ਰਾਜ ਪੱਧਰੀ ਸਾਇੰਸ ਸੈਮੀਨਾਰ ਚੋਂ ਮਾਡਲ ਟਾਊਨ ਸਕੂਲ ਦੀ ਅੰਮ੍ਰਿਤਾ ਰਹੀ ਦੋਇਮ

ਪਟਿਆਲਾ  (ਸਮਾਜ ਵੀਕਲੀ) (ਰਮੇਸ਼ਵਰ ਸਿੰਘ )  ਸਿੱਖਿਆ ਵਿਭਾਗ ਪੰਜਾਬ ਵੱਲੋਂ  ਵਿਗਿਆਨ  ਖੇਤਰ ਦੀ ਆਧੁਨਿਕ ਤਕਨੀਕ    ‘ ਆਰਟੀਫਿਸ਼ਅਲ ਇੰਟੈਲੀਜੈਂਸ   ਪੋਟੈਂਸਲ ਐਂਡ ਕਨਸਰਨ’  ਵਿਸ਼ੇ ਤੇ ਸਟੇਟ ਪੱਧਰੀ ਸੈਮੀਨਾਰ  ਚੰਡੀਗੜ੍ਹ ਵਿਖੇ ਆਯੋਜਿਤ ਕੀਤਾ ਗਿਆ,ਇਸ ਵਿੱਚ ਪੰਜਾਬ ਦੇ 23 ਜਿਲਿਆਂ ਵਿੱਚੋਂ ਪਹਿਲੀ ਪੁਜੀਸ਼ਨ ਹਾਸਲ ਕਰਨ ਵਾਲੇ  ਵਿਦਿਆਰਥੀਆਂ ਨੇ ਹਿੱਸਾ ਲਿਆ |  ਇਸ ਸੈਮੀਨਾਰ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਡਲ ਟਾਊਨ ਪਟਿਆਲਾ ਦੀ  ਦਸਵੀਂ ਜਮਾਤ ਦੀ ਵਿਦਿਆਰਥਣ ਅੰਮ੍ਰਿਤਾ ਸਿੰਘ ਨੇ ਜ਼ਿਲ੍ਹਾ ਪਟਿਆਲਾ ਦੀ ਪ੍ਰਤਿਨਿਧਤਾ   ਆਪਣੇ ਪ੍ਰਭਾਵਸ਼ਾਲੀ  ਟੌਪਿਕ ਰਾਹੀਂ   ਇਸ ਰਾਜ ਪੱਧਰੀ ਸੈਮੀਨਾਰ ਵਿੱਚੋਂ ਦੂਸਰਾ ਸਥਾਨ  ਹਾਸਲ ਕਰਕੇ ਜ਼ਿਲਾ ਪਟਿਆਲਾ ਅਤੇ ਮਾਡਲ ਟਾਊਨ  ਸਕੂਲ  ਦਾ ਨਾਂ ਰੌਸ਼ਨ ਕੀਤਾ  ਹੈ । ਇਸ ਮਾਣਮੱਤੀ ਪ੍ਰਾਪਤੀ ਕਰਨ ਤੋਂ ਬਾਅਦ ਸਕੂਲ ਪੁੱਜਣ ਤੇ  ਦੋਇਮ ਰਹੀ ਵਿਦਿਆਰਥਣ, ਕਲਾ ਉਤਸਵ ਪੇਂਟਿੰਗ ਵਿੱਚੋਂ  ਜ਼ਿਲਾ ਪੱਧਰ ਤੇ ਸੈਕਿੰਡ ਰਹੀ ਤਨੀਸ਼ਾ ,ਗਾਈਡ ਅਧਿਆਪਕਾ ਮੈਡਮ ਅਮਨਦੀਪ ਕੌਰ ਸਾਇੰਸ ਮਿਸਟਰੈਸ ਨੂੰ  ਸਕੂਲ  ਦੀ ਮੌਰਨਿੰਗ ਅਸੈਂਬਲੀ ਦੌਰਾਨ  ਸਨਮਾਨਿਤ  ਕਰਦਿਆਂ ਪ੍ਰਿੰਸੀਪਲ  ਨਰੇਸ਼ ਜੈਨ ਨੇ  ਵਿਦਿਆਰਥੀਆਂ ਨੂੰ  ਵਿਗਿਆਨ ਅਧਾਰਤ  ਦ੍ਰਿਸ਼ਟੀਕੋਣ ਅਪਣਾਉਣ ਤੇ  ਸਹਿ ਵਿਦਿਅਕ ਗਤੀਵਿਧੀਆਂ ਵਿੱਚ ਵੱਧ ਚੜ ਕੇ ਯੋਗਦਾਨ ਪਾਉਣ  ਲਈ  ਜ਼ੋਰ ਦਿੱਤਾ| ਇਸ ਮੌਕੇ ਤੇ ਮੈਡਮ ਦਮਨਦੀਪ ਕੌਰ, ਨਵਕਿਰਨਜੀਤ ਕੌਰ ,ਆਸ਼ਾ ਰਾਣੀ , ਸੋਨੀਆ ਚਾਵਲਾ,  ਮਨਜਿੰਦਰ ਕੌਰ, ਰੀਟਾ ਸ਼ਾਹੀ, ਜਸਕਿਰਨ ਕੌਰ ਅਤੇ ਮਨਜਿੰਦਰ ਕੌਰ ਟਿਵਾਣਾ ਵੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚੱਬੇਵਾਲ ਦੇ ਵਿਕਾਸ ਲਈ ਕੀਤੀ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਸੰਸਦ ਮੈਂਬਰ ਡਾ.ਰਾਜਕੁਮਾਰ ਚੱਬੇਵਾਲ
Next articleਮੈਸੰਜਰ ਆਫ਼ ਪੀਸ ਮਿਸ਼ਨ(ਭਾਰਤ) ਨੇ 8ਵਾਂ ਅੰਤਰਰਾਸ਼ਟਰੀ ਸ਼ਾਂਤੀ ਦਿਵਸ ਮਨਾਇਆ