ਫਸਲ ਦੀ ਰਹਿੰਦ ਖੂਹਦ ਪ੍ਰਬੰਧਨ ਨੂੰ ਮੁੱਖ ਰੱਖਦੇ ਹੋਏ ਖੇਤੀਬਾੜੀ ਵਿਭਾਗ ਸਮਰਾਲਾ ਨੇ ਬਲਾਕ ਪੱਧਰੀ ਕੈਂਪ ਲਗਾਇਆ ।

(ਸਮਾਜ ਵੀਕਲੀ) ਅੱਜ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਸਮਰਾਲਾ ਵੱਲੋ ਡਾ.ਪ੍ਰਕਾਸ ਸਿੰਘ ਮੁੱਖ ਖੇਤੀਬਾੜੀ ਅਫਸਰ,ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ ਹੇਠ ਆਤਮਾ ਸਕੀਮ ਅਧੀਨ ਕਿਸਾਨ ਜਾਗਰੂਕਤਾ ਕੈਂਪ ਪਿੰਡ ਖੱਟਰਾ ਵਿਖੇ ਲਗਾਇਆ ਗਿਆ।ਇਸ ਕੈਂਪ ਦਾ ਮੁੱਖ ਮੰਤਵ ਕਿਸਾਨਾ ਨੂੰ ਝੋਨੇ ਦੀ ਨਾੜ ਅੱਗ ਨਾ ਲਗਾਉਣ ਲਈ ਪ੍ਰੇਰਿਤ ਕਰਨਾ ਸੀ।ਇਸ ਕੈਂਪ ਵਿੱਚ ਕਿਸਾਨ ਵੀਰਾ ਨੂੰ ਸੰਬੋਧਿਤ ਕਰਦੇ ਹੋਏ ਸਨਦੀਪ ਸਿੰਘ ਏ.ਡੀ,ਉ.ਸਮਰਾਲਾ ਨੇ ਕਿਹਾ ਬਲਾਕ ਸਮਰਾਲਾ ਦੇ ਵੱਡੀ ਗਿਣਤੀ ਵਿੱਚ ਕਿਸਾਨਾ ਨੂੰ ਝੋਨੇ ਦੇ ਨਾੜ ਨੂੰ ਖੇਤ ਵਿੱਚ ਵਾਹ ਕੇ ਹੀ ਇਸ ਸਾਲ ਆਲੂਆਂ ਦੀ ਕਾਸ਼ਤ ਕਰ ਰਹੇ ਹਨ।ਕਿਉਂ ਕਿ ਇਹਨਾਂ ਕਿਸਾਨਾ ਨੇ ਲਗਾਤਾਰ ਪਰਾਲੀ ਵਿੱਚ ਵਾਹ ਕੇ ਆਲੂਆ ਦਾ ਵੱਧ ਝਾੜ ਅਤੇ ਵਧੀਆ ਕੁਆਲਟੀ ਪੈਦਾ ਕੀਤੀ ਹੈ।ਇਸ ਮੌਕੇ ਉਹਨਾ ਨੇ ਸਰਫੇਸ ਸੀਡਰ ਨਾਲ ਕਰਨ ਦੀ ਬਿਜਾਈ ਦੀ ਜਰੂਰੀ ਨੁੱਕਤੇ ਵੀ ਸਾਝੇ ਕੀਤੇ ।ਇਸ ਉਪਰੰਤ ਕੁਲਵੰਤ ਸਿੰਘ ਏ.ਡੀ,ਉ.ਸਮਰਾਲਾ ਨੇ ਕਿਹਾ ਕਿ ਕਿਸਾਨ ਵੀਰ ਝੋਨੇ ਦੇ ਨਾੜ ਵਿੱਚਲੇ ਖੁਰਾਕੀ ਤੱਤਾ ਦੀ ਮਹੱਤਤਾ ਸਮਝਣ ਅਤੇ ਇਸ ਨੂੰ ਖੇਤ ਵਿੱਚ ਵਾਹ ਕੇ ਲੱਘੂ ਖੁਰਾਕੀ ਤੱਤਾ ਦੀ ਘਾਟ ਅਤੇ ਮਿੱਟੀ ਦਾ ਪਾਣੀ ਸੋਖਣ ਦੀ ਸਮਰੱਥਾ ਵਧਾਉਣਾ ਹੈ। ਉਹਨਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨਾਲ ਕਿਸਾਨ ਵੀਰਾ ਨੂੰ ਜੁੜਕੇ ਅਪਣੇ ਖੇਤੀ ਖਰਚੇ ਘਟਾਉਣ ਦੀ ਅਪੀਲ ਕੀਤੀ।ਇਸ ਕੈਂਪ ਦੋਰਾਨ ਡਾ.ਲਵਰੀਨ ਬੈਸ ਦੀ ਅਗਵਾਈ ਹੇਠ ਗੁਰੂ ਨਾਨਕ ਨੈਸ਼ਨਲ ਕਾਲਜ਼ ਦੇ ਵਿਦਿਆਰਥੀਆ ਵੱਲੋ ਨੁੱਕੜ ਨਾਟਕ ਪੇਸ਼ ਕੀਤਾ ਗਿਆ ।ਇਸ ਨੁੱਕੜ ਨਾਟਕ ਦਾ ਮੰਤਵ ਕਿਸਾਨ ਵੀਰਾ ਨੂੰ ਝੋਨੇ ਦੀ ਨਾੜ ਵਿਚਲੇ ਖੁਰਾਕੀ ਤੱਤਾ ਤੋ ਜਾਣੂ ਕਰਵਾਇਆ ਗਿਆ।ਇਸ ਕੈਂਪ ਦੌਰਾਨ ਚਮਕੋਰ ਸਿੰਘ ਉਪ ਨਿਰੀਖਕ, ਤੇਜਿੰਦਰ ਸਿੰਘ ਉਪ ਨਿਰੀਖਕ , ਕੁਲਵਿੰਦਰ ਸਿੰਘ ਏ.ਟੀ.ਐਮ,ਮਹਿੰਦਰ ਸਿੰਘ ਐਲ.ਏ ਹਾਜਿਰ ਸਨ।ਇਸ ਮੌਕੇ ਵਿੱਚ ਕਿਸਾਨ ਵੀਰ ਸੁਖਵਿੰਦਰ ਸਿੰਘ,ਦਲਜੀਤ ਸਿੰਘ ,ਸੁਰਿੰਦਰਪਾਲ ਸਿੰਘ,ਰਣਧੀਰ ਸਿੰਘ,ਕੇਸਰ ਸਿੰਘ,ਅਮਨਦੀਪ ਸਿੰਘ,ਧਰਮਿੰਦਰ ਸਿੰਘ ਲੰਬੜਦਾਰ,ਜਗਜੀਤ ਸਿੰਘ ਲੰਬੜਦਾਰ,ਰਣਜੀਤ ਸਿੰਘ ਮਾਦਪੁਰ,ਹਰਜਿੰਦਰ ਸਿੰਘ,ਬਲਕਾਰ ਸਿੰਘ,ਜਸਵੰਤ ਸਿੰਘ,ਸੁਖਵਿੰਦਰ ਸਿੰਘ,ਹਰਭੀਮ ਸਿੰਘ ਮੁੱਤੋ ਆਦਿ ਹਾਜਿਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਸੁਰਜੀਤ ਸਿੰਘ ਮੌਜੀ ਦੀ ਪਤਨੀ ਦਾ ਦੇਹਾਂਤ
Next articleਰੋਸੇ