ਕਵਿਤਾ

ਹਰੀ ਕ੍ਰਿਸ਼ਨ ਬੰਗਾ

(ਸਮਾਜ ਵੀਕਲੀ)

ਮੈਂ ਤਾਰਿਆਂ ਭਰੀ ਰਾਤ,ਜਦ ਵੀ ਕਦੇ ਕੋਠੇ ਚੜ੍ਹਕੇ ਅਸਮਾਨ ਵੱਲ ਤਕਦਾ ਆ,
ਮੈਨੂੰ ਅਸਮਾਨ ਇੱਕ ਹੱਸਦਾ ਵੱਸਦਾ ਪਰਿਵਾਰ ਲਗਦਾ ਆ।
ਭੁੱਲ ਜਾਂਦਾ ਹਾਂ ਟੁੱਟਦੇ ਹੋਏ ਤਾਰੇ ਅਤੇ ਗ੍ਰਹਿਣ ਲੱਗੇ ਚੰਦ ਨੂੰ,
ਬੱਸ ਰੱਬਦੇ ਨਜਦੀਕ ਵੱਸਦਾ ਅਸਮਾਨ ਸੰਸਾਰ ਹੀ
ਲਗਦਾ ਆ।
ਓਹ ਦੂਰ ਨਜਰ ਆਓਂਦਾ ਸੂਰਜ ਗ੍ਰਹਿਣ ਤੇ ਮੱਸਿਆ ਦੀ ਰਾਤ ਆ,
ਰਾਤੀਂ ਸੌਣ ਲੱਗੇ, ਨਾਨੀ ਸੁਣਾਈ ਜੋ ਬਾਤ ਲਗਦਾ ਆ।
ਗਰੀਬ ਦੀ ਆਹ ਤੇ ਅਮੀਰ ਦੀ ਵਾਹ ਦਾ ਅਸਰ ਨਾ ਹੋਵੇ, ਤਾਂ ਓਹ ਵੀ ਬੇ ਮਤਲਵੀ ਲਗਦਾ ਆ।

ਹਰੀ ਕ੍ਰਿਸ਼ਨ ਬੰਗਾ ✍
ਜਨਰਲ ਸੈਕਟਰੀ
ਆਦਰਸ਼ ਸੋਸ਼ਿਲ ਵੈਲਫ਼ੇਅਰ ਸੋਸਾਇਟੀ ਪੰਜਾਬ
        ਪ੍ਰਮਾਨਿਤ

Previous articleਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਸਪਤਾਲ ਢਾਹਾਂ ਕਲੇਰਾਂ ਨੂੰ ਦੋ ਲੱਖ ਰੁਪਏ ਦੀ ਵਿੱਤੀ ਸਹਾਇਤਾ
Next articleਬਸਪਾ ਵਰਕਰਾਂ ਦੀ ਵੱਡੀ ਜਿੱਤ : ਪੁਲਿਸ ਪ੍ਰਸ਼ਾਸਨ ਨੇ ਚਿੱਟੇ ਦੇ ਖਿਲਾਫ ਸਖ਼ਤ ਐਕਸ਼ਨ ਲੈਣ ਦਾ ਕੀਤਾ ਵਾਅਦਾ