ਗ਼ਜ਼ਲ

ਪਰਮ 'ਪ੍ਰੀਤ' ਬਠਿੰਡਾ 
(ਸਮਾਜ ਵੀਕਲੀ)
ਪਰਮ ‘ਪ੍ਰੀਤ’ ਬਠਿੰਡਾ 
ਦਿਲ ‘ਤੇ ਕੋਈ ਜ਼ੋਰ ਨਾ ਚਲਦਾ
ਪਲ ਦਾ ਵੀ ਹੁਣ ਹਿਜਰ ਨਾ ਝਲਦਾ
ਇਹ ਮੇਰਾ ਹੈ ਭਰਮ ਭੁਲੇਖਾ
ਕੇ ਮੇਰੇ ਬਿਨ ਘਰ ਨ੍ਹੀਂ ਚਲਦਾ
ਹੱਡੀ ਪੀੜਾਂ ਰਮ ਗਈਆਂ ਨੇ
ਉੱਤੋਂ ਪੁਰਾ ਹਿਜਰ ਦਾ ਚਲਦਾ
ਤੁਰ ਗਿਆਂ ਨੂੰ ਦੇਖਣ ਲਈ ਤਰਸੇ
ਸੂਰਜ ਵੀ ਉੱਠ ਅੱਖਾਂ ਮਲਦਾ
ਪੱਕ ਗਿਆਂ ਹਾਂ ਹਿਜਰ ਦੀ ਭੱਠੀ
ਵਸਲ ਦਾ ਹੌਕਾ ਰਹਿੰਦਾ ਤਲ਼ ਦਾ
ਯਾਦ ਤੇਰੀ ਵਿੱਚ ਦਿਨ ਲੰਘ ਜਾਂਦਾ
ਝੀਲ ਕਿਨਾਰੇ ਸੂਰਜ ਢਲਦਾ
ਮਾੜੇ ਵਕਤੋਂ ਬਚ ਕੇ ਚਲੀਏ
ਤਾਂ ਵੀ ਰਹਿੰਦਾ ਅੱਗਾ ਵਲਦਾ
ਛੱਡ ਕੇ ਜਗ ਦੇ ਸਗਲ ਝਮੇਲੇ
ਮੋਇਆ ਰਾਹੀਆਂ ਸੰਗ ਜਾ ਰਲਦਾ
ਮਿੱਟੀ ਦੇ ਨ’ਲ ਮਿੱਟੀ ਹੋ ਕੇ
ਢਿੱਡ ਮਸਾਂ ਟੱਬਰ ਦਾ ਪਲਦਾ
ਮੇਰੇ ਅੰਦਰ ਫਲੇ ਸਚਾਈ
ਦੁਨੀਆਂ ਕਹਿੰਦੀ ਝੂਠਾ ਫਲਦਾ
ਬੰਦਾ ਜੇਕਰ ਰੱਬ ਹੋ ਜਾਵੇ
ਦੇਖੋ ਕੀ ਤੇ ਕੀ ਨਹੀਂ ਚਲਦਾ
‘ਪ੍ਰੀਤ’ ਪਲੀਤ ਕਰੇ ਇਹ ਬੰਦਾ
ਮਿਲਿਆ ਹਿੱਸਾ ਜੋ ਵੀ ਥਲ ਦਾ
Previous articleਜ਼ਿਲ੍ਹਾ ਟੀਕਾਕਰਨ ਅਫ਼ਸਰ ਨੇ ਟੀਕਾਕਰਨ ਅਤੇ ਜਾਗਰੂਕਤਾ ਕੈਂਪਾਂ ਦਾ ਦੌਰਾ ਕੀਤਾ
Next articleਫੇਸਬੁੱਕ, ਤੇ ਸੱਜਣ