ਬੱਤੀ ਵਾਲਿਆ।

ਮਾਨ ਭੈਣੀ ਬਾਘੇ ਆਲਾ

(ਸਮਾਜ ਵੀਕਲੀ) 

 ਬੱਤੀ ਵਾਲਿਆ।         

ਬੱਤੀ ਵਾਲਿਆ ਛੇੜ ਲਈ ਫੇਰ ਬੱਤੀ,

ਬੱਤੀ ਬੜੀ ਹੀ ਦੁੱਖਦਾਇਕ ਬੱਤੀ।
ਸਮਝੀ ਨਹੀਂ ਤੂੰ ਫ਼ਿਤਰਤ ਪੰਜਾਬੀਆਂ ਦੀ,
ਏਥੇ ਆਏ ਤੇ ਗਏ ਨੇ ਗਾਇਕ ਛੱਤੀ।
ਹੁਣ ਲੱਸੀ ਨੂੰ ਮਾਰਦੈਂ ਫ਼ੂਕ ਐਵੇਂ,
ਓਦੋਂ ਦੇਖੀ ਨਹੀਂ ਸੱਜਣਾਂ ਚਾਹ ਤੱਤੀ।
ਪਹਿਲਾਂ ਤੋਲੀਏ ਫੇਰ ਹੀ ਬੋਲੀਏ ਜੀ,
ਜਦੋਂ ਠਿਣਕ ਪੰਜਾਬੀਆਂ ਲਾਹ ਘੱਤੀ।
ਹੁਣ ਵਾਸਤੇ ਪਾਉਣ ਦਾ ਕੀ ਫਾਇਦਾ,
ਓਨੀ ਉਡਾਉਂਦੇ ਨੇ ਸੱਜਣਾਂ ਹੋਰ ਹਾਸੀ।
ਸੱਚ ਆਖਦਾ ਗੱਲ ਹੈ ਮਾਨ ਲੋਕੋ,
ਲੱਗਦੈ ਗਈ ਐ ਮੁੱਖ ਹੁਣ ਮੋੜ ਮਾਸੀ।
(ਮਾਨ ਭੈਣੀ ਬਾਘੇ ਆਲਾ)
Previous articleਕਵਿਤਾ
Next articleਦਿਲ ਦੇ ਬੋਲ