ਖੇਡਾਂ ਵਤਨ ਪੰਜਾਬ ਦੀਆਂ ਤਹਿਤ ਹੋਏ ਵੱਖ ਵੱਖ ਮੁਕਾਬਲੇ

ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਦੇ ਸਹਿਯੋਗ ਨਾਲ ‘ਖੇਡਾਂ ਵਤਨ ਪੰਜਾਬ ਦੀਆਂ ਸੀਜਨ-3, 2024’ ਜ਼ਿਲ੍ਹਾ ਪੱਧਰੀ ਖੇਡਾਂ, ਜੋ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵੱਖ-ਵੱਖ ਸਥਾਨਾਂ, ਜਿਵੇਂ ਕਿ ਆਈ.ਟੀ.ਆਈ. ਗਰਾਊਂਡ ਨਵਾਂਸ਼ਹਿਰ (ਅਬਲੈਟਿਕਸ, ਕਬੱਡੀ ਸਰਕਲ ਕਬੱਡੀ ਨੈਸ਼ਨਲ, ਵਾਲੀਬਾਲ ਸ਼ੂਟਿੰਗ ਤੇ ਸ਼ਮੈਸਿ਼ੰਗ, ਜੂਡੋ ਤੇ ਕਿੱਕ ਬਾਕਸਿੰਗ), ਖ਼ਾਲਸਾ ਸਕੂਲ ਨਵਾਂਸ਼ਹਿਰ (ਗੇਮ ਫੁੱਟਬਾਲ ਤੇ ਖੋ-ਖੋ), ਜ਼ਿਲ੍ਹਾ ਬੈਡਮਿੰਟਨ ਹਾਲ ਨਵਾਂਸ਼ਹਿਰ (ਗੇਮ ਬੈਡਮਿੰਟਨ), ਬੀ.ਐਲ.ਐਮ ਗਰਲਜ਼ ਕਾਲਜ ਨਵਾਂਸ਼ਹਿਰ (ਹੈਡਬਾਲ), ਰਾਜਾ ਸਾਹਿਬ ਸਪੋਰਟਸ ਕਲੱਬ ਗੁਣਾਚੌਰ (ਵੇਟਲਿਫਟਿੰਗ ਤੇ ਪਾਵਰਲਿਫਟਿੰਗ), ਸ਼੍ਰੀ ਗੁਰੂ ਹਰਗੋਬਿੰਦ ਸਪੋਰਟਸ ਕਲੱਬ ਬਾਹੜੋਵਾਲ (ਕੁਸ਼ਤੀ), ਕਰਵਾਈਆ ਜਾ ਰਹੀਆਂ ਹਨ। ਅੱਜ ਹੋਏ ਮਕਾਬਲਿਆ ਦੀ ਜਾਣਕਾਰੀ ਦਿੰਦਿਆਂ ਗੇਮ ਕਨਵੀਨਰਾਂ ਨੇ ਦੱਸਿਆ ਕਿ ਅਥਲੈਕਿਟਸ ਅੰਡਰ 17 ਲੜਕੇ, 3000 ਮੀਟਰ ਵਿਚ ਰੋਸ਼ਨ ਨੇ ਪਹਿਲਾ ਸਥਾਨ, ਭੋਲਾ ਕੁਮਾਰ ਨੇ ਦੂਜਾ ਅਤੇ ਜਸ਼ਨ ਕੁਮਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜੇ ਐਫ ਐਸ ਖ਼ਾਲਸਾ ਸਕੂਲ ਵਿਖੇ ਫੁੱਟਬਾਲ ਮੁਕਾਬਲਿਆਂ ਦਾ ਉਦਘਾਟਨ ਰਣਜੀਤ ਸਿੰਘ ਹੋਲੈਂਡ (ਐਨ ਆਰ ਆਈ) ਵਲੋਂ ਕੀਤਾ ਗਿਆ ਅਤੇ ਬਚਿਆਂ ਨੂੰ ਆਸ਼ੀਰਵਾਦ ਦਿੱਤਾ ਗਿਆ। ਫੁੱਟਬਾਲ ਅੰਡਰ-17 ਲੜਕਿਆਂ ਵਿਚ ਜਗਤਪੁਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅਥਲੈਟਿਕਸ 800 ਮੀਟਰ ਲੜਕਿਆਂ ਵਿਚ ਮੰਨਤ ਕੁਮਾਰ ਨੇ ਪਹਿਲਾ, ਮਨੁਰਾਜ ਨੇ ਦੂਜਾ ਅਤੇ ਅੰਕੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਹਾਈ ਜੰਪ ਲੜਕਿਆ ਵਿੱਚ ਸਾਹਿਬਦੀਪ ਸਿੰਘ ਨੇ ਪਹਿਲਾ, ਹਰਵਿੰਦਰ ਸਿੰਘ ਨੇ ਦੂਜਾ ਅਤੇ ਰਵੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਗੇਮ ਕਬੱਡੀ ਨੈਸ਼ਨਲ ਸਟਾਈਲ ਅੰਡਰ-14 ਲੜਕੀਆਂ ਵਿਚ ਟੀਮ ਬਾਬਾ ਗੋਲਾ ਸੀਨੀਅਰ ਸੈਕੈਂਡਰੀ ਸਕੂਲ ਬੰਗਾ ਨੇ ਪਹਿਲਾ, ਸਰਕਾਰੀ ਮਿਡਲ ਸਕੂਲ ਭੰਗਲ ਖੁਰਦ ਨੇ ਦੂਜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਕੰਦਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਬੱਡੀ ਸਰਕਲ ਸਟਾਈਲ ਅੰਡਰ-14 ਲੜਕਿਆਂ ਵਿਚ ਟੀਮ ਪਿੰਡ ਜਗਤਪੁਰ ਨੇ ਪਹਿਲਾ ਅਤੇ ਪਿੰਡ ਝਿੰਗੜਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਵਾਲੀਬਾਲ ਅੰਡਰ -14 ਲੜਕਿਆ ਵਿਚ ਟੀਮ ਪਿੰਡ ਬਲਾਚੌਰ ਨੇ ਪਹਿਲਾ ਅਤੇ ਪਿੰਡ ਸੋੜਆ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਤੇ ਵੱਖ-ਵੱਖ ਗੇਮਾ ਦੇ ਕਨਵੀਨਰ ,ਸਮੂਹ ਕੋਚ ਸਹਿਬਾਨ ਹਾਜ਼ਰ ਸਨ। ਇਨ੍ਹਾਂ ਖੇਡ ਮੁਕਾਬਲਿਆਂ ਵਿਚ ਵੱਧ ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ। ਇਸ ਤੋਂ ਇਲਾਵਾ ਟੇਬਲ ਟੈਨਿਸ ਦੇ ਮੁਕਾਬਲੇ ਮਿਤੀ 27-09-2024 ਬਾਬਾ ਵਜ਼ੀਦ ਸਕੂਲ ਨਵਾਂਸ਼ਹਿਰ ਵਿਖੇ ਕਰਵਾਏ ਜਾਣਗੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਡਿਪਟੀ ਕਮਿਸ਼ਨਰ ਨੇ ਖਟਕੜ ਕਲਾਂ ਵਿਖੇ ਇਨਕਲਾਬ ਮੇਲੇ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ, 28 ਤੋਂ 29 ਸਤੰਬਰ ਤੱਕ ਕਰਵਾਇਆ ਜਾਵੇਗਾ ‘ਇਨਕਲਾਬ ਫੈਸਟੀਵਲ’
Next articleਬੜ੍ਹਾ ਪਿੰਡ ਕੰਨਿਆ ਸਕੂਲ ਵਿੱਚ ਸ੍ਰੀ ਮੁਕੇਸ਼ ਕੁਮਾਰ ਕਾਮਰਸ ਲੈਕਚਰਾਰ ਵਜੋਂ ਹਾਜ਼ਰ ਹੋਏ