‘ਧੱਮ ਚੱਕਰ ਪ੍ਰਵਰਤਨ ਦਿਵਸ’ ਸਮਾਗਮ ‘ਚ ਡਾ. ਐਚ. ਐਲ. ਵਿਰਦੀ ਲੰਡਨ ਹੋਣਗੇ ਮੁੱਖ ਮਹਿਮਾਨ

ਹੰਸ ਰਾਜ ਸਾਂਪਲਾ

ਅਤੇ ਐਨ.ਆਰ.ਆਈ. ਹੰਸਰਾਜ ਸਾਂਪਲਾ ਵਿਸ਼ੇਸ਼ ਮਹਿਮਾਨ

ਡਾ. ਐਚ. ਐਲ. ਵਿਰਦੀ

ਜਲੰਧਰ (ਸਮਾਜ ਵੀਕਲੀ) ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ਼ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਕਿ ਅੰਬੇਡਕਰ ਮਿਸ਼ਨ ਸੁਸਾਇਟੀ ਵੱਲੋਂ 14 ਅਕਤੂਬਰ 2024 ਨੂੰ ਇਤਿਹਾਸਕ ਅਸਥਾਨ ਅੰਬੇਡਕਰ ਭਵਨ , ਡਾ. ਅੰਬੇਡਕਰ ਮਾਰਗ, ਜਲੰਧਰ ਵਿਖੇ ਕਰਵਾਏ ਜਾ ਰਹੇ ਵਿਸ਼ਾਲ ‘ਧੱਮ ਚੱਕਰ ਪ੍ਰਵਰਤਨ ਦਿਵਸ’ ਸਮਾਗਮ ਵਿੱਚ ਡਾ.ਐਚ.ਐਲ.ਵਿਰਦੀ ਲੰਡਨ (ਯੂ.ਕੇ.) ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਹਨ। ਇਸ ਦੇ ਨਾਲ ਹੀ ਐਨ.ਆਰ.ਆਈ. ਸ੍ਰੀ ਹੰਸ ਰਾਜ ਸਾਂਪਲਾ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਹੋਣਗੇ। ਇਨ੍ਹਾਂ  ਤੋਂ ਇਲਾਵਾ ਭਿੱਖੂ-ਸੰਘ ਦੁਆਰਾ ਧੰਮ ਦੇਸ਼ਨਾ ਦਿੱਤੀ ਜਾਵੇਗੀ ਅਤੇ ਹੋਰ ਵਿਦਵਾਨ ਵੀ ਆਪਣੇ ਵਿਚਾਰ ਪੇਸ਼ ਕਰਨਗੇ। ਇਹ ਫੈਸਲਾ ਅੰਬੇਡਕਰ ਮਿਸ਼ਨ ਸੁਸਾਇਟੀ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ, ਜੋ  ਸ੍ਰੀ ਚਰਨ ਦਾਸ ਸੰਧੂ ਦੀ ਪ੍ਰਧਾਨਗੀ ਹੇਠ ਹੋਈ, ਵਿੱਚ ਲਿਆ ਗਿਆ। ਯਾਦ ਰਹੇ ਕਿ 14 ਅਕਤੂਬਰ 1956 ਨੂੰ ਭਾਰਤੀ ਸੰਵਿਧਾਨ ਦੇ ਮੁੱਖ ਉਸਰਈਏ, ਲਤਾੜੇ ਤੇ ਪਿਛਾੜੇ ਹੋਏ ਲੋਕਾਂ ਦੇ ਮਸੀਹਾ, ਨਾਰੀ ਜਾਤੀ ਦੇ ਮੁਕਤੀਦਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਹਿੰਦੂ ਧਰਮ ਨੂੰ ਤਿਆਗ ਕੇ ਆਪਣੇ ਲੱਖਾਂ  ਪੈਰੋਕਾਰਾਂ ਨਾਲ ਨਾਗਪੁਰ ਵਿਖੇ ਬੁੱਧ ਧੱਮ ਦੀ ਦੀਕਸ਼ਾ ਲਈ ਸੀ। ਇਸ ਦਿਨ ਨੂੰ, ਭਾਵ 14 ਅਕਤੂਬਰ ਨੂੰ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਹਰ ਸਾਲ ‘ਧੱਮ ਚੱਕਰ ਪ੍ਰਵਰਤਨ ਦਿਵਸ’  ਦੇ ਰੂਪ ਵਿੱਚ ਅੰਬੇਡਕਰ ਭਵਨ ਜਲੰਧਰ ਵਿਖੇ ਬੜੀ ਧੂਮ-ਧਾਮ ਅਤੇ ਸ਼ਰਧਾ ਨਾਲ ਵਿਸ਼ਾਲ ਪੱਧਰ ਤੇ ਪਿਛਲੇ ਲੰਮੇ ਸਮੇਂ ਤੋਂ ਮਨਾਉਂਦੀ ਹੈ। ਭਾਰਦਵਾਜ ਨੇ ਕਿਹਾ ਕਿ ਇਸ ਸਮਾਗਮ ਵਿੱਚ ਅੰਬੇਡਕਰ ਭਵਨ ਟਰੱਸਟ (ਰਜਿ.) ਜਲੰਧਰ,  ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.) ਪੰਜਾਬ ਯੂਨਿਟ ਅਤੇ ਹੋਰ ਅੰਬੇਡਕਰ ਮਿਸ਼ਨਰੀ ਤੇ ਬੁੱਧਿਸਟ ਸਭਾ-ਸੁਸਾਇਟੀਆਂ ਸਹਿਯੋਗੀ ਹੋਣਗੀਆਂ।  ਮੀਟਿੰਗ ਵਿੱਚ ਸਰਬ ਸ਼੍ਰੀ ਪ੍ਰੋਫੈਸਰ ਬਲਬੀਰ, ਡਾ. ਜੀਸੀ ਕੌਲ, ਡਾ. ਚਰਨਜੀਤ ਸਿੰਘ,  ਬਲਦੇਵ ਰਾਜ ਭਾਰਦਵਾਜ, ਕਮਲਸ਼ੀਲ ਬਾਲੀ,  ਮਹਿੰਦਰ ਸੰਧੂ,   ਜਸਵਿੰਦਰ ਵਰਿਆਣਾ,  ਪਰਮਿੰਦਰ ਸਿੰਘ ਖੁੱਤਨ, ਤਿਲਕ ਰਾਜ ਅਤੇ ਰਾਜਕੁਮਾਰ ਹਾਜ਼ਰ ਸਨ।

 ਬਲਦੇਵ ਰਾਜ ਭਾਰਦਵਾਜ

ਜਨਰਲ ਸਕੱਤਰ

ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ.), ਜਲੰਧਰ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਆਈ.ਆਰ.ਟੀ.ਐਸ.ਏ. ਦੁਆਰਾ ” ਆਰ ਸੀ ਐੱਫ ਵਿੱਚ ਇੰਜੀਨੀਅਰ-ਡੇ” ਮਨਾਇਆ ਗਿਆ
Next articleਕੀ ਐਸ.ਸੀ ਵਰਗ ਦੇ ਮਾਸਟਰ ਅੰਗਰੇਜੀ ਤੇ ਗਣਿਤ ਦੇ ਲੈਕਚਰਾਰ ਬਨਣ ਦੇ ਯੋਗ ਨਹੀਂ?