ਸੇਵਾ ਟਰੱਸਟ ਯੂ ਕੇ (ਭਾਰਤ ) ਵੱਲੋਂ ਗਰਚਾ ਪਰਿਵਾਰ ਨੇ ਫੜਿਆ ਗਰੀਬ ਪਰਿਵਾਰ ਦਾ ਹੱਥ।

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਸੇਵਾ ਟਰੱਸਟ ਯੂ ਕੇ (ਭਾਰਤ) ਵੱਲੋਂ ਗਰਚਾ ਪਰਿਵਾਰ ਨੇ ਫੜਿਆ ਗਰੀਬ ਪਰਿਵਾਰ ਦਾ ਹੱਥ ਪਿਛਲੇ ਦਿਨੀਂ ਮੀਂਹ ਪੈਣ ਕਾਰਨ ਪਿੰਡ ਸੱਲ੍ਹ ਖੁਰਦ ਦੇ ਵਿਧਵਾ ਰਾਣੀ ਦਾ ਮਕਾਨ ਢਹਿ ਗਿਆ ਸੀ ਅਤੇ ਨਾਲ ਹੀ ਉਨ੍ਹਾਂ ਦੇ ਸਿਰ ਵਿੱਚ, ਦੋਵੇਂ ਲੱਤਾਂ ਟੁੱਟ ਗਈਆਂ ਸਨ ਇਨ੍ਹਾਂ ਦੇ ਪਰਿਵਾਰ ਵਿੱਚ ਕੋਈ ਕਮਾਉਣ ਵਾਲਾਂ ਨਹੀਂ ਹੈ। ਜਿਸ ਦੀ ਗਰੀਬੀ ਨੂੰ ਦੇਖਦੇ ਹੋਏ ਸ ਸ਼ਮਿੰਦਰ ਸਿੰਘ ਗਰਚਾ ਨੇ ਪਹਿਲ ਕਦਮੀ ਕੀਤੀ ਹੈ ਗਰਚਾ ਸਾਹਿਬ ਹੋਰ ਵੀ ਸਮਾਜ ਭਲਾਈ ਦੇ ਕੰਮ ਕਰਦੇ ਰਹਿੰਦੇ ਹਨ ਜਿਵੇਂ ਕਿ ਸਕੂਲਾਂ ਵਿੱਚ ਮੱਦਦ ਕਰਨੀ, ਕੋਈ ਖਿਡਾਰੀ ਜਾਂ ਪੜ੍ਹਨ ਵਾਲਾਂ ਗਰੀਬ ਵਿਦਿਆਰਥੀ ਹੋਵੇ ਤਾਂ ਮੱਦਦ ਲਈ ਅੱਗੇ ਆਉਂਦੇ ਹਨ। ਇਨ੍ਹਾਂ ਦੀ ਸਮਾਜ ਪ੍ਰਤੀ ਕਾਰਵਾਈ ਸ਼ਲਾਘਾਯੋਗ ਹੈ। ਇਸ ਗਰੀਬ ਅਤੇ ਲਾਚਾਰ ਪਰਿਵਾਰ ਦੀ ਆਰਥਿਕ ਮੱਦਦ 15000 ਰੁਪਏ ਦੇ ਕੇ ਕੀਤੀ ਹੈ ਇਹ ਪੈਸੇ ਉਨ੍ਹਾਂ ਦੀ ਧੀ ਪ੍ਰਿਆ ਅਤੇ ਸਾਹੁਰਾ ਚੂਹੜ ਸਿੰਘ ਨੂੰ ਦਿੱਤੇ ਗਏ ਹਨ। ਇਸ ਸੇਵਾ ਵਿੱਚ ਸ ਦਿਲਬਾਗ ਸਿੰਘ ਗਰਚਾ,ਸ ਦਰਸ਼ਨ ਸਿੰਘ ਗਰਚਾ ਅਤੇ ਸ ਸ਼ਮਿੰਦਰ ਸਿੰਘ ਗਰਚਾ ਨੇ ਯੋਗਦਾਨ ਪਾਇਆ ਹੈ। ਇਸ ਮੌਕੇ ਤੇ ਸ ਦਿਲਬਾਗ ਸਿੰਘ ਬਾਗੀ ਪ੍ਰਧਾਨ ਰੋਟਰੀ ਕਲੱਬ ਬੰਗਾ ਗਰੀਨ,ਪ੍ਰਿਥੀ ਸਿੰਘ, ਸੁਰਜੀਤ ਬੈਂਸ,ਵਾਦੀ ਰਾਮ,ਮੰਗੀ ਰਾਮ ਵਾਲੀਆਂ ਅਤੇ ਹੋਰ ਵੀ ਪੰਤਵੰਤੇ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੀਤਾਂ ਰਾਹੀਂ ਨਸ਼ਿਆਂ ਖਿਲਾਫ਼ ਕੀਤਾ ਜਾਗਰੂਕ, 100 ਵਲੰਟੀਅਰ ਕਲੱਬਾਂ ਦੇ ਬੈਨਰ ਲੈ ਕੇ ਪਹੁੰਚੇ
Next articleਡਾ: ਚੱਬੇਵਾਲ ਨੇ ਮਾਹਿਲਪੁਰ ਤੋਂ ਪਿੰਡ ਝੰਝੋਂਵਾਲ ਦੇਰਸਤੇ ਗੁਰਦੁਆਰਾ ਸ਼ਹੀਦਾਂ ਤੋਂ ਪਿੰਡ ਹੱਲੂਵਾਲ ਤੱਕ 2.25 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਪੁਲ ਦਾ ਨੀਂਹ ਪੱਥਰ ਰੱਖਿਆ