ਭੂੰਦੜੀ ਗੈਸ ਫੈਕਟਰੀ ਵਿਰੋਧੀ ਪੱਕਾ ਮੋਰਚਾ ਲੁਧਿਆਣਾ ‘ਚ ਪੰਜਵੇਂ ਮਹੀਨੇ ਦੇ 21 ਵੇਂ ਦਿਨ ‘ਚ ਸ਼ਾਮਲ

ਲੁਧਿਆਣਾ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਅੱਜ ਕੈਂਸਰ ਗੈਸ ਫੈਕਟਰੀ ਭੂੰਦੜੀ ਦੀ ਉਸਾਰੀ ਵਿਰੁੱਧ ਲੱਗਾ ਧਰਨਾ 5 ਮਹੀਨੇ ਤੇ 21ਵੇਂ ਦਿਨ ਚ ਸ਼ਾਮਲ ਹੋ ਗਿਆ ਹੈ। ਪਰ ਸਰਕਾਰ ਕੋਈ ਸਪਸ਼ੱਟ ਫੈਸਲਾ ਨਹੀਂ ਲੈ ਰਹੀ, ਸਗੋਂ ਲਾਰਿਆ ਚ ਸਮਾਂ ਬਰਬਾਦ ਕਰ ਰਹੀ ਹੈ। ਅੱਜ ਦੇ ਧਰਨੇ ਨੂੰ ਜਗਤਾਰ ਸਿੰਘ ਮਾੜਾ, ਬੀਬੀ ਹਰਜਿੰਦਰ ਕੌਰ, ਪੇਡੂ ਮਜਦੂਰ ਯੂਨੀਅਨ (ਮਸ਼ਾਲ) ਦੇ ਆਗੂ ਜਸਵੀਰ ਸਿੰਘ ਸੀਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਏਕੇ ਨਾਲ਼ ਸਾਡਾ ਸੰਘਰਸ਼ ਜਾਰੀ ਹੈ ਤੇ ਸਰਕਾਰ ਦਲੀਲਾਂ ਮੂਹਰੇ ਹਾਰ ਚੁੱਕੀ ਹੈ। ਅੱਗੇ ਡਾ. ਸੁਖਦੇਵ ਸਿੰਘ ਨੇ ਧੰਨਵਾਦ ਕਰਦਿਆਂ ਕਿਹਾ ਕਿ 19 ਅਤੇ 21 ਸਤੰਬਰ ਨੂੰ ਪੰਜਾਬ ਸਰਕਾਰ ਦੇ ਮਾਹਿਰਾਂ ਤੇ ਮੰਤਰੀਆ ਨਾਲ਼ ਮੀਟਿੰਗਾ ਹੋ ਚੁੱਕੀਆਂ ਹਨ। ਵਿਗਿਆਨ ਦੀਆਂ ਖੋਜਾਂ ਦੇ ਆਧਾਰ ‘ਤੇ ਡਾ. ਬਲਵਿੰਦਰ ਸਿੰਘ ਔਲਖ ਨੇ ਦੱਸਿਆ ਕਿ ਜਿਆਦਾ ਨਾਈਟਰੇਟ, ਕੀੜੇ ਮਾਰ ਦਵਾਈਆਂ ਤੇ ਨਦੀਨਨਾਸ਼ਕ ਦਵਾਈਆਂ ਨਾਲ਼ ਤੇ ਫੈਕਟਰੀਆਂ ਦੇ ਰਸਾਇਣਾਂ ਨਾਲ਼ ਪਹਿਲਾਂ ਹੀ ਧਰਤੀ ਦਾ ਪਾਣੀ ਖਰਾਬ ਹੋ ਚੁੱਕਿਆ ਹੈ ‘ਤੇ ਪਰਾਲੀ ਵੀ ਇਹਨਾਂ ਨਾਲ਼ ਜਹਿਰੀਲੀ ਹੁੰਦੀ ਹੈ ਤੇ ਪਰਾਲੀ ਵਰਗੇ ਰਹਿੰਦ ਖੂਹੰਦ ਵਰਤਨ ਨਾਲ਼ ਬਾਇਉ ਗੈਸ ਪਲਾਂਟਾਂ ਚ ਪਾਣੀ ਜਹਿਰੀਲਾ ਹੋਵੇਗਾ ਤੇ ਕੈਂਸਰ ਵਰਗੀਆਂ ਭਿਆਨਕ ਬੀਮਾਰੀਆਂ ਫੈਲਣਗੀਆਂ ਤੇ ਇਸ ਦੇ ਨਾਲ਼ ਹੀ ਪ੍ਰੋ. ਜਗਮੋਹਨ ਸਿੰਘ ਨੇ ਵੀ ਦੱਸਿਆ ਕਿ ਪੰਜਾਬ ਪਹਿਲਾਂ ਹੀ ਕੈਂਸਰ ਨਾਲ਼ ਰੈਡ ਜੋਨ ਚ ਆ ਚੁੱਕਾ ਹੈ। ਇਸ ‘ਤੇ ਸਰਕਾਰੀ ਮਾਹਿਰਾਂ ਨੇ ਵੀ ਸਹਿਮਤੀ ਦਿੱਤੀ। ਤਾਲਮੇਲ ਸੰਘਰਸ਼ ਕਮੇਟੀ ਨੇ ਸਰਕਾਰ ਤੋਂ ਇਹ ਫੈਕਟਰੀਆਂ ਬੰਦ ਕਰਨ ਦੀ ਮੰਗ ਕੀਤੀ ਤਾਂ ਕਿ ਪੰਜਾਬ ਨੂੰ ਭਿਆਨਕ ਬੀਮਾਰੀਆਂ ਤੋ ਬਚਾਇਆ ਜਾ ਸਕੇ ਅਤੇ ਕਿਹਾ ਕਿ ਕਿਸੇ ਹਾਲਤ ਚ ਵੀ ਇਹ ਫੈਕਟਰੀਆਂ ਨਹੀਂ ਚੱਲਣ ਦੇਵਾਂਗੇ। ਅੱਜ ਦੇ ਧਰਨੇ ਚ ਸਟੇਜ ਦੀ ਕਾਰਵਾਈ ਹਰਪ੍ਰੀਤ ਸਿੰਘ ਹੈਪੀ ਨੇ ਵਧੀਆ ਢੰਗ ਨਾਲ ਨਿਭਾਈ। ਰਾਮ ਸਿੰਘ ਹਠੂਰ ਤੇ ਰੋਹਿਤ ਨੇ ਲੋਕ ਪੱਖੀ ਗੀਤ ਗਾ ਕੇ ਲੋਕਾਂ ਨੂੰ ਜਾਗਰਤ ਕੀਤਾ। ਲੰਗਰ ਕਮੇਟੀ ਦੇ ਜਗਮੋਹਨ ਸਿੰਘ ਗਿੱਲ, ਰਛਪਾਲ ਸਿੰਘ ਤੂਰ ਤੇ ਬਲਦੇਵ ਸਿੰਘ ਲਤਾਲਾ ਨੇ ਲੰਗਰ ਪਾਣੀ ਤੇ ਚਾਹ ਪਾਣੀ ਦੀ ਸੇਵਾ ਕੀਤੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleSAMAJ WEEKLY = 25/09/2024
Next articleਜਗਾਧਰੀ ਵਿਖੇ ਦਰਸ਼ਨ ਖੇੜ੍ਹਾ ਨੂੰ ਜਿਤਾਉਣ ਲਈ ਬਸਪਾ ਆਗੂ ਪੰਜਾਬ ਤੋਂ ਗਏ