ਅੱਜ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਵੱਲੋਂ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਦੀ ਅਗਵਾਈ ਹੇਠ ਪਿੰਡ ਖਟਕੜ ਕਲਾਂ ਵਿਖੇ ਸਨਮਾਨ ਸਮਾਰੋਹ ਕੀਤਾ ਗਿਆ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਅੱਜ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਵਲੋ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਦੀ ਅਗਵਾਈ ਵਿੱਚ ਪਿੰਡ ਖਟਕੜ ਕਲਾਂ ਵਿੱਚ ਇੱਕ ਸਨਮਾਨ ਸਮਾਰੋਹ ਅਯੋਜਿਤ ਕੀਤਾ ਗਿਆ , ਜਿਸ ਵਿੱਚ ਸਹੀਦ ਭਗਤ ਸਿੰਘ ਸਿੱਖਿਆ ਸੇਵਾ ਵੈਲਫ਼ੇਅਰ ਸੁਸਾਇਟੀ ਖਟਕੜ ਕਲਾਂ ਬੰਗਾ ਦੇ ਪ੍ਰਧਾਨ ਭੈਣ ਮਨਜੀਤ ਕੌਰ ਬੋਲਾ ਜੀ ਨੂੰ ਉਹਨਾ ਦੀਆ ਸਮਾਜਿਕ ਉਪਲੱਬਧੀਆਂ , ਸ਼ਹੀਦਾਂ ਦੀ ਵੀਰਾਸਤ ਨੂੰ ਸੰਭਾਲਣ ਲਈ ਅਤੇ ਗਰੀਬ ਬੇਸਹਾਰਾ ਬੱਚਿਆਂ ਦੀ ਸਿੱਖਿਆ ਵਾਰੇ ਮਦਦ ਸਬੰਧੀ ਦਿੱਤੇ ਜਾ ਰਹੇ ਯੋਗਦਾਨ ਲਈ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੇ ਅਹੁਦੇਦਾਰਾਂ ਵਲੋ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਗਲਬਾਤ ਕਰਦਿਆਂ ਭੈਣ ਮਨਜੀਤ ਕੌਰ ਬੋਲਾ ਜੀ ਨੇ ਦੱਸਿਆ ਕਿ ਉਹ ਸਿੱਖਿਆ ਵਿਭਾਗ ਵਿੱਚ ਪੰਜਾਬੀ ਦੇ ਟੀਚਰ ਦੇ ਅਹੁਦੇ ਤੇ 28 ਸਾਲ ਦੀ ਸੇਵਾ ਨਿਭਾਉਣ ਤੋਂ ਬਾਅਦ 2008 ਵਿੱਚ ਸੇਵਾ ਮੁਕਤ ਹੋਏ ਸਨ।ਸੇਵਾ ਦੌਰਾਨ ਵੀ ਉਹ ਗਰੀਬ ਬੇਸਹਾਰਾ ਬੱਚਿਆ ਦੀ ਫੀਸ ਅਤੇ ਕਿਤਾਬਾਂ ਦਾ ਖਰਚਾ ਅਪਣੀ ਨੇਕ ਕਮਾਈ ਵਿਚੋਂ ਕਰਦੇ ਰਹੇ ਅਤੇ ਸੇਵਾ ਮੁਕਤੀ ਮਗਰੋਂ ਉਹਨਾ ਨੇ ਫਰੀ ਸਿਲਾਈ ਸਿਖਾਉਣ ਦਾ ਕੇਂਦਰ ਖੋਲਿਆ ,ਜਿਸ ਵਿਚ ਹੁਣ ਤਕ ਸੈਕੜੇ ਲੜਕੀਆਂ ਸਿਲਾਈ ਸਿੱਖ ਕੇ ਆਪਣੀ ਜਿੰਦਗੀ ਦੀ ਗੁਜ਼ਰ ਬਹੁਤ ਸੁਚੱਜੇ ਢੰਗ ਨਾਲ ਕਰ ਰਹੀਆਂ ਹਨ ਅਤੇ 16 ਸਾਲ ਮਗਰੋਂ ਵੀ ਦੂਰ ਦੁਰੇਡੇ ਤੋ ਆ ਕੇ ਲੜਕੀਆਂ ਸਿਲਾਈ ਸਿੱਖ ਰਹੀਆਂ ਹਨ। ਇਸ ਤੋਂ ਇਲਾਵਾ ਉਹਨਾ ਵਲੋ ਅਨੇਕਾਂ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਬਿਨਾ ਕਿਸੇ ਸਰਕਾਰੀ ਮਦਦ ਤੋ ਆਪਣੇ ਬਲਬੂਤੇ ਤੇ ਕੀਤਾ ਜਾ ਰਿਹਾ ਹੈ। ਇਸ ਮੌਕੇ ਜਨਰਲ ਸਕੱਤਰ ਪੰਜਾਬ ਡਾਕਟਰ ਹਰਿਕ੍ਰਿਸ਼ਨ ਨੇ ਕਿਹਾ ਕਿ ਭੈਣ ਮਨਜੀਤ ਕੌਰ ਜੀ ਦਾ ਇਹ ਉਪਰਾਲਾ ਬਹੁਤ ਹੀ ਸਲਾਘਾਯੋਗ ਹੈ। ਸੁਸਾਇਟੀ ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਕਿਹਾ ਕਿ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਕਿ ਸਾਨੂੰ ਅੱਜ ਭੈਣ ਮਨਜੀਤ ਕੌਰ ਬੋਲਾ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ,ਇਸ ਤਰਾਂ ਦੀਆਂ ਸਖਸੀਅਤਾਂ ਦਾ ਸਨਮਾਨ ਕਰਨਾ ਹਰ ਇਕ ਸੁਸਾਇਟੀ ਦੇ ਲਈ ਮਾਣ ਵਾਲੀ ਗਲ ਹੈ।ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਵੀ ਇਸ ਤਰ੍ਹਾਂ ਦੀਆਂ ਸਖਸੀਅਤਾਂ ਦਾ ਸਨਮਾਨ ਕਰਦੀ ਰਹੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਡਵੋਕੇਟ ਜਸਪ੍ਰੀਤ ਸਿੰਘ ਬਾਜਵਾ ਵਾਈਸ ਪ੍ਰਧਾਨ ਜਿਲ੍ਹਾ ਨਵਾਂਸ਼ਹਿਰ ਵਾਈਸ , ਮੀਡੀਆ ਸਲਾਹਕਾਰ ਮਲਕੀਤ ਕੌਰ ਜੰਡੀ , ਨਿਸ਼ਾਨ ਲਾਲ ਲਾਡੀ ਬਲਾਕ ਪ੍ਰਧਾਨ ਬੰਗਾ, ਸੰਤੋਖ ਸਿੰਘ ਜੁਆਇੰਟ ਸਕੱਤਰ ਬਲਾਕ, ਅਤੇ ਨਵਕਾਂਤ ਭਰੋਮਜਾਰਾ ਆਦਿ ਹਾਜਿਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਪਿੰਡ ਸੱਲ੍ਹ ਕਲਾਂ ਵਿਖੇ ਮਮਤਾ ਦਿਵਸ ਮਨਾਇਆ ਗਿਆ
Next articleਝੋਨੇ ਦੀ ਸੀਜ਼ਨ ਨੂੰ ਲੈ ਕੇ ਆੜ੍ਹਤੀ ਐਸੋਸੀਏਸ਼ਨ ਦਾਣਾ ਮੰਡੀ ਬੰਗਾ ਦੀ ਮੀਟਿੰਗ ਹੋਈ