ਰਜਿੰਦਰਾ ਕਾਲਜ ਬਠਿੰਡਾ ਵਿਖੇ ਵਿਦਿਆਰਥੀ ਸੰਘਰਸ਼ ਜੇਤੂ

ਬਠਿੰਡਾ (ਸਮਾਜ ਵੀਕਲੀ)  (ਸਤਨਾਮ ਸਿੰਘ ਸਹੂੰਗੜਾ) ਪਿਛਲੇ ਕਈ ਦਿਨਾਂ ਤੋਂ ਵਿਦਿਆਰਥੀਆਂ ਵੱਲੋਂ ਪੀ.ਐੱਸ.ਯੂ ਅਤੇ ਪੀ.ਐੱਸ.ਯੂ (ਲਲਕਾਰ) ਦੀ ਅਗਵਾਈ ਹੇਠ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਵਿਖੇ ਵਿਸ਼ਾ ਮੇਲ ਸਹੀ ਕਰਵਾਉਣ ਅਤੇ ਪਿ੍ਰੰਸੀਪਲ ਦੀ ਬਦਲੀ ਦੀ ਮੰਗ ਸਬੰਧੀ ਸੰਘਰਸ਼ ਕੀਤਾ ਜਾ ਰਿਹਾ ਸੀ। ਮਾਮਲਾ ਹੱਲ ਨਾ ਹੋਣ ਕਾਰਨ ਜਥੇਬੰਦੀਆਂ ਵੱਲੋਂ 4 ਸਤੰਬਰ ਨੂੰ ਡੀ.ਸੀ ਦਫਤਰ ਵਿਖੇ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਸੀ ਜਿਸਦੇ ਦਬਾਅ ਸਦਕਾ ਕਾਲਜ ਪ੍ਰਸ਼ਾਸਨ ਵੱਲੋਂ ਵਿਦਿਆਰਥੀ ਆਗੂਆਂ ਨੂੰ ਗੱਲਬਾਤ ਲਈ ਬੁਲਾਇਆ ਗਿਆ ਸੀ। ਲੱਗਭੱਗ 1 ਘੰਟਾ ਚੱਲੀ ਮੀਟਿੰਗ ਵਿੱਚ ਸਾਰੀਆਂ ਮੰਗਾਂ ਉੱਤੇ ਸਹਿਮਤੀ ਬਣਨ ਉਪਰੰਤ ਕਾਲਜ ਪ੍ਰਸ਼ਾਸਨ ਵੱਲੋਂ ਪ੍ਰੋ. ਗੁਰਜੀਤ ਸਿੰਘ ਮਾਨਸ਼ਾਹੀਆ ਵੱਲੋਂ ਇਕੱਠ ਵਿੱਚ ਆ ਕੇ ਸਾਰੀਆਂ ਮੰਗਾਂ ਮੰਨੀਆਂ ਅਤੇ ਇਹਨਾਂ ਮੰਗਾਂ ਸਬੰਧੀ ਲਿਖਤੀ ਨੋਟਿਸ ਕਾਲਜ ਵਿੱਚ ਲਗਾਉਣ ਦਾ ਭਰੋਸਾ ਦਿੱਤਾ ਗਿਆ ਜਿਸਤੋਂ ਬਾਅਦ ਜਥੇਬੰਦੀਆਂ ਵੱਲੋਂ ਕਾਲਜ ਅੰਦਰ ਜੇਤੂ ਰੈਲੀ ਕੱਢੀ ਗਈ ਅਤੇ ਡੀ.ਸੀ ਦਫਤਰ ਲੱਗਣ ਵਾਲ਼ਾ ਧਰਨਾ ਰੱਦ ਕਰਨ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਪੀ.ਐੱਸ.ਯੂ ਦੇ ਸੂਬਾ ਆਗੂ ਧੀਰਜ ਕੁਮਾਰ, ਰਾਜਿੰਦਰ ਢਿੱਲਵਾਂ ਅਤੇ ਪੀ.ਐੱਸ.ਯੂ (ਲਲਕਾਰ) ਦੇ ਸੂਬਾ ਆਗੂ ਗੁਰਵਿੰਦਰ ਸਿੰਘ ਅਤੇ ਪਰਮਿੰਦਰ ਕੌਰ ਨੇ ਕਿਹਾ ਕਿ ਸਾਡਾ ਸੰਘਰਸ਼ ਜਿੱਥੇ ਵਿਸ਼ਿਆਂ ਦੇ ਮੇਲ ਨੂੰ ਸਹੀ ਕਰਵਾਉਣ ਲਈ ਸੀ। ਉੱਥੇ ਹੀ ਵਿਦਿਆਰਥੀਆਂ ਦਾ ਮਾਣ ਸਨਮਾਨ ਅਤੇ ਜਮਹੂਰੀ ਹੱਕਾਂ ਦੀ ਬਹਾਲੀ ਕਰਵਾਉਣ ਲਈ ਵੀ ਸੀ। ਅੱਜ ਦੀ ਜਿੱਤ ਵਿਦਿਆਰਥੀਆਂ ਦੇ ਏਕੇ ਦੀ ਜਿੱਤ ਹੈ ਅਤੇ ਵਿਦਿਆਰਥੀਆਂ ਨੇ ਆਪਣੇ ਏਕੇ ਦੇ ਦਮ ’ਤੇ ਹੀ ਧੱਕੜ ਪ੍ਰਿੰਸੀਪਲ ਨੂੰ ਝੁਕਾਇਆ ਹੈ। ਉਹਨਾਂ ਨੇ ਵਿਦਿਆਰਥੀ ਜਥੇਬੰਦੀਆਂ ਨੂੰ ਮਜਬੂਤ ਕਰਨ ਦੀ ਗੱਲ ’ਤੇ ਜੋਰ ਦਿੱਤਾ। ਆਗੂਆਂ ਨੇ ਕਿਹਾ ਕਿ ਸਰਕਾਰਾਂ ਵੱਲੋਂ ਲਗਾਤਾਰ ਵਿਦਿਆਰਥੀ ਵਿਰੋਧੀ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ ਜੋ ਉਚੇਰੀ ਸਿੱਖਿਆ ਨੂੰ ਤਬਾਹ ਕਰਨ ਵੱਲ ਸੇਧਿਤ ਹਨ। ਜੇਕਰ ਅਸੀਂ ਇਸੇ ਤਰ੍ਹਾਂ ਜਥੇਬੰਦ ਹੋ ਕੇ ਸੰਘਰਸ਼ ਕਰਾਂਗੇ ਤਾਂ ਅਸੀਂ ਸਸਤੀ ਅਤੇ ਮਿਆਰੀ ਸਿੱਖਿਆ ਨੂੰ ਵੀ ਬਚਾ ਸਕਾਂਗੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਭੂੰਦੜੀ ਗੈਸ ਫੈਕਟਰੀ ਵਿਰੋਧੀ ਪੱਕਾ ਮੋਰਚਾ ਲੁਧਿਆਣਾ
Next articleਸਰਕਾਰੀ ਕਾਲਜ ਵਿਖੇ ‘‘ਸਵੱਛਤਾ ਹੀ ਸੇਵਾ” ਮੁਹਿੰਮ ਦੇ ਅਧੀਨ ਸਮਾਰੋਹ ਕਰਵਾਏ ਗਏ