ਬਾਬਾ ਬਿਸ਼ਨ ਦਾਸ ਜੀ ਦੇ ਦਰਬਾਰ ਤੇ ਸਲਾਨਾ ਜੋੜ ਮੇਲਾ 23 ਨੂੰ

ਫੋਟੋ : ਅਜਮੇਰ ਦੀਵਾਨਾ

ਹੁਸ਼ਿਆਰਪੁਰ (ਸਮਾਜ ਵੀਕਲੀ) (ਤਰਸੇਮ ਦੀਵਾਨਾ ) ਸਮੂਹ ਨਗਰ ਨਿਵਾਸੀ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਨਜ਼ਦੀਕੀ ਪਿੰਡ ਖੈਰੜ-ਅੱਛਰਵਾਲ ਵਿਖੇ ਬਾਬਾ ਬਿਸ਼ਨ ਦਾਸ ਜੀ ਦੇ ਦਰਬਾਰ ਤੇ  ਪ੍ਰਬੰਧਕ ਕਮੇਟੀ ਵਲੋਂ ਬਾਬਾ ਬਿਸ਼ਨ ਦਾਸ ਜੀ ਨੂੰ ਸਮਰਪਿਤ ਛੇਵਾਂ ਸਰਾਧ ਮੇਲਾ ਮਹੰਤ  ਸੰਦੀਪ ਦਾਸ ਦੀ ਅਗਵਾਈ ਵਿਚ   23 ਸਤੰਬਰ ਨੂੰ  ਬੜੀ ਸ਼ਰਧਾਪੂਰਵਕ  ਕਰਵਾਇਆ ਜਾ ਰਿਹਾ ਹੈ ।ਪ੍ਰਬੰਧਕ ਕਮੇਟੀ ਅਤੇ ਮਹੰਤ ਸੰਦੀਪ ਦਾਸ ਨੇ  ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ 20 ਸਤੰਬਰ ਨੂੰ ਸ਼੍ਰੀ ਅਖੰਡ ਪਾਠ ਅਰੰਭ ਕੀਤੇ ਜਾਣਗੇ ਜਿਨ੍ਹਾਂ ਦੇ ਭੋਗ 22 ਸਤੰਬਰ ਨੂੰ ਸਵੇਰੇ ਦਸ ਵਜੇ ਪਾਏ ਜਾਣਗੇ ।ਉਪਰੰਤ ਧਾਰਮਿਕ ਦੀਵਾਨ ਵਿਚ ਸੰਤ ਜਸਵਿੰਦਰ ਸਿੰਘ ਜੀ ਕਥਾ ਕੀਰਤਨ ਦੁਆਰਾ ਆਈ ਸੰਗਤ ਨੂੰ ਨਿਹਾਲ  ਕਰਨਗੇ ।23 ਸਤੰਬਰ ਨੂੰ ਬਾਅਦ ਦੁਪਹਿਰ  12 ਵਜੇ ਹਰ ਸਾਲ ਦੀ ਤਰ੍ਹਾਂ ਥਾਲੀ ਮਣਸੀ ਜਾਵੇਗੀ ਉਪਰੰਤ ਧਾਰਮਿਕ ਦੀਵਾਨ ਵਿਚ ਗਾਇਕ ਕਲਾਕਾਰ ਤੇ ਕਵਾਲ ਧਾਰਮਿਕ ਤੇ ਸੂਫ਼ੀਆਨਾ ਪ੍ਰੋਗਰਾਮ ਪੇਸ਼ ਕਰਕੇ ਆਈ ਸੰਗਤਾਂ ਨੂੰ  ਨਿਹਾਲ ਕਰਨਗੇ ।ਰਾਤ ਨੂੰ ਧਰਮਵੀਰ ਪਰਦੇਸੀ ਧਾਰਮਿਕ ਡਰਾਮਾ ਪੇਸ਼ ਕਰਨਗੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਸਰਕਾਰੀ ਸਕੂਲਾਂ ਦੇ ਵਿੱਚ ਸਿੱਖਿਆ ਦਾ ਮਿਆਰ ਡਿੱਗਣਾ ਚਿੰਤਾ ਦਾ ਵਿਸ਼ਾ
Next article“ਆਦਿ ਧਰਮ ਪਤ੍ਰਿਕਾ” ਵਲੋੰ ਬੇਗਮਪੁਰਾ ਟਾਇਗਰ ਫੋਰਸ ਦੀ ਗਲਤ ਖਬਰ ਛਾਪਣ ਤੇ ਪ੍ਰਗਟਾਇਆ ਅਫਸੋਸ