ਧੁੰਦ

ਮਹਿੰਦਰ ਸਿੰਘ ਮਾਨ
(ਸਮਾਜ ਵੀਕਲੀ) 
ਹੇ ਮੇਰੇ ਦੇਸ਼ ਦੇ ਦੱਬੇ,
ਕੁੱਚਲੇ ਤੇ ਲਤਾੜੇ ਹੋਏ ਲੋਕੋ
ਤੁਹਾਡੇ ਮਨਾਂ ‘ਚ
ਅਗਿਆਨਤਾ ਕਾਰਨ
ਚਿਰਾਂ ਤੋਂ
ਵਹਿਮਾਂ ਦੀ ਧੁੰਦ
ਫੈਲੀ ਹੋਈ ਹੈ।
ਇਸ ਧੁੰਦ ਨੂੰ
ਹਟਾਣ ਦੀ ਖ਼ਾਤਰ
ਤੁਸੀਂ ਕਦੇ ਅੰਨਪੜ੍ਹ ਸਾਧਾਂ ਦੇ
ਡੇਰਿਆਂ ਦੇ ਚੱਕਰ ਲਗਾਂਦੇ ਹੋ,
ਕਦੇ ਜੋਤਸ਼ੀਆਂ ਨੂੰ
ਹੱਥ ਵਿਖਾਂਦੇ ਹੋ
ਤੇ ਕਦੇ ਆਪੇ ਬਣੇ ਗੁਰੂਆਂ ਤੋਂ
ਨਾਮ ਦਾਨ ਲੈਂਦੇ ਹੋ।
ਝੱਲਿਉ, ਇਹ ਧੁੰਦ ਤਾਂ ਹੀ
ਹਟ ਸਕਦੀ ਹੈ,
ਜੇ ਕਰ ਤੁਹਾਡੇ ਕੋਲ
ਅੱਖਰ ਗਿਆਨ ਦਾ ਸੂਰਜ ਹੋਵੇ।
ਇਹ ਸੂਰਜ ਤੁਹਾਡੇ ਮਨਾਂ ਵਿੱਚ
ਪ੍ਰਕਾਸ਼ ਹੀ ਪ੍ਰਕਾਸ਼ ਕਰ ਦੇਵੇਗਾ।
ਇਸ ਪ੍ਰਕਾਸ਼ ਨਾਲ ਤੁਸੀਂ
ਸਹੀ, ਗਲਤ ਦੀ
ਪਛਾਣ ਕਰ ਸਕੋਗੇ
ਤੇ ਅੰਨਪੜ੍ਹ ਸਾਧਾਂ, ਜੋਤਸ਼ੀਆਂ
ਤੇ ਆਪੇ ਬਣੇ ਗੁਰੂਆਂ ਵਲੋਂ
ਕੀਤੀ ਜਾਂਦੀ ਲੁੱਟ ਤੋਂ ਬਚ ਸਕੋਗੇ ।
ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਕੈਨਾਲ ਰੋਡ
ਨਵਾਂ ਸ਼ਹਿਰ -144514
ਫੋਨ   9915803554
Previous articleਗਾਇਕ ਮਹਿੰਦਰ ਝੱਮਟ ‘ਸਿੱਖੀ ਦੇ ਮਹਿਲ’ ਟ੍ਰੈਕ ਨਾਲ ਹੋਵੇਗਾ ਸੰਗਤ ਦੇ ਰੂਬਰੂ
Next articleਐਬਸਫੋਰਡ ਵਿੱਚ 28ਵਾਂ ਲੋਕ ਵਿਰਸਾ ਮੇਲਾ ਧੂਮ ਧਾਮ ਨਾਲ ਸਮਾਪਤ ਚੇਅਰਮੈਨ ਗੁਰਮੇਲ ਧਾਮੀ ਤੇ ਪ੍ਰਧਾਨ ਸ਼ਾਂਤੀ ਸਰੂਪ ਨੇ ਕੀਤਾ ਸਰੋਤਿਆਂ ਦਾ ਧੰਨਵਾਦ