ਸੇਵਾ ਸੁਸਾਇਟੀ ਬੰਗਾ ਵੱਲੋਂ ਡਾ. ਕੁਲਵਿੰਦਰ ਸਿੰਘ ਢਾਹਾਂ ਦਾ ਸਨਮਾਨ

ਬੰਗਾ, (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾ) ਸਮਾਜ ਸੇਵਾ ਨੂੰ ਸਮਰਪਿਤ ਸੇਵਾ ਸੁਸਾਇਟੀ ਬੰਗਾ ਵੱਲੋਂ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਦਾ ਸਨਮਾਨ ਕੀਤਾ ਗਿਆ । ਇਹ ਸਨਮਾਨ ਦੀ ਰਸਮ ਟਰੱਸਟ ਦੇ ਮੁੱਖ ਦਫਤਰ ਢਾਹਾਂ ਕਲੇਰਾਂ ਵਿਖੇ ਸੁਸਾਇਟੀ ਦੇ ਸਰਪ੍ਰਸਤ ਬੀਬੀ ਬਲਦੀਸ਼ ਕੌਰ ਬੰਗਾ ਅਤੇ ਸੁਸਾਇਟੀ ਦੇ ਸਮੂਹ ਮੈਂਬਰਾਂ ਵੱਲੋਂ ਨਿਭਾਈ ਗਈ । ਉਹਨਾਂ ਨੇ ਡਾ. ਕੁਲਵਿੰਦਰ ਸਿੰਘ ਢਾਹਾਂ ਦੀ ਅਗਵਾਈ ਵਿਚ ਢਾਹਾਂ ਕਲੇਰਾਂ ਵਿਖੇ ਚੱਲਦੀਆਂ ਸਿਹਤ ਤੇ ਸਿੱਖਿਆ ਸੰਸਥਾਵਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਸੇਵਾ ਸੁਸਾਇਟੀ ਬੰਗਾ ਵੱਲੋਂ ਟਰੱਸਟ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ ।

ਇਸ ਮੌਕੇ ਟਰੱਸਟ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਧੰਨਵਾਦ ਕਰਦਿਆਂ ਕਿ ਉਹ ਤਨਦੇਹੀ ਨਾਲ ਸੇਵਾ ਕਰਦੇ ਹੋਏ ਢਾਹਾਂ ਕਲੇਰਾਂ ਦੇ ਸਮੁੱਚੇ ਅਦਾਰਿਆਂ ਲਈ ਤਰੱਕੀ, ਵਿਕਾਸ ਅਤੇ ਚੜ੍ਹਦੀਕਲਾ ਲਈ ਨਿਰਤੰਰ ਕੰਮ ਯਤਨਸ਼ੀਲ ਰਹਿਣਗੇ ਅਤੇ ਉਹਨਾਂ ਨੇ ਸਨਮਾਨ ਲਈ ਧੰਨਵਾਦ ਕੀਤਾ । ਇਸ ਮੌਕੇ ਸ. ਅਮਰਜੀਤ ਸਿੰਘ ਕਲੇਰਾਂ ਜਨਰਲ ਸਕੱਤਰ ਦਾ ਵੀ ਸੁਸਾਇਟੀ ਵੱਲੋਂ ਸਤਿਕਾਰ ਕੀਤਾ ਗਿਆ । ਇਸ ਸਨਮਾਨ ਸਮਾਗਮ ਮੌਕੇ ਸ. ਪਰਵਿੰਦਰਪਾਲ ਸਿੰਘ ਅਜਰਾਵਤ ਸਾਬਕਾ ਪੀ ਸੀ ਐਸ ਅਫਸਰ, ਸ. ਮਹਿੰਦਰਪਾਲ ਸਿੰਘ ਦਫ਼ਤਰ ਸੁਪਰਡੈਂਟ ਟਰੱਸਟ, ਸ੍ਰੀ ਸੁਰਿੰਦਰ ਖਟਕੜ ਪ੍ਰਧਾਨ ਸੇਵਾ ਸੁਸਾਇਟੀ, ਸ੍ਰੀ ਰਾਜ ਕੁਮਾਰ ਖਾਨਖਾਨਾ ਮੀਤ ਪ੍ਰਧਾਨ, ਸ. ਰਣਜੀਤ ਸਿੰਘ ਰਹਿਪਾ ਸੈਕਟਰੀ, ਬੀਬੀ ਚੰਦਰ ਕਾਂਤਾ ਖਾਨਖਾਨਾ ਜੁਆਇੰਟ ਸੈਕਟਰੀ, ਪ੍ਰੌਜੈਕਟ ਮਨੈਜਰ ਸਤਨਾਮ ਖਟਕੜ, ਸ੍ਰੀ ਬਲਬੀਰ ਚੰਦ ਪੂਨੀਆ ਸਲਾਹਕਾਰ ਆਦਿ ਹਾਜ਼ਰ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਡਾਕਟਰ ਪਵਨ ਕੁਮਾਰ ਸ਼ਗੋਤਰਾ ਵਲੋਂ ਘੋਗਰਾ ਵਿਖੇ ਦੌਰਾ ਕਰਕੇ ਡੇਂਗੂ ਦੇ ਮਰੀਜਾਂ ਦੀ ਸਿਹਤ ਦਾ ਜਾਇਜਾ ਲਿਆ ਗਿਆ
Next articleਬਸਪਾ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ : ਆਮ ਲੋਕਾਂ ਨੂੰ ਮਿਲਣ ਵਾਲੀਆਂ ਸਕੀਮਾਂ ਦਾ ਪੈਸਾ ਬਾਹਰਲੇ ਸੂਬਿਆਂ ਵਿੱਚ ਉਡਾਇਆ ਜਾ ਰਿਹਾ ਹੈ : ਐਡਵੋਕੇਟ ਪਲਵਿੰਦਰ ਮਾਨਾ