ਬੋਹੜ ਦੀ ਰੌਣਕ

(ਸਮਾਜ ਵੀਕਲੀ)

ਬੋਹੜ ਦਾ ਰੁੱਖ ਬਹੁਤ ਸੀ ਭਾਰਾ
ਸੜਕ ਕਿਨਾਰੇ ਡਿੱਠਾ,
ਪੰਛੀ ਕਰਦੇ ਰੈਣ ਬਸੇਰਾ ਰਾਗ
ਅਲਾਪਣ ਮਿੱਠਾ।
ਚਿੜੀਆਂ ਚੀ ਚੀ ਕਾਵਾਂ ਕਾਂ ਕਾਂ
ਰਲ ਕੇ ਰੌਣਕ ਲਾਉਂਦੇ,
ਘੁੱਗੀਆਂ, ਮੋਰ, ਗਟਾਰਾਂ, ਤੋਤੇ
ਕਿੰਨੇ ਪੰਛੀ ਆਉਂਦੇ।
ਪਾਉਣ ਚੜਚ੍ਹੋਲਾ ਸ਼ਾਮ ਸਵੇਰੇ
ਬੜੇ ਪਿਆਰੇ ਲੱਗਣ,
ਪੱਤੇ ਵੀ ਰਲ ਸਾਜ਼ ਵਜਾਉਂਦੇ ਜਦ
ਆਪਸ ਵਿੱਚ ਵੱਜਣ।
ਪੀਲੇ, ਹਰੇ ਪੱਤੇ ਬੋਹੜ ਦੇ ਸਭ
ਨੂੰ ਲੱਗਣ ਚੰਗੇ,
ਚੜ੍ਹਦੇ ਸੂਰਜ ਦੀ ਲਾਲੀ ਪੈਂਦੀ
ਨਾਲ ਰੋਸ਼ਨੀ ਰੰਗੇ।
ਇੱਕ ਦਿਨ ਲ਼ੈ ਕੇ ਆਰੀਆਂ ਬੋਹੜ
ਨੂੰ ਕੀਤਾ ਟੋਟੇ ਟੋਟੇ,
ਸੈਂਕੜੇ ਪੰਛੀ ਬੇਘਰ ਹੋ ਗਏ ਉੱਡਗੇ
ਚਿੜੀਆਂ ਤੋਤੇ।
ਲੱਗੀ ਨਜ਼ਰ ਬੋਹੜ ਦੇ ਤਾਂਈ ਹੋਇਆ
ਸੁੰਨ ਸਵੇਰਾ,
ਰਾਹੀ ਪਾਂਧੀ, ਰੱਖ ਪਸ਼ੂਆਂ ਦੀ, ਪੱਤੋ,
ਕਿੱਥੇ ਕਰਨ ਬਸੇਰਾ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ 
94658-21417

Previous articleਹਿੰਦੂਆਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ ਜਾ ਰਹੇ ਹਨ, ਸੰਸਦ ਮੈਂਬਰ ਨੇ ਕੈਨੇਡਾ ਦੀ ਸੰਸਦ ‘ਚ ਬੰਗਲਾਦੇਸ਼ ‘ਚ ਹਿੰਸਾ ਦਾ ਮੁੱਦਾ ਚੁੱਕਿਆ
Next articleਪੰਜਾਬ ਦੇ ਅੰਮ੍ਰਿਤਸਰ ‘ਚ BSF ਦੀ ਵੱਡੀ ਕਾਰਵਾਈ, ਪਾਕਿਸਤਾਨ ਤੋਂ ਭਾਰਤ ‘ਚ ਦਾਖਲ ਹੋਏ ਘੁਸਪੈਠੀਏ ਨੂੰ ਮਾਰ ਦਿੱਤਾ ਗਿਆ।