ਅੱਜ ਵਿਧਾਨ ਸਭਾ ਗੜ੍ਹਸ਼ੰਕਰ ਬਸਪਾ ਦੀ ਮੀਟਿੰਗ ਹੋਈ

ਗੜ੍ਹਸ਼ੰਕਰ (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾ ) ਅੱਜ ਮਿਤੀ 22 ਸਤੰਬਰ 2024 ਨੂੰ ਵਿਧਾਨ ਸਭਾ ਹਲਕਾ ਗੜ੍ਸ਼ੰਕਰ ਦੀ ਮੀਟਿੰਗ ਹਲਕਾ ਪ੍ਰਧਾਨ ਅਮਰਜੀਤ ਸੈਲਾ ਅਤੇ ਹਲਕਾ ਇੰਚਾਰਜ ਰਣਵੀਰ ਬੱਬਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਗੁਰਲਾਲ ਸੈਲਾ ਜਰਨਲ ਸਕੱਤਰ ਬਹੁਜਨ ਸਮਾਜ ਪਾਰਟੀ ਵਿਸ਼ੇਸ਼ ਤੋਰ ਤੇ ਪੁਜੇ । ਇਸ ਮੀਟਿੰਗ ਵਿੱਚ ਸਾਹਿਬ ਸ਼੍ਰੀ ਕਾਸ਼ੀ ਰਾਮ ਜੀ ਦੇ ਪ੍ਰੀ ਨਿਰਮਾਣ ਦਿਵਸ ਮਨਾਉਣ ਸੰਬੰਧੀ ਵਿਚਾਰ ਵਿਟਾਦਰਾ ਕੀਤਾ ਗਿਆ ਜੋ ਕਿ 9 ਅਕਤੂਬਰ 2024 ਨੂੰ ਵਿਸ਼ਕਰਮਾ ਮੰਦਰ ਵਿਖੇ ਮਨਾਇਆ ਜਾ ਰਿਹਾ ਹੈ । ਜਿਸ ਵਿੱਚ ਹਲਕਾ ਗੜਸ਼ੰਕਰ ਦੇ ਅਹੁਦੇਦਾਰ ਸ਼ਾਮਲ ਸੀ ਜਿਸ ਵਿਚ ਕੈਸ਼ੀਅਰ ਸ਼ਿੰਦਰਪਾਲ ਜੱਸੋਵਾਲ , ਰਾਮ ਜਸ , ਅੰਗਰੇਜ ਸਿੰਘ, ਕਸ਼ਮੀਰ ਸਿੰਘ , ਡਾ: ਗੁਰਮੁਖ ਬੀਹੜਾਂ , ਸ਼ਿੰਗਾਰਾ ਰਾਮ ਜੀਨਪੁਰ ਜੱਟਾ , ਚਰਨਜੀਤ ਜੱਸੋਵਾਲ , ਅਵਤਾਰ ਬਡੇਸਰੋ ,ਸੁਖਦੇਵ ਐਮਾ ਜੱਟਾ , ਪ੍ਰੇਮ ਸਦਰਪੁਰ , ਹਰਦੇਵ ਚੱਕ ਹਾਜੀਪੁਰ ,ਗੁਲਮਰਗ ਗੜ੍ਸ਼ੰਕਰ , ਸਤਪਾਲ ਢਾਡਾ , ਸਤਨਾਮ ਭਰੋਵਾਲ (BVF) ਅਸ਼ੋਕ ਬੀਹੜਾਂ (BVF) ਹਾਜਰ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਕਵਿਤਾ
Next articleलाहीडीह, मुड़ियार बाज़ार में चला सड़क संपर्क संवाद, 23 सितंबर को एसडीएम निजामाबाद को देंगे ज्ञापन