ਜ਼ਿਲ੍ਹਾ ਸਿੱਖਿਆ ਅਧਿਕਾਰੀ ਪ੍ਰਾਇਮਰੀ ਦੁਆਰਾ ਵੱਖ-ਵੱਖ ਸਕੂਲਾਂ ਤੇ ਸੈਮੀਨਾਰਾਂ ਦਾ ਅਚਨਚੇਤ ਨਿਰੀਖਣ

ਪ੍ਰੈਕਟਿਸ ਟੈਸਟਾਂ ਨੂੰ ਕੇਵਲ ਬੱਚੇ ਦੇ ਨੰਬਰ ਇਕੱਠੇ ਕਰਨ ਦੀ ਹੋੜ ਤੋਂ ਬਚਾ ਕੇ ਰੱਖਣ ਅਧਿਆਪਕ – ਮਮਤਾ ਬਜਾਜ 

ਕਪੂਰਥਲਾ, (ਸਮਾਜ ਵੀਕਲੀ) (ਕੌੜਾ)- ਜ਼ਿਲ੍ਹਾ ਸਿੱਖਿਆ ਅਧਿਕਾਰੀ (ਐਲੀ ਸਿੱ) ਸ਼੍ਰੀਮਤੀ ਮਮਤਾ ਬਜਾਜ ਦੁਆਰਾ ਅੱਜ ਵੱਖ ਵੱਖ ਪ੍ਰਾਇਮਰੀ ਸਕੂਲਾਂ ਦੇ ਨਿਰੀਖਣ  ਦੇ ਨਾਲ ਨਾਲ ਅਧਿਆਪਕਾਂ ਦੇ ਚੱਲ ਰਹੇ ਵੱਖ ਵੱਖ ਸੈਮੀਨਾਰਾਂ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਇਸ ਦੌਰਾਨ ਜ਼ਿਲ੍ਹਾ ਸਿੱਖਿਆ ਅਧਿਕਾਰੀ ਮਮਤਾ ਬਜਾਜ ਦੁਆਰਾ ਸਰਕਾਰੀ ਐਲੀਮੈਂਟਰੀ ਸਕੂਲ ਬਰਿੰਦਪੁਰ ,  ਸਰਕਾਰੀ ਐਲੀਮੈਂਟਰੀ ਸਕੂਲ ਕੜਾਲ ਕਲਾਂ ਵਿਖੇ ਅਚਨਚੇਤ ਨਿਰੀਖਣ ਕੀਤਾ ਗਿਆ। ਇਸ ਦੌਰਾਨ ਪਹਿਲੀ ਕਲਾਸ ਤੋਂ ਲੈ ਕੇ ਪੰਜਵੀਂ ਕਲਾਸ ਤੱਕ ਸਤੰਬਰ ਦੀ ਮੁਲਾਂਕਣ ਪ੍ਰੀਖਿਆਵਾਂ ਦੀ ਵੀ ਜਾਂਚ ਕੀਤੀ ਗਈ ,ਤੇ ਅਧਿਆਪਕਾਂ ਦੁਆਰਾ ਕਰਵਾਈ ਮਿਹਨਤ ਦੀ ਭਰਪੂਰ ਸ਼ਲਾਘਾ ਕੀਤੀ ਗਈ। ਇਸ ਦੇ ਨਾਲ ਹੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਸ੍ਰੀ ਮਤੀ ਮਮਤਾ ਬਜਾਜ ਦੁਆਰਾ ਸਿੱਖਿਆ ਬਲਾਕ ਮਸੀਤਾਂ ਅਧੀਨ ਚੱਲ ਰਹੇ ਸਰਕਾਰੀ ਐਲੀਮੈਂਟਰੀ ਸਕੂਲ ਡਡਵਿੰਡੀ ਤੇ ਸਿੱਖਿਆ ਬਲਾਕ ਸੁਲਤਾਨਪੁਰ ਲੋਧੀ -1 ਵਿੱਚ ਚੱਲ ਰਹੇ ਕੰਪੀਟੈਂਸੀ ਇੰਨਹਾਸਮੈਂਟ ਪਲਾਨ (ਸੀ ਈ ਪੀ) ਦੇ ਸੈਮੀਨਾਰਾਂ ਵਿਚ ਵਿਸ਼ੇਸ਼ ਤੌਰ ਤੇ ਵਿਜ਼ਿਟ ਕੀਤੀ ਗਈ।ਇਸ ਦੌਰਾਨ ਉਨ੍ਹਾਂ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ  ਓ ਐੱਮ ਆਰ ਸ਼ੀਟ, ਅਭਿਆਸ ਸ਼ੀਟ ਦੀ ਮਹੱਤਤਾ ਬਾਰੇ,  ਪ੍ਰੈਕਟਿਸ ਟੈਸਟਾਂ ਨੂੰ ਕੇਵਲ ਬੱਚੇ ਦੇ ਨੰਬਰ ਇਕੱਠੇ ਕਰਨ ਦੀ ਹੋੜ ਤੋਂ ਬਚਾ ਕੇ ਰੱਖਣ, ਕਮਜ਼ੋਰ ਕੰਪੀਟੈਂਸੀ ਤੇ ਫੋਕਸ ਕਰਵਾਉਣਾ, ਪ੍ਰੀ ਪ੍ਰਾਇਮਰੀ ਜਮਾਤਾਂ ਤੇ ਫੋਕਸ ਕਰਨ, ਰੋਜਾਨਾਂ ਸਲਾਈਡ ‘ਤੇ ਫੋਕਸ ਕਰਵਾਉਣਾ,  ਸੀ ਈ ਪੀ  ਤੇ ਪ੍ਰੀ ਪ੍ਰਾਇਮਰੀ ਦਾ ਲਗਾਤਾਰ ਫਾਲੋਅੱਪ ਰੱਖਣ ਸੰਬੰਧੀ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ ਹਰ ਪੀ ਟੀ ਵਿੱਚ ਕਮਜ਼ੋਰ ਰਹੀ ਕੰਪੀਟੈਂਸੀ ਲਈ ਵਿਸ਼ੇਸ਼ ਪ੍ਰਸ਼ਨਾਂ ਦੇ ਸੈੱਟ ਤਿਆਰ ਕਰਨ ਸੰਬੰਧੀ ਹਦਾਇਤਾਂ ਦਿੱਤੀਆਂ ਗਈਆਂ। ਸਕੂਲਾਂ ਦੀ ਸਵੇਰ ਦੀ ਸਭਾ ਦੀਆਂ ਗਤੀਵਿਧੀਆਂ , ਮਿੱਡ ਡੇ ਮੀਲ ਦੀ ਸਾਫ ਸਫਾਈ, ਕੁਸ਼ਲਤਾ ਸਿੱਖਣ ਪਰਿਣਾਮ ਦੀ ਦੂਜੇ ਫੇਜ ਦੀ ਹੋਈ ਪ੍ਰੀਖਿਆ ਦੀਆਂ ਓ ਐੱਮ ਆਰ ਸੀਟਾਂ ਤੇ ਨਤੀਜਿਆਂ ਦੀ ਜਾਂਚ ਤੇ ਰਿਵਿਊ ਕਰਨ ਦੇ ਨਾਲ ਨਾਲ ਉਹਨਾਂ ਨੇ ਅਧਿਆਪਕਾਂ ਵੱਲੋਂ ਕਰਵਾਈ ਜਾ ਰਹੀ ਮਿਹਨਤ ਦੀ ਭਰਪੂਰ ਸ਼ਲਾਘਾ ਕੀਤੀ । ਇਸ ਦੌਰਾਨ ਜ਼ਿਲ੍ਹਾ ਕੋਆਰਡੀਨੇਟਰ ਸਮਰੱਥ ਹਰਮਿੰਦਰ ਸਿੰਘ ਜੋਸਨ ਵੀ ਉਹਨਾਂ ਦੇ ਨਾਲ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਆਰ ਸੀ ਐਫ ਇਮਪਲਾਈਜ ਯੂਨੀਅਨ ਨੇ ਓ ਪੀ ਐਸ ਦੀ ਮੰਗ ਨੂੰ ਲੈ ਕੇ ਗੇਟ ਮੀਟਿੰਗ ਅਤੇ ਮਸ਼ਾਲ ਮਾਰਚ ਕੱਢਿਆ ਗਿਆ
Next articleਹੈਪੀ ਮਨੀਲਾ ਦਾ ਗਾਇਆ ‘ਫਲਾਈ ਕਰਕੇ ਟੂ’ ਗੀਤ ਸੋਸ਼ਲ ਮੀਡੀਆ ਤੇ ਛਾਇਆ