ਡਾ. ਅੰਬੇਡਕਰ ਮਿਸ਼ਨ ਸੁਸਾਇਟੀ (ਰਜਿ.) ਖੰਨਾ ਵੱਲੋਂ ਅੰਬੇਡਕਰ ਭਵਨ ਵਿਖੇ ਪੂਨਾ ਪੈਕਟ ਦਿਵਸ ਮਨਾਇਆ

*ਡਾ. ਅੰਬੇਡਕਰ ਦੇ ਫਲਸਫੇ ਤੇ ਸਿੱਖਿਆਵਾਂ ਨੂੰ ਘਰ -ਘਰ ਪਹੁੰਚਾਓ- ਦੂਲੋ *ਡਾ.ਅੰਬੇਡਕਰ ਦੇ ਯਤਨਾਂ ਸਦਕਾ ਆਰ.ਬੀ.ਆਈ. ਦੀ ਸਥਾਪਨਾ ਹੋਈ ਐਡਵੋਕੇਟ ਵਿਰਦੀ

ਜਲੰਧਰ,(ਸਮਾਜ ਵੀਕਲੀ) (ਜੱਸਲ)-ਡਾ. ਅੰਬੇਡਕਰ ਮਿਸ਼ਨ ਸੁਸਾਇਟੀ ( ਰਜਿ : ) ਖੰਨਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੂਨਾ ਪੈਕਟ ਦਿਵਸ ਸਥਾਨਕ ਅੰਬੇਡਕਰ ਭਵਨ ਵਿਖੇ ਸੁਸਾਇਟੀ ਦੇ ਪ੍ਰਧਾਨ ਕਰਮਜੀਤ ਸਿਘ ਸਿਫਤੀ ਦੀ ਅਗਵਾਈ ਹੇਠ ਮਨਾਇਆ ਗਿਆ । ਜਿਸ ਵਿੱਚ ਮੁੱਖ ਮਹਿਮਾਨ ਸਾਬਕਾ ਕੈਬਨਿਟ ਮੰਤਰੀ ਅਤੇ ਸਾਬਕਾ ਮੈਂਬਰ ਆਫ ਪਾਰਲੀਮੈਂਟ ਸ. ਸ਼ਮਸ਼ੇਰ ਸਿੰਘ ਦੂਲੋ ਅਤੇ ਮੁੱਖ ਬੁਲਾਰੇ ਵਿਸ਼ਵ ਪ੍ਰਸਿੱਧ ਬੁਲਾਰੇ ਐਡਵੋਕੇਟ ਐਸ. ਐਲ. ਵਿਰਦੀ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ । ਮੁੱਖ ਬੁਲਾਰੇ ਐਡਵੋਕੇਟ ਐਸ .ਐਲ. ਵਿਰਦੀ ਨੇ ਪੂਨਾ ਪੈਕਟ ਬਾਰੇ ਦੱਸਿਆ ਕਿ ਭਾਰਤ ਦੇ ਦੱਬੇ ਕੁਚਲੇ ਲੋਕਾਂ ਨੂੰ ਵਿਸ਼ੇਸ਼ ਅਧਿਕਾਰ ਦਿਵਾਉਣ ਲਈ ਡਾ. ਅੰਬੇਡਕਰ ਸਾਹਿਬ ਦੇ ਯਤਨਾਂ ਸਦਕਾ ਬ੍ਰਿਟਿਸ਼ ਹਕੂਮਤ ਵੱਲੋਂ ਸਾਈਮਨ ਕਮਿਸ਼ਨ ਦੀ ਸਥਾਪਨਾ ਕੀਤੀ ਗਈ । ਐਸ.ਸੀ ਲੋਕਾਂ ਨੂੰ ਨੌਕਰੀਆਂ, ਪਾਰਲੀਮੈਂਟ ਸੀਟਾਂ, ਵਿਧਾਨ ਸਭਾ, ਪੰਚਾਇਤੀ , ਬਲਾਕ ਸਮਿਤੀਆਂ,ਜ਼ਿਲ੍ਹਾ ਪ੍ਰੀਸ਼ਦਾਂ ਅਤੇ ਹੋਰ ਅਦਾਰਿਆਂ ‘ਚ ਰਿਜ਼ਰਵੇਸ਼ਨ ਲੈ ਕੇ ਡਾ.ਅੰਬੇਡਕਰ ਸਾਹਿਬ ਨੇ ਆਧੁਨਿਕ ਭਾਰਤ ਦੇ ਨਿਰਮਾਣ ਦੀ ਨੀਂਹ ਰੱਖੀ । ਉਹਨਾਂ ਨੇ ਦੱਸਿਆ ਕਿ ਡਾ. ਅੰਬੇਡਕਰ ਸਾਹਿਬ ਦੇ ਯਤਨਾਂ ਸਦਕਾ ਆਰ .ਬੀ .ਆਈ . ਬੈਂਕ ਦੀ ਸਥਾਪਨਾ ਹੋਈ । ਪ੍ਰਾਈਵੇਟ ਬੈਂਕ ਵੱਖ -ਵੱਖ ਰਾਜਿਆਂ ਦੇ ਸਨ, ਉਹਨਾਂ ਦਾ ਰਾਸ਼ਟਰੀਕਰਨ ਕੀਤਾ ਗਿਆ। ਪ੍ਰੋਗਰਾਮ ਦੌਰਾਨ ਪ੍ਰਿੰਸੀਪਲ ਡਾ. ਸੰਤ ਸੁਰਿੰਦਰ ਪਾਲ ਸਿੰਘ ਗੌਰਮਿੰਟ ਕਾਲਜ ਰੋਪੜ , ਪ੍ਰਿੰਸੀਪਲ ਜਸਵੰਤ ਸਿੰਘ ਮਿੱਤਰ , ਬਲਵੀਰ ਸਿੰਘ ਭੱਟੀ , ਹਰਪਾਲ ਸਿੰਘ ਫੌਜੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ । ਅੰਤ ਵਿੱਚ ਸਾਬਕਾ ਕੈਬਿਨਟ ਮੰਤਰੀ ਅਤੇ ਸਾਬਕਾ ਮੈਂਬਰ ਆਫ ਪਾਰਲੀਮੈਂਟ ਸ. ਸਮਸ਼ੇਰ ਸਿੰਘ ਦੂਲੋ ਨੇ ਆਪਣੇ ਸੰਬੋਧਨ ਵਿੱਚ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਸਾਡੇ ਪੜ੍ਹੇ ਲਿਖੇ ਬੁੱਧੀਜੀਵੀ ਵਰਗ ਨੂੰ ਚਾਹੀਦਾ ਹੈ ਕਿ ਉਹ ਅੱਗੇ ਹੋ ਕੇ ਡਾ. ਅੰਬੇਡਕਰ ਸਾਹਿਬ ਦੇ ਫਲਸਫੇ ਅਤੇ ਉਹਨਾਂ ਦੀਆਂ ਸਿੱਖਿਆਵਾਂ ਨੂੰ ਘਰ -ਘਰ ਪਹੁੰਚਾਉਣ । ਇਸ ਮੌਕੇ ਲੈਕਚਰਾਰ ਸ਼੍ਰੀਮਤੀ ਬੰਸੋ ਦੇਵੀ ਧਰਮ ਪਤਨੀ ਐਡਵੋਕੇਟ ਐਸ. ਐਲ. ਵਿਰਦੀ , ਸੁਸਾਇਟੀ ਦੇ ਚੇਅਰਮੈਨ ਰਾਜ ਸਿੰਘ ਸੁਹਾਵੀ , ਸੀਨੀ. ਮੀਤ ਪ੍ਰਧਾਨ ਪਾਲ ਸਿੰਘ ਕੈੜੇ , ਚੀਫ ਆਰਗੇਨਾਈਜਰ ਪ੍ਰੇਮ ਸਿੰਘ ਬੰਗੜ , ਕੈਸ਼ੀਅਰ ਟੇਕ ਚੰਦ , ਈਸ਼ਰ ਸਿੰਘ , ਮੇਜਰ ਸਿੰਘ ਮਹਿਮੀ , ਪ੍ਰਿੰਸੀਪਲ ਤਾਰਾ ਸਿੰਘ , ਐਡਵੋਕੇਟ ਹਰਮੇਸ਼ ਜੱਸਲ , ਸਵਰਨ ਸਿੰਘ ਛਿੱਬਰ, ਹਰਜਿੰਦਰ ਸਿੰਘ ਇਕੋਲਾਹਾ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ , ਰਵਿੰਦਰ ਸਿੰਘ ਬੱਬੂ ਐਮ.ਸੀ. , ਵਿੱਕੀ ਮਸ਼ਾਲ ਸਾਬਕਾ ਐਮ.ਸੀ. , ਹਰਪਾਲ ਸਿੰਘ ਪਾਲੀ , ਸੁਰਿੰਦਰ ਸਿੰਘ ਮਾਨੂਪੁਰ , ਲੈਕਚਰਾਰ ਜੰਗ ਸਿੰਘ , ਗੁਰਨਾਮ ਸਿੰਘ ਸੁਪਰਡੈਂਟ , ਕਰਮ ਸਿੰਘ ਲਲਹੇੜੀ , ਜਸਵੀਰ ਸਿੰਘ ਰਤਨਹੇੜੀ , ਜਰਨੈਲ ਸਿੰਘ ਅਜਨੇਰ , ਗੁਰਜੀਤ ਸਿੰਘ ਭੌਰਲਾ , ਮਹਿੰਦਰ ਸਿੰਘ ਮਾਨੂਪੁਰ, ਹਰਬੰਸ ਸਿੰਘ ਮਾਣਕ ਮਾਜਰਾ , ਬਲਵੰਤ ਸਿੰਘ ਲੋਹਟ , ਰਾਜ ਕੁਮਾਰ ਲਖੀਆ , ਮੁਨਸ਼ੀ ਸਿੰਘ , ਨੇਤਰ ਸਿੰਘ ਅਲੂਣਾ , ਗੁਰਿੰਦਰ ਸਿੰਘ ਫੈਜਗੜ੍ਹ , ਹਰਦੀਪ ਸਿੰਘ ਨਸਰਾਲੀ ਆਦਿ ਮੈਂਬਰ ਹਾਜ਼ਿਰ ਸਨ ।ਯਾਦ ਰਹੇ ਸੋਹਣ ਲਾਲ ਸਾਂਪਲਾ ਜਰਮਨੀ ਪ੍ਰਧਾਨ ਡਾ.ਅੰਬੇਡਕਰ ਮਿਸ਼ਨ ਸੁਸਾਇਟੀ, (ਯੂਰਪ)ਦਾ ਅੰਬੇਡਕਰ ਭਵਨ ਖੰਨਾ ਅਤੇ ਸੁਸਾਇਟੀ ਲਈ ਉੱਘਾ ਯੋਗਦਾਨ ਰਿਹਾ ਹੈ।

Previous articleਪਰਮ ‘ਪ੍ਰੀਤ’ ਬਠਿੰਡਾ ਨੂੰ ਵਿਸ਼ੇਸ਼ ਅਸ਼ੀਰਵਾਦ…ਵੱਲੋਂ – ਮਕ਼ਬੂਲ ਲੇਖਕ ਨਰਿੰਦਰ ਸਿੰਘ ਕਪੂਰ ਜੀ
Next articleਛੋਕਰਾਂ ਵਿਖੇ 5ਵਾਂ ਮਸੀਹੀ ਸ਼ਾਂਤੀ ਸੰਮੇਲਨ ਕਰਵਾਇਆ