ਲੈਸਟਰ ਗੁਰਦੁਆਰਾ ਚੋਣਾਂ

"ਸਰਬੱਤ ਦਾ ਭਲਾ" ਗਰੁੱਪ ਦੇ ਹਮਾਇਤੀਆਂ ਅਤੇ ਉਮੀਦਵਾਰਾਂ ਦੀ ਇਕੱਤਰਤਾ ਦਾ ਦ੍ਰਿਸ਼। ਤਸਵੀਰ:- ਸੁਖਜਿੰਦਰ ਸਿੰਘ ਢੱਡੇ
29 ਸਤੰਬਰ ਨੂੰ ਗੁਰਦੁਆਰਾ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਲੈਸਟਰ ਦੀਆਂ ਹੋ ਰਹੀਆਂ ਚੋਣਾਂ ਚ “ਸਰਬੱਤ ਦਾ ਭਲਾ” ਗਰੁੱਪ ਨੇ ਆਪਣੇ ਉਮੀਦਵਾਰ ਚੋਣ ਮੈਦਾਨ ਚ ਉਤਾਰੇ 
*”ਸਰਬੱਤ ਦਾ ਭਲਾ” ਗਰੁੱਪ ਅਤੇ  “ਤੀਰ ਗਰੁੱਪ” ਆਹਮੋ- ਸਾਹਮਣੇ 
ਲੈਸਟਰ (ਇੰਗਲੈਂਡ), (ਸਮਾਜ ਵੀਕਲੀ) (ਸੁਖਜਿੰਦਰ ਸਿੰਘ ਢੱਡੇ)-ਇੰਗਲੈਡ ਦੇ ਸ਼ਹਿਰ ਲੈਸ਼ਟਰ ਦੇ ਧਾਰਮਿਕ ਸਰਗਰਮੀਆਂ ਚ ਮੋਹਰੀ ਰਹਿਣ ਵਾਲੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵਿਖੇ 29 ਸਤੰਬਰ ਐਤਵਾਰ ਨੂੰ ਨਵੇ ਪ੍ਰਬੰਧ( 2024-26 )ਲਈ ਹੋਣ ਜਾ ਰਹੀ ਚੋਣ ਲਈ ਕੁਝ ਹੀ ਦਿਨ ਪਹਿਲਾਂ ਹੋਂਦ ਵਿੱਚ ਆਏ “ਸਰਬੱਤ ਦਾ ਭੱਲ੍ਹਾ “ਗਰੁੱਪ ਵੱਲੋ ਇਨ੍ਹਾਂ ਚੋਣਾਂ ਚ ਆਪਣੇ ਉਮੀਦਵਾਰ ਖੜ੍ਹੇ ਕੀਤੇ ਗਏ ਹਨ,ਜਿੰਨਾਂ ਵਿੱਚ ਪ੍ਰਧਾਨ ਦੇ ਅਹੁਦੇ ਲਈ ਸੁਖਵੰਤ ਸਿੰਘ “ਹੈਪੀ “ ਨੂੰ , ਇਸ ਤੋਂ ਇਲਾਵਾ ਕੈਸ਼ੀਅਰ ਦੇ ਆਹੁਦੇ ਲਈ ਬੀਬੀ ਗੁਰਜੋਤ ਕੌਰ, ਸਬ ਕੈਸ਼ੀਅਰ ਸੁਖਵਿੰਦਰ ਸਿੰਘ “ ਬਾਜਵਾ” ( ਹਾਂਗਕਾਂਗ ਵਾਲੇ ), ਸਟੇਜ ਦੀ ਸੇਵਾ ਲਈ ਭਾਈ ਸਰਬਜੀਤ ਸਿੰਘ “ਇਟਲੀ”, ਉਚੇਰੀ ਸਿੱਖਿਆ ਲਈ ਗੁਰਦਿਆਲ ਸਿੰਘ “ ਲਾਲੀ”, ਇਮਾਰਤ ਦੀ ਮੁਰੰਮਤ ਲਈ  ਤਲਵਿੰਦਰ ਸਿੰਘ, ਲੰਗਰ ਤੇ ਰਸੋਈ ਦੀ ਦੇਖਭਾਲ ਲਈ ਦਵਿੰਦਰਜੀਤ ਸਿੰਘ, ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਮਨਿੰਦਰ ਸਿੰਘ “ ਮੰਨੀ” ਇਨ੍ਹਾਂ ਤੋ ਇਲਾਵਾ ਦਿਲਬਾਗ ਸਿੰਘ, ਲਖਵਿੰਦਰ ਸਿੰਘ, ਮੁਖ਼ਤਿਆਰ ਸਿੰਘ ਅਤੇ ਜਗਦੇਵ ਸਿੰਘ ਨੂੰ ਮੈਂਬਰਾਂ ਦੇ ਆਹੁਦਿਆਂ ਲਈ ਖੜ੍ਹੇ ਕੀਤਾ ਗਿਆ ਹੈ। “ਸਰਬੱਤ ਦਾ ਭਲਾ” ਗਰੁੱਪ ਦੇ ਉਮੀਦਵਾਰਾਂ ਦਾ ਚੋਣ ਮੁਕ਼ਾਬਲਾ ਪਿਛਲੇ 6 ਸਾਲ ਤੋਂ ਗੁਰੂ ਘਰ ਦਾ ਪ੍ਰਬੰਧ ਚਲਾ ਰਹੇ”ਤੀਰ ਗਰੁੱਪ ” ਦੇ ਉਮੀਦਵਾਰਾਂ ਨਾਲ ਹੋ ਰਿਹਾ ਹੈ। ਸਰਬੱਤ ਦਾ ਭਲਾ ਗਰੁੱਪ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਸਾਡੇ ਪਾਸ ਗੁਰੂਘਰ ਦੇ ਮੈਂਬਰਾਂ ਦੀਆਂ ਲਿਸਟਾਂ ਨਾ ਹੋਣ ਕਾਰਨ ਅਸੀ ਖੁਲ੍ਹ ਕੇ ਪ੍ਰਚਾਰ ਵੀ ਨਹੀ ਕਰ ਸਕਦੇ, ਕਿਉਂਕਿ ਮੌਜੂਦਾ ਪ੍ਰਬੰਧਕ ਧਿਰ  ਵੱਲੋਂ  ਸਾਡੇ ਪੰਜ ਮੈਂਬਰਾਂ ਦੇ ਕਾਗਜ ਰੱਦ੍ਹ ਕਰ ਦਿੱਤੇ ਹਨ, ਤੇ ਪੰਜਾਂ ਮੈਂਬਰਾਂ ਨੂੰ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਤੋਂ ਵੀ 2 ਸਾਲ ਲਈ ਬੈਨ ਕਰ ਦਿੱਤਾ ਗਿਆ ਹੈ। ਸਰਬੱਤ ਦਾ ਭਲਾ ਗਰੁੱਪ ਦੇ ਉਮੀਦਵਾਰ ਉਡਦਾ ਬਾਜ  ਚੋਣ ਨਿਸ਼ਾਨ ਹੇਠ ਚੋਣ ਲੜ ਰਿਹਾ ਹੈ , ਸਰਬੱਤ ਦਾ ਭਲਾ ਗਰੁੱਪ ਦੇ ਅਹੁਦੇਦਾਰਾਂ ਨੇ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਐਤਵਾਰ 29 ਸਤੰਬਰ ਨੂੰ ਹੋ ਰਹੀ  ਪ੍ਰਬੰਧ ਦੀ ਚੋਣ ਮੋਕੇ “ਸਰਬੱਤ ਦਾ ਭਲਾ” ਗਰੁੱਪ ਦੇ ਉਮੀਦਵਾਰਾਂ ਨੂੰ  ਚੋਣ ਨਿਸ਼ਾਨ “ਉਡਦੇ ਬਾਜ਼ “ਤੇ ਨਿਸ਼ਾਨ ਲਾ ਕੇ ਸੇਵਾ ਦਾ ਮੌਕਾ ਦਿਓ, ਤਾਂ ਜ਼ੋ ਗੁਰੂ ਘਰ ਦੇ ਪ੍ਰਬੰਧ ਚ ਹੋਰ ਸੁਧਾਰ ਕੀਤਾ ਜਾ ਸਕੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ 28 ਨੂੰ ਖਟਕੜ ਕਲਾਂ ਜੁੜੇਗੀ ਜੁਆਨੀ
Next articleਪਿੰਜਰੇ ਦਾ ਤੋਤਾ