ਹੁਸ਼ਿਆਰਪੁਰ ‘ਚ 22 ਨੂੰ ਹੋਵੇਗਾ ਰਾਮਗੜੀਆ ਸਿੱਖ ਆਰਗੇਨਾਈਜ਼ੇਸ਼ਨ ਵੱਲੋਂ ਭਾਈ ਲਾਲੋ ਜੀ ਦਾ ਸੂਬਾ ਪੱਧਰੀ ਆਗਮਨ ਪੁਰਬ ਸਮਾਗਮ

ਬ੍ਰਹਮ ਗਿਆਨੀ ਭਾਈ ਲਾਲੋ ਜੀ ਦੇ ਸੂਬਾ ਪੱਧਰੀ ਆਗਮਨ ਪੁਰਬ ਸਮਾਗਮ ਬਾਰੇ ਜਾਣਕਾਰੀ ਦਿੰਦੇ ਹੋਏ ਰਾਮਗੜੀਆ ਸਿੱਖ ਔਰਗਨਾਈਜੇਸ਼ਨ ਦੇ ਇੰਡੀਆ ਪ੍ਰਧਾਨ ਸਰਦਾਰ ਹਰਦੇਵ ਸਿੰਘ ਕੌਂਸਲ,ਸੰਤ ਬਾਬਾ ਰਣਜੀਤ ਸਿੰਘ ਮੁੱਖ ਸਲਾਹਕਾਰ, ਕੁਲਦੀਪ ਸਿੰਘ ਖਾਂਬਾ ਚੇਅਰਮੈਨ ਅਤੇ ਹੋਰ ਅਹੁਦੇਦਾਰ ਫੋਟੋ : ਅਜਮੇਰ ਦੀਵਾਨਾ
• ਭਾਈ ਨਸ਼ਤਰ ਸਿੰਘ ਭਰੀ ਹੰਡਿਆਇਆ ਨੂੰ ਮਿਲੇਗਾ “ਬ੍ਰਹਮ ਗਿਆਨੀ ਭਾਈ ਲਾਲੋ ਜੀ ਐਵਾਰਡ 2024” -ਹਰਦੇਵ ਸਿੰਘ ਕੌਂਸਲ
ਹੁਸ਼ਿਆਰਪੁਰ,(ਸਮਾਜ ਵੀਕਲੀ) (ਤਰਸੇਮ ਦੀਵਾਨਾ ) ਰਾਮਗੜੀਆ ਸਿੱਖ ਆਰਗਨਾਈਜੇਸ਼ਨ ਇੰਡੀਆ ਵੱਲੋਂ ਬ੍ਰਹਮ ਗਿਆਨੀ ਭਾਈ ਲਾਲੋ ਜੀ ਦਾ ਆਗਮਨ ਪੁਰਬ ਸੰਬੰਧੀ ਸੂਬਾ ਪੱਧਰੀ ਸਮਾਗਮ 22 ਸਤੰਬਰ ਦਿਨ ਐਤਵਾਰ ਨੂੰ ਗੁਰਦੁਆਰਾ ਰਾਮਗੜੀਆ ਵਿਸ਼ਵਕਰਮਾ ਸਭਾ ਹੁਸ਼ਿਆਰਪੁਰ ਵਿੱਚ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦਿਆਂ ਸਰਦਾਰ ਹਰਦੇਵ ਸਿੰਘ ਕੌਂਸਲ ਪ੍ਰਧਾਨ ਇੰਡੀਆ ਨੇ ਸੰਤ ਬਾਬਾ ਰਣਜੀਤ ਸਿੰਘ ਮੁੱਖ ਸਲਾਹਕਾਰ, ਕੁਲਦੀਪ ਸਿੰਘ ਖਾਂਬਾ ਚੇਅਰਮੈਨ ਦੀ ਹਾਜ਼ਰੀ ਵਿੱਚ ਦੱਸਿਆ ਕਿ ਗੁਰਦੁਆਰਾ ਰਾਮਗੜੀਆ ਵਿਸ਼ਵਕਰਮਾ ਸਭਾ ਸੁਤਿਹਿਰੀ ਰੋਡ ਹੁਸ਼ਿਆਰਪੁਰ ਵਿਖੇ ਮਨਾਏ ਜਾ ਰਹੇ ਬ੍ਰਹਮ ਗਿਆਨੀ ਭਾਈ ਲਾਲੋ ਜੀ ਦੇ ਸੂਬਾ ਪੱਧਰੀ ਆਗਮਨ ਪੁਰਬ ਸਮਾਗਮ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਸ਼ਬਦ ਗੁਰਬਾਣੀ ਦਾ ਕੀਰਤਨ ਹੋਵੇਗਾ ਉਪਰੰਤ ਸਨਮਾਨ ਸਮਾਰੋਹ ਕਰਵਾਇਆ ਜਾਏਗਾ | ਉਹਨਾਂ ਦੱਸਿਆ ਕਿ ਇਸ ਸਮਾਰੋਹ ਵਿੱਚ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਸੰਤ ਬਾਬਾ ਸਰਬਜੋਤ ਸਿੰਘ ਜੀ ਬੇਦੀ ਚੇਅਰਮੈਨ ਸੰਤ ਸਮਾਜ ਸਮੂਹ ਸੰਤ ਮਹਾਂਪੁਰਖਾਂ ਦੇ ਨਾਲ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ | ਇੰਡੀਆ ਪ੍ਰਧਾਨ ਹਰਦੇਵ ਸਿੰਘ ਕੌਂਸਲ ਨੇ ਦੱਸਿਆ ਕਿ ਇਸ ਵਾਰ ਬ੍ਰਹਮ ਗਿਆਨੀ ਭਾਈ ਲਾਲੋ ਜੀ ਐਵਾਰਡ 2024 ਪੰਜਾਬ ਦੇ ਪ੍ਰਸਿੱਧ ਉਦਯੋਗਪਤੀ ਅਤੇ ਧਾਰਮਿਕ ਤੇ ਸਮਾਜਿਕ ਸ਼ਖਸ਼ੀਅਤ ਭਾਈ ਨਛੱਤਰ ਸਿੰਘ ਭਰੀ ਹੰਡਿਆਇਆ ਨੂੰ ਦਿੱਤਾ ਜਾ ਰਿਹਾ ਹੈ | ਇਸ ਤੋਂ ਇਲਾਵਾ ਭਾਈ ਲਾਲੋ ਜੀ ਐਪਰੀਸੀਏਸ਼ਨ ਐਵਾਰਡ ਬਾਬਾ ਹਰਜੀਤ ਸਿੰਘ ਜੀ ਭੰਬਰਾ ਲੁਧਿਆਣਾ, ਜਥੇਦਾਰ ਮਨਜੀਤ ਸਿੰਘ ਖਾਲਸਾ ਰਾਜ ਕਰੇਗਾ ਖਾਲਸਾ ਗੱਤਕਾ ਅਖਾੜਾ ਟਾਂਡਾ, ਭਾਈ ਸੁਰਜੀਤ ਸਿੰਘ ਸੇਵਕ ਜਲੰਧਰ ਅਤੇ ਸ.ਜਤਿੰਦਰ ਪਾਲ ਸਿੰਘ ਗਾਗੀ ਪ੍ਰਧਾਨ ਰਾਮਗੜੀਆ ਬੋਰਡ ਦਿੱਲੀ ਨੂੰ ਦਿੱਤਾ ਜਾ ਰਿਹਾ ਹੈ| ਸਰਦਾਰ ਹਰਦੇਵ ਸਿੰਘ ਕੌਂਸਲ ਨੇ ਦੱਸਿਆ ਕਿ ਇਸ ਸੂਬਾ ਪੱਧਰੀ ਸਮਾਗਮ ਵਿੱਚ ਸਮੁੱਚੇ ਪੰਜਾਬ ਦੇ ਵੱਖ-ਵੱਖ ਜਿਲਿਆਂ ਤੋਂ ਇਲਾਵਾ ਜੰਮੂ ਕਸ਼ਮੀਰ ਰਾਜਸਥਾਨ ਦਿੱਲੀ ਅਤੇ ਹਰਿਆਣਾ ਰਾਮਗੜੀਆ ਭਾਈਚਾਰੇ ਦੇ ਨੁਮਾਇੰਦੇ ਪਹੁੰਚਣਗੇ | ਉਹਨਾਂ ਸਮੂਹ ਸੰਗਤਾਂ ਨੂੰ ਇਸ ਸਮਾਗਮ ਵਿੱਚ ਹਾਜ਼ਰੀਆਂ ਭਰਨ ਦਾ ਖੁੱਲਾ ਸੱਦਾ ਦਿੱਤਾ | ਇਸ ਮੌਕੇ ਉਹਨਾਂ ਨਾਲ ਇੰਡੀਆ ਟੀਮ ਤੋਂ ਇਲਾਵਾ ਪੰਜਾਬ ਅਤੇ ਜ਼ਿਲਾ ਪੱਧਰੀ ਟੀਮ ਦੇ ਅਹੁਦੇਦਾਰ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਜ਼ਿਲਾ ਸਿਹਤ ਅਫਸਰ ਵਲੋਂ ਵੱਡੀ ਕਾਰਵਾਈ, ਛਾਪੇਮਾਰੀ ਦੌਰਾਨ 45 ਕੁਇੰਟਲ ਸੀਜ਼ਡ ਖੋਆ ਕੀਤਾ ਸੀਜ਼
Next articleਸਰਕਾਰੀ ਸਕੂਲਾਂ ਦੇ ਵਿੱਚ ਸਿੱਖਿਆ ਦਾ ਮਿਆਰ ਡਿੱਗਣਾ ਚਿੰਤਾ ਦਾ ਵਿਸ਼ਾ