ਬਲਾਕ ਬਠਿੰਡਾ ਦੀਆਂ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਦੇ ਦੂਜੇ ਦਿਨ ਬਹਿਮਣ ਦੀਵਾਨਾ ਦੇ ਖੇਡ ਸਟੇਡੀਅਮ ਵਿਖੇ ਬੱਚਿਆਂ ਨੇ ਕੀਤਾ ਕਮਾਲ- ਮਹਿੰਦਰਪਾਲ ਸਿੰਘ

ਬਠਿੰਡਾ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਬਲਾਕ ਬਠਿੰਡਾ ਦੀਆਂ ਬਲਾਕ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਸਰਕਾਰੀ ਪ੍ਰਾਇਮਰੀ ਸਕੂਲ ਬਹਿਮਣ ਦੀਵਾਨਾ ਬਠਿੰਡਾ ਦੇ ਖੇਡ ਮੈਦਾਨ ਵਿਖੇ ਮਨਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਐ.ਸਿੱ ਬਠਿੰਡਾ ਅਤੇ ਮਹਿੰਦਰਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐ.ਸਿੱ ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲਖਵਿੰਦਰ ਸਿੰਘ  ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦੀ ਰਹਿਨੁਮਾਈ ਹੇਠ ਸ਼ੁਰੂ ਕਰਵਾਈਆਂ ਗਈਆਂ। ਅੱਜ  ਖੇਡਾਂ ਦੇ ਦੂਸਰੇ ਦਿਨ ਬੱਚਿੱਆਂ ਨੂੰ ਅਸ਼ੀਰਵਾਦ ਦੇਣ ਲਈ ਜਤਿੰਦਰ ਸਿੰਘ ਭੱਲਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਬਠਿੰਡਾ ਅਤੇ ਬਲਜੀਤ ਸਿੰਘ ਸੰਦੋਹਾ ਰਿਟਾਇਰਡ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਪਹੁੰਚੇ। ਉਹਨਾਂ ਵੱਲੋਂ ਵੱਖ-ਵੱਖ ਟੀਮਾਂ ਨਾਲ ਜਾਣ ਪਹਿਚਾਣ ਕੀਤੀ ਅਤੇ ਉਨ੍ਹਾਂ ਦੀ ਹੌਂਸਲਾ ਅਫਜ਼ਾਈ ਕੀਤੀ। ਇਸ ਮੌਕੇ ਜਤਿੰਦਰ ਸਿੰਘ ਭੱਲਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਬਠਿੰਡਾਂ  ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਨੰਨ੍ਹੇ ਵਿਦਿਆਰਥੀ ਹੋਰ ਮਿਹਨਤ ਅਤੇ ਲਗਨ ਨਾਲ ਤਿਆਰੀ ਕਰਕੇ ਵੱਡੀਆਂ ਮੱਲਾਂ ਮਾਰਦੇ ਹੋਏ ਸਕੂਲ ਅਤੇ ਪੰਜਾਬ ਦਾ ਨਾਂਅ ਰੌਸ਼ਨ ਕਰਨਗੇ ਅਤੇ ਅਜਿਹੇ ਖੇਡ ਮੁਕਾਬਲੇ ਪੰਜਾਬ ਵਿੱਚੋਂ ਨਸ਼ਾ ਖ਼ਤਮ ਕਰਨ ਵਿੱਚ ਸਹਾਈ ਹੋਣਗੇ। ਬਲਜੀਤ ਸਿੰਘ ਸੰਦੋਹਾ ਨੇ ਕਿਹਾ ਕਿ ਖੇਡਾਂ ਨਾਲ ਜਿੱਥੇ ਬੱਚਿਆਂ ਦਾ ਮਾਨਸਿਕ ਵਿਕਾਸ ਹੁੰਦਾ ਹੈ ਉੱਥੇ ਸਰੀਰਕ ਵਿਕਾਸ ਵੀ ਹੋਵੇਗਾ ਤੇ ਬੱਚਿਆਂ ਵਿੱਚ ਮੁਕਾਬਲੇ ਦੀ ਭਾਵਨਾ ਵਿਕਸਤ ਹੋਵੇਗੀ। ਇਸ ਟੂਰਨਾਮੈਂਟ ਦੀ  ਬਲਾਕ ਖੇਡ ਅਫ਼ਸਰ ਬਲਰਾਜ ਸਿੰਘ ਅਤੇ ਸੈਂਟਰ ਹੈੱਡ ਟੀਚਰ ਦਲਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਹੋਏ ਖੇਡ ਮੁਕਾਬਲਿਆਂ ਵਿੱਚ ਕਬੱਡੀ ਨੈਸ਼ਨਲ ਲੜਕੇ ਕਟਾਰ ਸਿੰਘ ਵਾਲਾ ਪਹਿਲਾ ਸਥਾਨ ਸੈਂਟਰ ਬੱਲੂਆਣਾ ਦੂਸਰਾ,ਕਬੱਡੀ ਨੈਸ਼ਨਲ ਲੜਕੀਆਂ ਕਟਾਰ ਸਿੰਘ ਵਾਲਾ ਪਹਿਲਾ ਸਥਾਨ, ਸੈਂਟਰ ਬੱਲੂਆਣਾ ਨੇ  ਦੂਸਰਾ ਸਥਾਨ ,ਕਰਾਟੇ ਮਨੀਤ ਕੌਰ ਪਹਿਲੇ ,ਹੈਨਸੀ ਗੋਇਲ ਦੂਸਰੇ ਸਥਾਨ ਤੇ ਰਹੀ ਕਰਾਟੇ ਸੱਚ ਸਿੰਘ ਪਹਿਲੇ ਗੁਰਨੂਰ ਸਿੰਘ ਦੂਸਰੇ ਸਥਾਨ ਤੇ ਰਿਹਾ। ਇਸ ਮੌਕੇ ਸੈਂਟਰ ਹੈੱਡ ਟੀਚਰ ਅਵਤਾਰ ਸਿੰਘ, ਰੰਜੂ ਬਾਲਾ,  ਬੇਅੰਤ ਕੌਰ, ਰਣਵੀਰ ਸਿੰਘ ,ਹੈੱਡ ਟੀਚਰ ਰਣਜੀਤ ਸਿੰਘ ਮਾਨ, ਜਗਰੂਪ ਸਿੰਘ ਬਹਿਮਣ ਦੀਵਾਨਾ, ਸੁਖਦੀਪ ਸਿੰਘ,ਵੱਖ ਵੱਖ ਮੁਕਾਬਲਿਆਂ ਦੇ ਕਨਵੀਨਰ ਅਤੇ ਕੋ-ਕਨਵੀਨਰ ਬਲਰਾਜ ਸਿੰਘ, ਲਖਵੀਰ ਕੌਰ, ਰਣਵੀਰ ਸਿੰਘ, ਹਰਤੇਜ ਸਿੰਘ, ਨਵਤੇਜ ਸਿੰਘ ਤੋਂ ਇਲਾਵਾ, ਨਰਿੰਦਰ ਬੱਲੂਆਣਾ, ਭੁਪਿੰਦਰ ਸਿੰਘ ਬਰਾੜ, ਰਾਜਵੀਰ ਸਿੰਘ ਮਾਨ, ਜਗਮੇਲ ਸਿੰਘ, ਕਾਮੀਆ ਗਰਗ, ਗੁਰਵਿੰਦਰ ਕੌਰ,ਗੁਰਵੀਰ ਕੌਰ, ਜਸਪ੍ਰੀਤ ਕੌਰ, ਸਿਮਰਜੀਤ ਕੌਰ, ਗੀਤਾ ਰਾਣੀ, ਕਿਰਨਾ, ਗੁਰਦਾਸ ਸਿੰਘ, ਜਸਵਿੰਦਰ ਸਿੰਘ, ਮਨਪ੍ਰੀਤ ਸਿੰਘ ਬਰਾੜ, ਜਸ਼ਨਪ੍ਰੀਤ ਸਿੰਘ, ਸੁਖਚੈਨ ਸਿੰਘ, ਨਵਨੀਤ ਸਿੰਘ, ਸੰਦੀਪ ਕੁਮਾਰ, ਪਰਮਿੰਦਰ ਸਿੰਘ, ਗੁਰਦਾਸ ਸਿੰਘ ,ਵਰਿੰਦਰ ਡੀ.ਪੀ ਜੇਵਿਅਰ ਸਕੂਲ ,ਰਾਜ ਕੁਮਾਰ ਵਰਮਾ,ਆਦਿ ਵੱਲੋਂ ਖੇਡਾਂ ਵਿੱਚ ਵਿਸ਼ੇਸ਼ ਯੋਗਦਾਨ ਪਾਇਆ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਸੱਯਦ ਫਕੀਰ ਬੀਬੀ ਸ਼ਰੀਫਾਂ ਜੀ ਉਦੇਸੀਆਂ ਵਾਲੇ ਸਰੀਰਕ ਚੋਲਾ ਤਿਆਗ ਕੇ ਬ੍ਰਮਲੀਨ ਹੋ ਗਏ ਸੰਗਤ ਵਿੱਚ ਫੈਲੀ ਸੋਗ ਦੀ ਲਹਿਰ
Next articleਅਲਾਇੰਸ ਕਲੱਬ ਉਮੀਦ ਕਪੂਰਥਲਾ ਦੇ 16 ਅਧਿਆਪਕਾਂ ਨੂੰ ਕੀਤਾ ਸਨਮਾਨਿਤ