ਵਾਤਾਵਰਣ, ਜੰਗਲਾਤ, ਜਲਵਾਯੂ ਦੇ ਬਚਾਓ ਸਬੰਧੀ ਡੀ.ਐਫ.ਓ ਗੜ੍ਹਸ਼ੰਕਰ ਨੂੰ ਦਿੱਤਾ ਮੰਗ-ਪੱਤਰ

ਗੜ੍ਹਸ਼ੰਕਰ   (ਸਮਾਜ ਵੀਕਲੀ) (ਬਲਵੀਰ ਚੌਪੜਾ ) ਕੁਲ ਹਿੰਦ ਕਿਸਾਨ ਸਭਾ, ਕੁਲ ਹਿੰਦ ਖੇਤ ਮਜਦੂਰ ਯੂਨੀਅਨ ਦਾ ਵਫਦ ਦਰਸ਼ਨ ਸਿੰਘ ਮੱਟੂ ਸੂਬਾਈ ਸਕੱਤਰ, ਗੁਰਨੇਕ ਸਿੰਘ ਭੱਜਲ ਸੂਬਾਈ ਮੀਤ ਪ੍ਰਧਾਨ ਕੁਲ ਹਿੰਦ ਕਿਸਾਨ ਸਭਾ ਦੀ ਅਗਵਾਈ ਵਿੱਚ ਡੀ ਐਫ ਓ ਸ਼੍ਰੀ ਹਰਭਜਨ ਸਿੰਘ ਨੂੰ ਮਿਲਿਆ ਤੇ ਮੰਗ ਪੱਤਰ ਦਿੱਤਾ ਗਿਆ। ਡੀ ਐਫ ਓ ਨਾਲ ਮੰਗਾਂ ਬਾਰੇ ਵਿਚਾਰਾਂ ਵਟਾਂਦਰਾ ਕਰਕੇ ਕੇਂਦਰੀ ਜੰਗਲਾਤ, ਵਾਤਾਵਰਣ ਮੰਤਰੀ ਨੂੰ ਮੰਗ ਪੱਤਰ ਭੇਜਣ ਬਾਰੇ ਆਖਿਆ ਕਿ ਇੰਡੀਆ ਜੰਗਲਾਤ ਐਕਟ 1927,ਜੀਵ ਜੰਤੂ ਰਖਿਆ ਐਕਟ 1972 ਅਤੇ ਜੰਗਲਾਤ ਦੀ ਰਖਿਆ ਸਬੰਧੀ ਕਾਨੂੰਨ 1980 ਦੀ ਇਸ ਮੁਤਾਬਿਕ ਤਰਮੀਮ ਕੀਤੀ ਜਾਵੇ ਤਾਂ ਜੋ ਮਨੁੱਖੀ ਜਿੰਦਗੀ ਜਾਇਦਾਦ ਰੋਜੀ ਰੋਟੀ ਸਬੰਧੀ ਜੰਗਲੀ ਜਾਨਵਰਾਂ ਤੋਂ ਬਚਾਅ ਅਤੇ ਜੰਗਲੀ ਜਾਨਵਰਾਂ ਦੀ ਰਖਵਾਲੀ ਸਬੰਧੀ ਕਾਨੂੰਨ ਵਿੱਚ ਸੋਧ ਕੀਤੀ ਜਾਵੇ ਅਤੇ ਇਸ ਦੇ ਨਾਲ ਹੀ ਵੱਖਰਾ ਕਾਨੂੰਨ ਜਿੰਦਗੀ ਦੁੱਖ ਰੱਖਿਆ ਸਬੰਧੀ ਅਲੱਗ ਕਾਨੂੰਨ ਬਣਾਇਆ ਜਾਵੇ।ਸੂਬਿਆਂ ਨੂੰ ਇਸ ਗਲ ਦਾ ਧਿਆਨ ਰੱਖਣ ਲਈ ਕਿ ਅਵਾਰਾ ਕੁੱਤਿਆਂ ਅਤੇ ਹੋਰ ਖੂੰਖਾਰ ਜਾਨਵਰਾਂ ਦੀ ਨਸਬੰਦੀ ਦੇ ਉਪਰਾਲੇ ਕਰੇ।ਜੰਗਲੀ ਜਾਨਵਰਾਂ ਦੇ ਖੱਤਰੇ ਨੂੰ ਟਾਲਣ ਟਾਲਣ ਲਈ ਵਿਗਿਆਨਕ ਤੌਰ ਤੇ ਉਨ੍ਹਾਂ ਦਾ ਖਾਤਮਾ ਕਰਨ ਸਬੰਧੀ ਕਾਨੂੰਨ ਲਾਗੂ ਕਰੇ। ਦਸ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ। ਵਫਦ ਵਿੱਚ ਬੀਬੀ ਸੁਭਾਸ਼ ਮੱਟੂ, ਸਾਥੀ ਮਹਿੰਦਰ ਕੁਮਾਰ ਬਡੋਆਣ, ਹਰਭਜਨ ਸਿੰਘ ਅਟਵਾਲ,ਚੌਧਰੀ ਅੱਛਰ ਸਿੰਘ ਬਿਲੜੋਂ,ਕੈਪਟਨ ਕਰਨੈਲ ਸਿੰਘ, ਹਰਨੇਕ ਸਿੰਘ ਬੰਗਾ, ਕਿਸ਼ਨ ਚੌਧਰੀ, ਧਰਮ ਪਾਲ ਤੇ ਹੋਰ ਹਾਜਰ ਸਨ।ਡੀ ਐਫ ਓ ਨੇ ਲੋਕਲ ਮੰਗਾਂ ਗੈਰਕਾਨੂੰਨੀ ਮਾਈਨਿੰਗ, ਜੰਗਲ ਵਿਚੋਂ ਰਾਸਤਾ ਦੇਣ ਬਾਰੇ, ਕੰਢੀ ਨਹਿਰ ਦੀ ਪੱਟੜੀ ਤੇ ਵੱਡੇ ਵਹੀਕਲ ਬੰਦ ਕੀਤੇ ਜਾਣ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleSAMAJ WEEKLY = 26/09/2024
Next articleਕਿਰਤੀ ਕਿਸਾਨ ਯੂਨੀਅਨ ਵੱਲੋਂ ਕਿਸਾਨਾਂ ਦੀਆਂ ਮੰਗਾਂ ਲਈ ਐਸ ਡੀ ਐਮ ਗੜ੍ਹਸ਼ੰਕਰ ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਿਆ