ਨਵਾਂਸ਼ਹਿਰ/ਬੰਗਾ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜਨਮ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਮਿਤੀ 28 ਅਤੇ 29 ਸਤੰਬਰ ਨੂੰ ਆਯੋਜਿਤ ਕੀਤੇ ਜਾਣ ਵਾਲੇ ਇਨਕਲਾਬ ਮੇਲੇ ਦੇ ਸੰਬੰਧ ਵਿੱਚ ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ ਦੀ ਅਗਵਾਈ ਹੇਠ ਵੱਖ-ਵੱਖ ਪ੍ਰਤੀਯੋਗਤਾਵਾਂ ਕਰਵਾਈਆਂ ਗਈਆਂ। ਇਹਨਾਂ ਮੁਕਾਬਲਿਆਂ ਵਿੱਚ ਕਾਲਜ ਦੇ ਸਮੂਹ ਵਿਦਿਆਰਥੀਆਂ ਨੇ ਵਧ-ਚੜ੍ਹ ਕੇ ਭਾਗ ਲਿਆ। ਇਨ੍ਹਾਂ ਗਤੀਵਿਧੀਆਂ ‘ਚ ਪੋਸਟਰ ਮੇਕਿੰਗ, ਪੇਂਟਿੰਗ,ਸਲੋਗਨ ਲਿਖਣ, ਵੇਸਟ ਮਟੀਲੀਅਲ ਨਾਲ ਸਮਾਨ ਬਣਾਉਣ ਤੇ ਭਾਸ਼ਣ ਆਦਿ ਦੀਆਂ ਪ੍ਰਤੀਯੋਗਤਾਵਾਂ ਕਰਵਾਈਆਂ ਗਈਆਂ। ਪੋਸਟਰ ਮੇਕਿੰਗ ‘ਚੋਂ ਹਰਸ਼ਪ੍ਰੀਤ, ਦਿਲਪ੍ਰੀਤ ਕੌਰ ਤੇ ਵਿਧੀ ਸਧਾਣਾ, ਪੇਂਟਿੰਗ ‘ਚੋਂ ਹਰਸ਼ਦੀਪ ਸਿੰਘ, ਕੋਮਲ ਤੇ ਪੂਨਮ, ਸਲੋਗਨ ਲਿਖਣ ‘ਚੋਂ ਹਰਸਾਹਿਬ ਸਿੰਘ, ਇੰਦਰਪ੍ਰੀਤ ਕੌਰ ਤੇ ਸਿਮਰਨ ਸੈਣੀ, ਬੈਸਟ ਆਊਟ ਆਫ ਵੇਸਟ ਸਿਮਰਨਜੀਤ ਕੌਰ, ਅੰਮ੍ਰਿਤਪਾਲ ਕੌਰ ਤੇ ਏਕਤਾਨ ਜੱਸਲ, ਭਾਸ਼ਣ ‘ਚੋਂ ਗੁਰਪ੍ਰੀਤ ਸਿੰਘ, ਦਰਪਣ,ਪ੍ਰਥਾ ਤੇ ਸਮਰੱਥਜੀਤ ਸਿੰਘ ਕ੍ਰਮਵਾਰ ਪਹਿਲੇ ਦੂਜੇ ਤੇ ਤੀਜੇ ਸਥਾਨ ‘ਤੇ ਰਹੇ। ਜੇਤੂ ਵਿਦਿਆਰਥੀਆਂ ਨੂੰ ਕਾਲਜ ਵੱਲੋਂ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਪ੍ਰਿੰ. ਡਾ. ਤਰਸੇਮ ਸਿੰਘ ਭਿੰਡਰ ਨੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕਰਦਿਆਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਇਨਕਲਾਬ ਮੇਲਾ ਕਰਵਾਉਣ ਦਾ ਯਤਨ ਸ਼ਲਾਘਾਯੋਗ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹਨਾਂ ਗਤੀਵਿਧੀਆਂ ਨਾਲ ਵਿਦਿਆਰਥੀਆਂ ਨੂੰ ਸ਼ਹੀਦ ਭਗਤ ਸਿੰਘ ਦੀ ਸ਼ਖ਼ਸੀਅਤ ਬਾਰੇ ਹੋਰ ਜਾਨਣ ਦਾ ਮੌਕਾ ਮਿਲਿਆ ਹੈ।ਇਨ੍ਹਾਂ ਮੁਕਾਬਲਿਆਂ ਲਈ ਕੋਆਰਡੀਨੇਟਰ ਡਾ. ਗੁਰਵਿੰਦਰ ਸਿੰਘ (ਡੀਨ ਕਲਚਰਲ) ਨੇ ਭਾਸ਼ਣ ਪ੍ਰਤੀਯੋਗਤਾ ਦੀਆਂ ਪੇਸ਼ਕਾਰੀਆਂ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਵਿਦਿਆਰਥੀਆਂ ਨੇ ਸ਼ਹੀਦ ਭਗਤ ਸਿੰਘ ਬਾਰੇ ਬਹੁਤ ਸਾਰੇ ਅਣਗੌਲੇ ਪੱਖਾਂ ਨੂੰ ਵੀ ਸ੍ਰੋਤਿਆਂ ਅੱਗੇ ਉਜਾਗਰ ਕੀਤਾ ਹੈ। ਭਾਸ਼ਣ ਮੁਕਾਬਲਿਆਂ ‘ਚ ਨਿਰਣਾਇਕ ਦੀ ਭੂਮਿਕਾ ਪ੍ਰੋ. ਤਜਿੰਦਰ ਸਿੰਘ ਤੇ ਪ੍ਰੋ. ਪੂਜਾ ਨੇ ਨਿਭਾਈ।ਇਸ ਸਮਾਗਮ ‘ਚ ਕੋ-ਕੋਆਰਡੀਨੇਟਰ ਤੇ ਮੰਚ ਸੰਚਾਲਕ ਦੀ ਭੂਮਿਕਾ ਪ੍ਰੋ. ਗੁਰਪ੍ਰੀਤ ਸਿੰਘ (ਡਿਪਟੀ ਡੀਨ ਕਲਚਰਲ) ਨੇ ਨਿਭਾਈ। ਇਸ ਮੌਕੇ ਪ੍ਰੋ. ਦਿਲ ਨਿਵਾਜ਼,ਪ੍ਰੋ. ਨੀਤੂ ਸਿੰਘ,ਪ੍ਰੋ. ਉਂਕਾਰ ਸਿੱਧੂ,ਪ੍ਰੋ. ਮੰਜੂ ਸੈਂਪਲਾ ਤੇ ਪ੍ਰੋ. ਇੰਦਰਪ੍ਰੀਤ ਕੌਰ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly