ਹਿਸਾਬ ਆਡਿਟ ਕਰਨ ਅਤੇ ਸੰਗਤਾਂ ਦਾ ਆਮ ਇਜਲਾਸ ਬੁਲਾਉਣ ਲਈ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ,ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਵੀ ਦਿੱਤੇ ਜਾਣਗੇ। ਅੰਤ ਵਿੱਚ ਉਨਾਂ ਕਿਹਾ ਕਿ ਬੇਗਮਪੁਰਾ ਟਾਈਗਰ ਫੋਰਸ ਵਿੱਚੋ ਕੱਢੇ ਹੋਏ ਕੁਝ ਸ਼ਰਾਰਤੀ ਅਨਸਰਾ ਵਲੋਂ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਫੋਰਸ ਦਾ ਨਾਮ ਅਣਅਧਿਕਾਰਤ ਤੌਰ ਤੇ ਵਰਤ ਕੇ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਜਦ ਕਿ ਇਹ ਲੋਕ ਬੇਗਮਪੁਰਾ ਟਾਈਗਰ ਫੋਰਸ ਵਿੱਚੋਂ ਪੂਰਨ ਤੌਰ ਤੇ ਕੱਢੇ ਹੋਏ ਹਨ ਉਹਨਾਂ ਕਿਹਾ ਕਿ ਇਹ ਸ਼ਰਾਰਤੀ ਅਨਸਰ ਸਰਕਾਰੇ ਦਰਬਾਰੇ ਅਤੇ ਲੋਕਾਂ ਨੂੰ ਬੇਗਮਪੁਰਾ ਟਾਈਗਰ ਫੋਰਸ ਦੇ ਨਾਂ ਤੇ ਗੁਮਰਾਹ ਕਰ ਰਹੇ ਹਨ ਜਦਕਿ ਬੇਗਮਪੁਰਾ ਟਾਇਗਰ ਫੋਰਸ ਇਕ ਰਜਿ. ਜਥੇਬੰਦੀ ਹੈ ਇਸ ਕਰਕੇ ਫੋਰਸ ਵਿੱਚੋ ਕੱਢੇ ਹੋਏ ਸ਼ਰਾਰਤੀ ਅਨਸਰਾਂ ਤੋਂ ਬਚਣ ਦੀ ਜਰੂਰਤ ਹੈ ਉਹਨਾਂ ਕਿਹਾ ਕਿ ਇਹਨਾਂ ਲੋਕਾਂ ਦਾ ਬੇਗਮਪੁਰਾ ਟਾਈਗਰ ਫੋਰਸ ਨਾਲ ਦੂਰ ਦਾ ਵਾਸਤਾ ਵੀ ਨਹੀਂ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ,ਰਾਜ ਕੁਮਾਰ ਬੱਧਣ ਨਾਰਾ,ਬੰਟੀ ਬਸੀ ਵਾਹਦ  , ਵਿਸ਼ਾਲ ਕੁਮਾਰ,ਰਾਹੁਲ ਡਾਡਾ,ਢਿੱਲੋ ਨਾਰਾ,ਅਮਨਦੀਪ,ਮੁਨੀਸ਼, ਬੰਟੀ ਬਸੀ ਬਾਹਦ,ਕਮਲਜੀਤ ਡਾਡਾ, ਰਾਮ ਜੀ, ਦਵਿੰਦਰ ਕੁਮਾਰ, ਪੰਮਾ ਡਾਡਾ, ਗੋਗਾ ਮਾਂਝੀ  ,ਅਮਨਦੀਪ ਸਿੰਘ,ਮਨੀਸ਼ ਕੁਮਾਰ, ਚਰਨਜੀਤ ਸਿੰਘ , ਕਮਲਜੀਤ ਸਿੰਘ, ਗਿਆਨ ਚੰਦ, ਸ਼ੇਰਾ ਸਿੰਘ ,ਦਵਿੰਦਰ ਕੁਮਾਰ,ਮੰਗਾ ਸ਼ੇਰਗ੍ਹੜ, ਬਲਵਿੰਦਰ ਸਿੰਘ, ਲਾਡੀ ਸ਼ੇਰਗੜ੍ਹ ,ਸੋਨੂੰ ਬੰਗਲਾ ਛਾਉਣੀ ਅਨਮੋਲ ਮਾਝੀ  , ਰਵਿ ਸੁੰਦਰ ਨਗਰ,ਬਾਲੀ ਫਤਿਹਗੜ੍ਹ ,ਦਿਲਬਾਗ ਫਤਿਹਗੜ੍ਹ ,ਅਜੇ ਬਸੀ ਜਾਨਾ,  ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਜੰਗਲਾਤ ਮਹਿਕਮੇ ਦੀ ਲਾਪਰਵਾਹੀ ਦਾ ਖਮਿਆਜ਼ਾ ਭੁਗਤਣਾ ਪਿਆ ਥਾਣਾ ਮਾਡਲ ਟਾਊਨ ਨੂੰ, ਤੜਕਸਾਰ ਡਿੱਗੇ ਭਾਰੀ ਸਫੈਦਿਆਂ ਨੇ ਚਕਨਾ ਚੂਰ ਕੀਤੇ ਨਵੇਂ ਨਕੋਰ ਵਾਹਨ
Next articleਥਾਣਾ ਗੜਸ਼ੰਕਰ ਦੇ ਏਐਸਆਈ ਵਲੋ ਕਵਰੇਜ ਦੌਰਾਨ ਪੱਤਰਕਾਰ ਨਾਲ ਕੀਤੀ ਬਦਤਮੀਜੀ