ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਵਾਲੀਬਾਲ ਟੂਰਨਾਮੈਂਟ ਧੂਮ – ਧਾਮ ਨਾਲ ਸਮਾਪਤ

ਕਪੂਰਥਲਾ, (ਸਮਾਜ ਵੀਕਲੀ) ( ਕੌੜਾ ) – ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸੁਲਤਾਨਪੁਰ ਲੋਧੀ ਵਿਖੇ ਚੱਲ ਰਹੇ18ਵੇਂ ਸੀ.ਬੀ.ਐਸ.ਸੀ ਕਲੱਸਟਰ ਵਾਲੀਬਾਲ ਟੂਰਨਾਮੈਂਟ (ਲੜਕੀਆਂ) ਧੂਮ- ਧਾਮ ਨਾਲ ਸਮਾਪਤ ਹੋਇਆ। ਸਕੂਲ ਡਾਇਰੈਕਟਰ ਇੰਜੀਨੀਅਰ ਹਰਨਿਆਮਤ ਕੌਰ ਟੂਰਨਾਂਮੈਂਟ ‘ਚ ਬਤੌਰ ਮੁੱਖ ਮਹਿਮਾਨ ਅਤੇ ਸੀ.ਬੀ.ਐਸ. ਸੀ ਓਬਜਰਵਰ ਸੰਜੀਵ ਗਾਂਧੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ, ਜਿਨਾਂ ਦਾ ਸਕੂੂਲ ਪ੍ਰਿੰਸੀਪਲ ਰੇਨੂੰ ਅਰੋੜਾ ਅਤੇ ਸਟਾਫ ਮੈਂਬਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਆਰ ਸੀ ਐੱਫ ਤੋਂ ਪਿ੍ੰਸੀਪਲ ਪ੍ਰਬਦੀਪ ਕੌਰ ਮੋਂਗਾ, ਜਸਵਿੰਦਰ ਸਿੰਘ, ਮੈਡਮ ਸ਼ੀਲਾ ਸ਼ਰਮਾ ਵੀ ਸਮਾਗਮ ਵਿੱਚ ਸ਼ਾਮਲ ਰਹੇ । ਇਸ ਦੌਰਾਨ ਅੰਡਰ-14, ਅੰਡਰ -17 ਅਤੇ ਅੰਡਰ- 19 ਵਰਗਾਂ ਦਰਮਿਆਨ ਬਹੁਤ ਹੀ ਫਸਵੇਂ ਮੁਕਾਬਲੇ ਦੇਖਣ ਨੂੰ ਮਿਲੇ ।  ਅੰਡਰ -14 ਵਰਗ ਵਿੱਚ ਰਿਆਤ ਬਾਹਰਾ ਇੰਟਰਨੈਸ਼ਨਲ ਸਕੂੂਲ ਹੁਸ਼ਿਆਰਪੁਰ ਜੇਤੂ ਰਿਹਾ ਅਤੇ ਸਟੇਟ ਪਬਲਿਕ ਸਕੂਲ ਜਲੰਧਰ ਕੈਂਟ ਉਪ ਜੇਤੂ ਰਿਹਾ । ਅੰਡਰ -17 ਵਰਗ ਵਿੱਚ ਆਰਮੀ ਪਬਲਿਕ ਸਕੂਲ ਬਿਆਸ ਜੇਤੂ ਰਹੀ ਅਤੇ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਆਰ.ਸੀ.ਐਫ.ਕਪੂਰਥਲਾ ਉਪ ਜੇਤੂ ਰਿਹਾ । ਅੰਡਰ- 19 ਵਰਗ ਵਿਚ ਡੀ.ਏ.ਵੀ.ਪਬਲਿਕ ਸਕੂਲ ਲੁਧਿਆਣਾ ਸਰਾਭਾ ਨਗਰ ਨੇ ਆਪਣੀ ਸ਼ਾਨਦਾਰ ਖੇਡ ਦਾ ਪ੍ਦਰਸ਼ਨ ਕਰਦੇ ਹੋਏ ਜੇਤੂ ਰਿਹਾ, ਜਦਕਿ ਦਰਸ਼ਨ ਅਕੈਡਮੀ ਲੁਧਿਆਣਾ ਉਪ ਜੇਤੂ ਰਿਹਾ । ਅੰਡਰ – 19 ਬੈਸਟ ਪਲੇਅਰ ਦੇ ਖਿਤਾਬ ‘ਤੇ ਦਿਵਿਆ ਕੋਹਲੀ ਨੇ ਕਬਜ਼ਾ ਕੀਤਾ । ਇਸੇ ਤਰ੍ਹਾਂ ਅੰਡਰ -17 ‘ਚ ਬੈਸਟ ਪਲੇਅਰ ਦਾ ਖ਼ਿਤਾਬ ਫਲਕ ਫਾਰੂਕ ਅਤੇ ਅੰਡਰ- 14 ਬੈਸਟ ਪਲੇਅਰ ਦਾ ਖ਼ਿਤਾਬ ਹਰਮਨਪ੍ਰੀਤ ਕੌਰ ਆਪਣੇ ਨਾਮ ਕਰਨ ਵਿੱਚ ਕਾਮਯਾਬ ਰਹੀ। ਮੁੱਖ ਮਹਿਮਾਨ ਇੰਜੀਨੀਅਰ ਹਰਨਿਆਮਤ ਕੌਰ ਨੇ ਜੇਤੂ ਟੀਮਾਂ ਨੂੰ ਟ੍ਰਾਫੀਆਂ ਦੇ ਕੇ ਸਨਮਾਨਿਤ ਕੀਤਾ ਅਤੇ ਜੇਤੂਆਂ ਨੂੰ ਵਧਾਈ ਦਿੱਤੀ । ਉਨ੍ਹਾਂ ਸਮੂਹ ਖਿਡਾਰੀਆਂ ਵੱਲੋਂ ਦਿਖਾਈ ਖੇਡ ਭਾਵਨਾ ਦੀ ਭਰਪੂਰ ਪ੍ਰਸੰਸਾ ਕੀਤੀ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਅਲਾਇੰਸ ਕਲੱਬ ਉਮੀਦ ਕਪੂਰਥਲਾ ਦੇ 16 ਅਧਿਆਪਕਾਂ ਨੂੰ ਕੀਤਾ ਸਨਮਾਨਿਤ
Next articleਨੰਬਰਦਾਰ ਯੂਨੀਅਨ ਦੀ ਮੀਟਿੰਗ ‘ਚ ਪਹਿਲੀ ਪਾਤਸ਼ਾਹੀ ਦੇ ਪ੍ਰਕਾਸ਼ ਤੋਂ ਪਹਿਲਾਂ ਪਾਵਨ ਨਗਰੀ ਦੀ ਹਾਲਤ ਸੁਧਾਰਨ ਦਾ ਮੁੱਦਾ ਗਰਮਾਇਆ