ਡੀ. ਐੱਸ. ਪੀ ਸਰਵਣ ਸਿੰਘ ਫਿਲੌਰ ਦੀ ਅਗਵਾਈ ‘ਚ ਪੁਲਿਸ ਪ੍ਰਸ਼ਾਸ਼ਨ ਨੇ ਸਮਾਜ ਵਿਰੋਧੀ ਅਨਸਰਾਂ ‘ਤੇ ਕੱਸੀ ਨਕੇਲ

*ਐੱਸ. ਐੱਚ. ਓ. ਸੁਖਦੇਵ ਸਿੰਘ ਤੇ ਸਬ ਇੰਸਪੈਕਟਰ ਹਰਜੀਤ ਸਿੰਘ ਵੀ ਦੇ ਰਹੇ ਨੇ ਪੂਰਾ ਸਾਥ*

ਫਿਲੌਰ/ਅੱਪਰਾ  (ਸਮਾਜ ਵੀਕਲੀ) (ਜੱਸੀ)-ਪਿਛਲੇ ਕਾਫੀ ਸਮੇਂ ਤੋਂ ਵਿਧਾਨ ਸਭਾ ਹਲਕਾ ਫਿਲੌਰ ਤੇ ਸਾਰੇ ਇਲਾਕਿਆਂ ‘ਚ ਸ਼ਰੇਆਮ ਲੁੱਟਾਂ ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਸਨ ਤੇ ਪੁਲਿਸ ਪ੍ਰਸ਼ਾਸ਼ਨ ਦੀ ਸ਼ਰੇਆਮ ਬਦਨਾਮੀ ਹੋ ਰਹੀ ਸੀ | ਪਰੰਤੂ ਜਦੋਂ ਤੋਂ ਐੱਸ. ਐੱਸ. ਪੀ ਜਲੰਧਰ ਦਿਹਾਤੀ ਸ. ਹਰਕਮਲਪ੍ਰੀਤ ਸਿੰਘ ਖੱਖ ਨੇ ਅਹੁਦਾ ਸੰਭਾਲਿਆ ਹੈ ਤੇ ਉਨਾਂ ਦੀ ਯੋਗ ਅਗਵਾਈ ‘ਚ ਡੀ. ਐੱਸ. ਪੀ ਸਰਵਣ ਸਿੰਘ ਫਿਲੌਰ, ਐੱਸ. ਐੱਚ. ਓ. ਸੁਖਦੇਵ ਸਿੰਘ ਤੇ ਸਬ ਇੰਸਪੈਕਟਰ ਹਰਜੀਤ ਸਿੰਘ ਦੀ ਦੀ ਟੀਮ ਨੇ ਸਮਾਜ ਵਿਰੋਧੀ ਅਨਸਰਾਂ ‘ਤੇ ਨਕੇਲ ਕੱਸੀ ਹੋਈ ਹੈ ਤੇ ਉਨਾਂ ਦਾ ਜੀਉਣਾ ਦੁੱਭਰ ਕਰ ਦਿੱਤਾ ਹੈ | ਥਾਣਾ ਗੋਰਾਇਆ ਤੇ ਖਾਸਕਰ ਥਾਣਾ ਫਿਲੌਰ ਅਧੀਨ ਆਉਂਦੀਆਂ ਸਮੂਹ ਪੁਲਿਸ ਚੌਂਕੀਆਂ ਦੀ ਪੁਲਿਸ ਵਲੋਂ ਦਿਨ ਰਾਤ ਸ਼ਪੈਸ਼ਲ ਨਾਕੇ ਲਗਾ ਕੇ ਗਲਤ ਅਨਸਰਾਂ ਨੂੰ  ਕਾਬੂ ਕੀਤਾ ਜਾ ਰਿਹਾ ਹੈ ਤੇ ਉਨਾਂ ਦੇ ਮੋਟਰਸਾਈਕਲ ਬਾਂਡ ਕੀਤੇ ਜਾ ਰਹੇ ਹਨ | ਸਬ ਡਵੀਜ਼ਨ ਫਿਲੌਰ ‘ਚ ਸ. ਸਰਵਣ ਸਿੰਘ ਬੱਲ ਡੀ. ਐੱਸ. ਪੀ ਫਿਲੌਰ ਦੀ ਯੋਗ ਅਗਵਾਈ ਹੇਠ ਸਮੂਹ ਪੁਲਿਸ ਚੌਂਕੀਆਂ ਦੀਆਂ ਪੁਲਿਸ ਟੀਮਾਂ ਦਿਨ ਰਾਤ ਗਲਤ ਤੇ ਨਸ਼ਾ ਤਸਕਰਾਂ ਦੇ ਖਿਲਾਫ਼ ਨਕੇਲ ਕੱਸ ਰਹੀਆਂ ਹਨ |
ਇਸੇ ਤਰਾਂ ਪੁਲਿਸ ਚੌਂਕੀ ਅੱਪਰਾ ਦੇ ਅਧੀਨ 13 ਪਿੰਡ ਆਉਂਦੇ ਹਨ ਤੇ ਇਸ ਨੂੰ  ‘ਮਿੰਨੀ ਸਿੰਘਾਪੁਰ’ ਤੇ ‘ਸੋਨੇ ਦੀ ਮੰਡੀ ‘ਵੀ ਕਿਹਾ ਜਾਂਦਾ ਹੈ | ਇੱਥੇ ਵੀ ਪਿਛਲੇ ਕਾਫੀ ਸਮੇਂ ਤੋਂ ਲੁੱਟ-ਖੋਹ ਤੇ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਸਨ ਪਰੰਤੂ ਜਦੋਂ ਤੋਂ ਸਬ ਇੰਸਪੈਕਟਰ ਹਰਜੀਤ ਸਿੰਘ ਚੌਂਕੀ ਇੰਚਾਰਜ ਅੱਪਰਾ ਨੇ ਅਹੁੱਦਾ ਸੰਭਾਲਿਆ ਹੈ | ਉਨਾਂ ਨੇ ਨਸ਼ਾ ਤਸਕਰਾਂ ਦੀ ਨੱਕ ‘ਚ ਨਕੇਲ ਪਾਈ ਹੋਈ ਹੈ | ਸਬ ਇੰਸਪੈਕਟਰ ਹਰਜੀਤ ਸਿੰਘ ਚੌਂਕੀ ਇੰਚਾਰਜ ਅੱਪਰਾ ਦੀ ਅਗਵਾਈ ਹੇਠ ਸਾਰੇ ਪੁਲਿਸ ਮੁਲਾਜ਼ਮ ਦਿਨ ਰਾਤ ਨਾਕੇ ਲਗਾ ਕੇ ਆਮ ਲੋਕਾਂ ਲਈ ਕੰਮ ਕਰ ਰਹੇ ਹਨ ਤੇ ਬਿਨਾਂ ਨੰਬਰੀ ਤੇ ਆਵਾਜ਼ ਪ੍ਰਦੂਸ਼ਣ ਪੈਦਾ ਕਰਨ ਵਾਲੇ ਮੋਟਰਸਾਈਕਲਾਂ ਨੂੰ  ਬਾਂਡ ਕੀਤਾ ਜਾ ਰਿਹਾ ਹੈ, ਜਦਕਿ ਦੂਸਰੇ ਪਾਸੇ ਨਸ਼ਾ ਤਸਕਰਾਂ ਨੂੰ  ਹੁਣ ਪੁਲਿਸ ਦੀ ਸਿੱਧੀ ਚੇਤਾਵਨੀ ਦੇ ਕਾਰਣ ਆਪਣੀਆਂ ਖੁੱਡਾਂ ‘ਚ ਲੁਕਣਾ ਪੈ ਰਿਹਾ ਹੈ | ਪੁਲਿਸ ਪ੍ਰਸ਼ਾਨ ਦੀ ਇਸ ਕਾਰਵਾਈ ਦੇ ਕਾਰਣ ਇਲਾਕਾ ਵਾਸੀ ਰਾਹਤ ਮਹਿਸੂੂਸ ਕਰ ਰਹੇ ਹਨ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਨੋਇਡਾ ‘ਚ ਜੇਵਰ ਏਅਰਪੋਰਟ ਨੇੜੇ ਬਣੇਗਾ ਦੁਨੀਆ ਦਾ ਪਹਿਲਾ ਸੈਮੀਕੰਡਕਟਰ ਪਲਾਂਟ, ਅਮਰੀਕਾ ‘ਚ PM ਮੋਦੀ ਦਾ ਵੱਡਾ ਸੌਦਾ
Next articleਕੱਤਣੀ ਮੇਰੀ ਫੁੱਲਾਂ ਵਾਲੀ…