ਕਪੂਰਥਲਾ , (ਸਮਾਜ ਵੀਕਲੀ) ( ਕੌੜਾ )– ਡੁਬਈ ਵਿਚ 5 ਸਾਲ ਪਹਿਲਾਂ ਪਰਿਵਾਰ ਦੇ ਪਾਲਣ ਪੋਸ਼ਣ ਲਈ ਕਮਾਈ ਕਰਨ ਗਏ ਪਤੀ ਦੀ ਬਕਸੇ ਵਿਚ ਬੰਦ ਹੋ ਕੇ ਪੁੱਜੀ ਲਾਸ਼ ਕਾਰਨ ਪਤਨੀ ਬੇਹਾਲ ਹੈ ਤੇ ਸਾਰੇ ਪਿੰਡ ਵਿਚ ਸ਼ੋਕ ਦੀ ਲਹਿਰ ਹੈ।ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਸ਼ਾਲਾਪੁਰ ਬੇਟ ਨਿਵਾਸੀ ਗਰੀਬ ਵਿਅਕਤੀ ਨਵਜੋਤ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਫੌਜੀ ਕਮਾਈ ਕਰਨ ਲਈ ਡੁਬਈ ਗਿਆ ਸੀ ਪਰ ਉਸਨੇ ਕਦੇ ਸੋਚਿਆ ਨਹੀ ਸੀ ਇਹ ਭਾਣਾ ਵਰਤ ਜਾਵੇਗਾ । ਜਦ ਉਹ ਘਰ ਵਾਪਸ ਆਉਣ ਲਈ ਸੋਚ ਰਿਹਾ ਸੀ ਕਿ ਅਚਾਨਕ ਹਾਦਸੇ ਨਾਲ ਉਸਦੀ ਮੌਤ ਹੋ ਗਈ । ਜਿਸ ਸਬੰਧੀ ਉਨ੍ਹਾਂ ਦੀ ਪਤਨੀ ਗੀਤਾ ਨੂੰ ਖਬਰ ਮਿਲੀ ਤਾਂ ਉਸਦਾ ਰੋ ਰੋ ਬੁਰਾ ਹਾਲ ਸੀ। ਅੱਜ ਲਾਸ਼ ਏਅਰਪੋਰਟ ਤੋਂ ਲੈ ਕੇ ਪਿੰਡ ਸ਼ਾਲਾਪੁਰ ਬੇਟ ਲਿਆਂਦੀ ਗਈ ।ਜਿੱਥੇ ਮ੍ਰਿਤਕ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਪਰਿਵਾਰ ਵੱਲੋਂ ਕਰ ਦਿੱਤਾ ਗਿਆ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly