ਮਜ਼ਦੂਰ ਯੂਨੀਅਨ ਨੇ ਆਰ ਸੀ ਐੱਫ ਵਿਖੇ ਲਗਾਤਾਰ ਹੋ ਰਹੀਆਂ ਚੋਰੀਆਂ ਨੂੰ ਰੋਕਣ ਲਈ ਐਸ ਪੀ (ਡੀ) ਨੂੰ ਸੌਂਪਿਆ ਮੰਗ ਪੱਤਰ

ਕਪੂਰਥਲਾ,(ਸਮਾਜ ਵੀਕਲੀ) ( ਕੌੜਾ ) – ਰੇਲ ਕੋਚ ਫੈਕਟਰੀ ਦੇ ਅੰਦਰ ਅਤੇ ਆਸ ਪਾਸ ਚੋਰੀ ਦੀਆਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਸਬੰਧੀ ਅੱਜ ਆਰ ਸੀ ਐਫ ਮਜ਼ਦੂਰ ਯੂਨੀਅਨ ਦੇ ਇੱਕ ਵਫਦ ਨੇ ਯੂਨੀਅਨ ਦੇ ਪ੍ਰਧਾਨ ਅਭਿਸ਼ੇਕ ਸਿੰਘ ਅਤੇ ਜਨਰਲ ਸਕੱਤਰ ਰਾਮ ਰਤਨ ਸਿੰਘ ਦੀ ਅਗਵਾਈ ਹੇਠ ਐਸ ਪੀ (ਡੀ) ਕਪੂਰਥਲਾ ਗੁਰਪ੍ਰੀਤ ਸਿੰਘ ਅਤੇ ਆਰ ਪੀ ਐਫ ਦੇ ਆਈ ਜੀ ਪ੍ਰਦੀਪ ਕੁਮਾਰ ਗੁਪਤਾ ਨੂੰ ਮਿਲਿਆ ਤੇ ਹਰ ਰੋਜ਼ ਚੋਰੀ ਦੀਆਂ ਵਾਪਰ ਰਹੀਆਂ ਘਟਨਾਵਾਂ ਨੂੰ ਰੋਕਣ ਸਬੰਧੀ ਲਿਖਤੀ ਮੰਗ ਪੱਤਰ ਸੌਂਪੇ।
        ਆਰ ਸੀ ਐਫ ਮਜ਼ਦੂਰ ਯੂਨੀਅਨ ਦੇ ਵਫਦ ਨੇ ਵਕਤ ਪੁਲਿਸ ਅਧਿਕਾਰੀਆਂ ਨੂੰ ਦੱਸਿਆ ਕਿ ਆਰ ਸੀ ਐਫ ਦੇ ਅੰਦਰ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਨਿਰੰਤਰ ਚੋਰੀ ਦੀਆਂ ਵਾਰਦਾਤਾਂ ਨੂੰ ਅਣਪਛਾਤੇ ਚੋਰਾਂ ਵੱਲੋਂ ਅੰਜਾਮ ਦਿੱਤਾ ਜਾ ਰਿਹਾ ਹੈ। ਜਿਸ ਕਾਰਨ ਆਰ ਸੀ ਐਫ ਦੇ ਅੰਦਰ ਵੱਸਦੇ ਇੱਕ ਵਾਰੀ ਰੇਲਵੇ ਮੁਲਾਜ਼ਮ ਅਤੇ ਉਹਨਾਂ ਦੇ ਪਰਿਵਾਰਾਂ ਤੋਂ ਇਲਾਵਾ ਆਰ ਸੀ ਐਫ ਦੇ ਬਾਹਰ ਵਸੀਆਂ ਕਲੋਨੀਆਂ ਦੇ ਲੋਕ ਵੀ ਪਰੇਸ਼ਾਨ ਅਤੇ ਨਿਰਾਸ਼ ਹਨ। ਵਫਤ ਨੇ ਆਖਿਆ ਕਿ ਪੁਲਿਸ ਪ੍ਰਸ਼ਾਸਨ ਨੂੰ  ਚੋਰੀ ਦੀਆਂ ਰੋਜਾਨਾ ਵਾਪਰਦੀਆਂ ਘਟਨਾਵਾਂ ਨੂੰ ਰੋਕਣ ਲਈ ਸਖਤ ਕਦਮ ਚੁੱਕਣ ਦੀ ਲੋੜ ਹੈ। ਨਾ ਕਿਆ ਕਿ ਆਰ ਸੀ ਐਫ ਦੇ ਵੱਖ-ਵੱਖ ਥਾਵਾਂ ਤੋਂ ਇੱਕ ਮਹੀਨੇ ਦੇ ਅੰਦਰ ਅੰਦਰ ਰੇਲਵੇ ਮੁਲਾਜ਼ਮਾਂ ਦੇ ਅੱਠ ਤੋਂ ਵੱਧ ਮੋਟਰਸਾਈਕਲ ਚੋਰੀ ਹੋ ਚੁੱਕੇ ਹਨ। ਸਕੂਲ ਪੜ੍ਹਨ ਜਾ ਰਹੀਆਂ ਅਤੇ ਸਕੂਲਾਂ ਤੋਂ ਛੁੱਟੀ ਕਰਕੇ ਆਪਣੇ ਘਰੀਂ ਪਰਤ ਰਹੀਆਂ ਲੜਕੀਆਂ ਅਤੇ ਮਹਿਲਾਵਾਂ ਨਾਲ਼ ਛੇੜ ਛਾੜ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਵੀ ਦਿਨ ਦਿਹਾੜੇ ਹੀ ਵਾਪਰ ਰਹੀਆਂ ਹਨ ਜੋ ਚਿੰਤਾ ਦਾ ਵਿਸ਼ਾ ਹੈ।
       ਉਕਤ ਵਫਦ ਵਿੱਚ ਸ਼ਾਮਿਲ ਯੂਨੀਅਨ ਆਗੂ ਵੀਰ ਪ੍ਰਕਾਸ਼ ਪੰਚਾਲ, ਸ਼ਿਵ ਚਰਨਜੀਤ ਸਿੰਘ, ਕਮਲਜੀਤ ਅਤੇ  ਸੁਰਿੰਦਰ ਸਿੰਘ ਆਦਿ ਨੇ ਪੁਲਿਸ ਅਧਿਕਾਰੀਆਂ ਨੂੰ ਦੱਸਿਆ ਕਿ ਆਰ ਸੀ ਐਫ ਦੀਆਂ ਰਿਹਾਇਸ਼ੀ ਕਲੋਨੀਆਂ ਵਿੱਚ ਅਵਾਰਾ ਕੁੱਤਿਆਂ ਦੀ ਗੰਭੀਰ ਸਮੱਸਿਆ ਬਣੀ ਹੋਈ ਹੈ ਅਤੇ ਇਹ ਅਵਾਰਾ ਕੁੱਤੇ ਹੋਣ ਜਾਣ ਵਾਲੇ ਰੇਲਵੇ ਮੁਲਾਜ਼ਮਾਂ ਅਤੇ ਉਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਅਕਸਰ ਹੀ ਨੁਕਸਾਨ ਪਹੁੰਚਾਉਂਦੇ ਹਨ ਅਤੇ ਇਨ੍ਹਾਂ ਅਵਾਰਾ ਕੁੱਤਿਆਂ ਨੂੰ ਲੈ ਕੇ ਆਰ ਸੀ ਐਫ ਦੀਆਂ ਰਿਹਾਇਸ਼ੀ ਕਲੋਨੀਆਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਆਮ ਪਾਇਆ ਜਾ ਰਿਹਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਨੰਬਰਦਾਰ ਯੂਨੀਅਨ ਦੀ ਮੀਟਿੰਗ ‘ਚ ਪਹਿਲੀ ਪਾਤਸ਼ਾਹੀ ਦੇ ਪ੍ਰਕਾਸ਼ ਤੋਂ ਪਹਿਲਾਂ ਪਾਵਨ ਨਗਰੀ ਦੀ ਹਾਲਤ ਸੁਧਾਰਨ ਦਾ ਮੁੱਦਾ ਗਰਮਾਇਆ
Next articleਕੌਮਾਂਤਰੀ ਧੀ ਦਿਵਸ ‘ਤੇ ਵਿਸ਼ੇਸ਼