ਸਰੀ ਵਿੱਚ ਮੰਗਲ ਹਠੂਰ ਦੀ ਕਿਤਾਬ ‘ਟਿਕਾਣਾ ਕੋਈ ਨਾ’ ਰਿਲੀਜ਼

ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)-ਕਨੇਡਾ ਸਰੀ ਵਿੱਚ ਪੰਜਾਬੀਆਂ ਨੇ ਰੱਜਵਾਂ ਪਿਆਰ ਦੇ ਕੇ ਪ੍ਰਸਿੱਧ ਸ਼ਾਇਰ ਗੀਤਕਾਰ ਨਾਵਲ ਕਰ ਮੰਗਲ ਹਠੂਰ ਨੂੰ ਸਤਿਕਾਰਿਆ । ਅੱਜ 17 ਸਤੰਬਰ ਦੀ ਮਹਿਫ਼ਲ ਯਾਦਗਾਰੀ ਹੋ ਨਿੱਬੜੀ। ਰਾਤ ਦੇਰ ਤੱਕ ਚੱਲੀ ਸ਼ਾਇਰੋ ਸ਼ਾਇਰੀ ਦੀ ਮਹਿਫ਼ਲ ਵਿੱਚ “ਟਿਕਾਣਾ ਕੋਈ ਨਾ” ਕਿਤਾਬ ਵੀ ਰੂ ਬ ਰੂ ਕੀਤੀ ਗਈ। ਅੰਤ ਵਿੱਚ ਬਾਈ ਮੰਗਲ ਹਠੂਰ ਵਲੋਂ  ਬਾਈ ਜੀ ਲਾਇਕ ਸਿੱਧੂ, ਸੌਦਾਗਰ ਗਿੱਲ, ਸਾਬੀ ਬਾਹੀਆ, ਬੂਟਾ ਢਿਲੋਂ,ਪਰਮਜੀਤ ਸਿੰਘ ਪੁਰੇਵਾਲ,ਜੀਵਨ ਭੰਡਾਲ,ਹਰਪ੍ਰੀਤ ਸਿੰਘ ਗਿੱਲ (ਰਿਐਲਟਰ) ਪੰਮਾ ਗਿੱਲ ,ਬਿੰਦੂ ਹਠੂਰ ਅਤੇ ਆਏ ਹੋਏ ਸਾਰੇ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਗਿਆ।

ਸਤਨਾਮ ਮੈਂਗੀ ਨੇ ਕਰਵਾਈ ਮੰਗਲ ਹਠੂਰ ਦੀ ਸ਼ਾਨਦਾਰ ਮਹਿਫਲ
ਅੱਜ 18 ਸਤੰਬਰ ਨੂੰ ਸਤਨਾਮ ਮੈਂਗੀ ਵਲੋਂ ਰੱਖਿਆ ਗਿਆ ਪਰਿਵਾਰਕ ਪ੍ਰੋਗਰਾਮ ਬਹੁਤ ਹੀ ਵਧੀਆ ਰਿਹਾ।  ਜਿਸ ਵਿੱਚ ਬਤੌਰ ਏ ਮੁੱਖ ਮਹਿਮਾਨ ਵਜੋਂ ਪ੍ਰਸਿੱਧ ਸ਼ਾਇਰ ,ਨਾਵਲਕਾਰ ਅਤੇ ਗੀਤਕਾਰ ਮੰਗਲ ਹਠੂਰ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਵਿੱਚ ਮੈਂਗੀ ਪਰਿਵਾਰ ਤੋਂ ਇਲਾਵਾ ਹਰਪ੍ਰੀਤ ਸਿੰਘ ਗਿੱਲ (ਰਿਐਲਟਰ) ,ਪਿੰਡ ਬੁੱਟਰ ਪਿੰਡ ਦੇ ਪਰਿਵਾਰ ਅਤੇ ਹੋਰ ਸੱਜਣ ਮਿੱਤਰ ਵੀ ਹਾਜ਼ਰ ਸਨ। ਰਾਤ ਦੇਰ ਤੱਕ ਚੱਲੀ ਸ਼ਾਇਰੋ ਸ਼ਾਇਰੀ ਦੀ ਮਹਿਫ਼ਲ ਵਿੱਚ “ਟਿਕਾਣਾ ਕੋਈ ਨਾ ਕਿਤਾਬ ਵੀ ਰੂਬਰੂ ਕੀਤੀ ਗਈ । ਅੰਤ ਵਿੱਚ ਮੰਗਲ ਹਠੂਰ ਵਲੋਂ ਸਾਰੇ ਹੀ ਸੱਜਣਾਂ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਉਸ ਦਾ ਇਹ ਸ਼ਾਨਦਾਰ ਪ੍ਰੋਗਰਾਮ ਕਰਵਾ ਕੇ ਉਸ ਦੀ ਕਲਮ ਨੂੰ ਬੇਹੱਦ ਪਿਆਰ ਅਤੇ ਸਤਿਕਾਰ ਦਿੱਤਾ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous article“ਕਿਰਤੀ ਬੰਦਾ “
Next articleਬਲਾਕ ਪੱਧਰੀ ਖੇਡਾਂ ਵਿੱਚੋਂ ਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਨੇ ਅਥਲੈਟਿਕਸ ਮੁਕਾਬਲੇ ਵਿੱਚੋਂ ਹਾਸ਼ਿਲ ਕੀਤਾ ਇੱਕ ਗੋਲਡ ਅਤੇ ਇੱਕ ਬਰਾਊਨ ਮੈਡਲ।