ਭਾਕਿਯੂ ਦੁਆਬਾ ਵੱਲੋਂ 66 ਕੇ ਵੀ ਗਰਿੱਡ ਨੂੰ ਅਪਗ੍ਰੇਡ ਕਰਨ ਦੀ ਮੰਗ

ਮਹਿਤਪੁਰ,(ਸਮਾਜ ਵੀਕਲੀ) (ਪੱਤਰ ਪ੍ਰੇਰਕ)-ਭਾਰਤੀ ਕਿਸਾਨ ਯੂਨੀਅਨ ਦੁਆਬਾ ਬਲਾਕ ਨੂਰਮਹਿਲ ਦੇ ਮੁੱਖ ਅਹੁਦੇਦਾਰ ਸੂਬਾ ਮੀਤ ਪ੍ਰਧਾਨ ਗੁਰਚੇਤਨ ਸਿੰਘ ਤੱਖਰ, ਜਿਲਾ ਮੀਤ ਪ੍ਰਧਾਨ ਕੇਵਲ ਸਿੰਘ, ਬਲਾਕ ਪ੍ਰਧਾਨ ਮਹਿਤਪੁਰ ਕਸ਼ਮੀਰ ਸਿੰਘ ਪੰਨੂ,ਸੀਨੀਅਰ ਮੀਤ ਪ੍ਰਧਾਨ ਬਲਾਕ  ਨੂਰਮਹਿਲ  ਰਛਪਾਲ ਸਿੰਘ ਸ਼ਾਦੀਪੁਰ, ਸਕੱਤਰ ਪ੍ਰਦੀਪ ਸਿੰਘ ਵੱਲੋਂ ਮੰਗਲਵਾਰ ਨੂੰ ਰਮੇਸ਼ ਲਾਲ ਸਰੰਗਲ ਮੁੱਖ ਇੰਜੀਨੀਅਰ ਨੂੰ ਬਿਜਲੀ ਸੰਬੰਧੀ ਸੱਮਸਿਆਵਾਂ ਲਈ ਮਿਲੇ ਜਿਸ ਦਾ ਪਹਿਲ ਦੇ ਅਧਾਰ ਤੇ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ ਗਿਆ । ਮੁੱਖ ਸੱਮਸਿਆਂ 66 ਕੇ ਵੀ ਗਰਿੱਡ  ਤਲਵਣ ਨੂੰ ਅਪਗ੍ਰੇਡ ਕੀਤਾ ਜਾਵੇਗਾ ਅਤੇ
ਝੋਨੇ ਦੇ ਸੀਜ਼ਨ ਦੌਰਾਨ 8 ਘੰਟੇ ਨਿਰਵਿਘਨ ਬਿਜਲੀ ਸਪਲਾਈ 20 ਅਕਤੂਬਰ ਤੱਕ ਦਿੱਤੀ ਜਾਵੇ ਤੇ ਲੱਗੇ ਹੋਏ ਕੱਟ ਦੀ ਕੰਪਨਸੇ਼ਸ਼ਨ ਦਿੱਤੀ ਜਾਵੇ
ਪਾਵਰ ਕੱਟ ਲੱਗਣ ਕਾਰਨ ਝੋਨੇ ਦੀ ਫ਼ਸਲ ਅਤੇ ਬਾਕੀ ਫਸਲਾ ਖਰਾਬ ਹੋ ਰਹੀਆਂ ਹਨ ਤੇ ਪਾਣੀ ਦੀ ਬਰਬਾਦੀ ਹੁੰਦੀ ਹੈ ਸਾਰੇ ਏ ਪੀ  ਤੇ ਯੂ ਪੀ ਐਸ ਫੀਡਰਾ ਦੀਆਂ ਲਾਈਨਾਂ ਅਤੇ ਜੀਓ ਸਵਿੱਚ ਦੀ ਰਿਪੇਅਰ ਬਹੁਤ ਜ਼ਰੂਰੀ ਹੈ ਜੋ ਕਿ ਸਮਾਨ ਦੀ ਘਾਟ ਕਾਰਨ ਨਹੀਂ ਹੋ ਰਹੀ ਮੁਲਾਜ਼ਮਾਂ ਦੀ ਘਾਟ ਨੂੰ ਪੂਰਾ ਕੀਤਾ ਜਾਵੇ ਆਉਣ ਵਾਲੇ ਕਣਕ ਦੇ ਸੀਜ਼ਨ ਦੀ ਬਿਜਾਈ ਦੀ ਸਪਲਾਈ ਵੀ ਹਰ ਰੋਜ਼ 8 ਘੰਟੇ ਦਿਨ ਦੇ ਸਮੇਂ ਹੀ ਦਿਤੀ ਜਾਵੇ ਅਣਮਿੱਥੇ ਸਮੇਂ ਲਈ ਲੱਗਣ ਵਾਲੇ ਕੱਟ ਦੀ ਸਪਲਾਈ ਪੂਰੀ ਕੀਤੀ ਜਾਵੇ ਕੱਟ ਲੱਗਣੇ ਬੰਦ ਕੀਤੇ ਜਾਣ ਇਹਨਾ ਮੰਗਾ ਤੇ ਚੀਫ ਇੰਜੀਨੀਅਰ ਨੂੰ ਮੰਗ ਪੱਤਰ ਸੌਂਪਿਆ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਅੰਮ੍ਰਿਤਸਰ ਵਿਕਾਸ ਮੰਚ ਵਲੋਂ ਪੱਤਰਕਾਰ, ਅਧਿਆਪਕ ਤੇ ਲੇਖਕ ਦਿਲਬਾਗ ਸਿੰਘ ਗਿੱਲ ਦੀ ਬੇਵਕਤੀ ਅਕਾਲ ਚਲਾਣੇ ‘ਤੇ ਦੁਖ਼ ਦਾ ਪ੍ਰਗਟਾਵਾ
Next articleਸ਼ੈਲੇਸ਼ ਫਾਊਂਡੇਸ਼ਨ ਵੱਲੋਂ ਸਮਾਗਮ ਕਰਵਾਇਆ ਗਿਆ