ਸੇਂਟ ਕਬੀਰ ਸੀਨੀਅਰ ਸੈਕ਼ੰਡਰੀ ਸਕੂਲ ਦੇ ਵਿਦਿਆਰਥੀਆ ਨੇ ਗੋਲਡ ਮੈਡਲ ਤੇ ਕਾਂਸੇ ਦਾ ਮੈਡਲ ਜਿੱਤਕੇ ਕੀਤਾ ਸਕੂਲ ਦਾ ਨਾਮ ਰੋਸ਼ਨ : ਡਾ ਆਸ਼ੀਸ਼ ਸ਼ਰੀਨ

ਫੋਟੋ : ਅਜਮੇਰ ਦੀਵਾਨਾ

ਹੁਸ਼ਿਆਰਪੁਰ (ਸਮਾਜ ਵੀਕਲੀ)   ( ਤਰਸੇਮ ਦੀਵਾਨਾ ) ਇੰਡੌਰ ਸਟੇਡੀਅਮ ਹੁਸ਼ਿਆਰਪੁਰ ਵਿਖੇ ਭਗਵੰਤ ਮਾਨ ਜੀ (ਮੁੱਖ ਮੰਤਰੀ) ਪੰਜਾਬ ਦੁਆਰਾ ਕਰਵਾਈਆ ਗਈਆ ਖੇਡਾਂ ਜਿਸ ਵਿੱਚ ਕੁਸ਼ਤੀ ਅਤੇ ਕਰਾਟੇ ਸਨ, ਉਹਨਾਂ ਖੇਡਾਂ ਵਿੱਚ ਸੇਂਟ ਕਬੀਰ ਸੀਨੀਅਰ ਸੈਕ਼ੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਕੁਸ਼ਤੀ ਵਿੱਚ ਜਿੱਤ ਹਾਸਲ ਕੀਤੀ। ਹਰ ਵਰ੍ਹੇ ਦੀ ਤਰ੍ਹਾਂ ਇਸ ਵਾਰ ਵੀ ਅੰਡਰ 17 ਵਿੱਚੋਂ 50 ਕਿਲੋ ਭਾਰ ਵਿੱਚ ਗੁਰਤਰਨ ਸਿੰਘ ਪੁੱਤਰ  ਤਰਸੇਮ ਸਿੰਘ  ਨੇ ਗੋਲਡ ਮੈਡਲ ਹਾਸਲ ਕਰਕੇ ਜ਼ਿਲ੍ਹਾ ਪੱਧਰ ਦੀਆਂ ਖੇਡਾਂ ਵਿੱਚ ਜਿੱਤ ਹਾਸਿਲ ਕੀਤੀ ਅਤੇ ਆਰਯਨ ਪੁੱਤਰ ਨਿਰਮਲ ਸਿੰਘ ਨੇ ਕਾਂਸੇ ਦਾ ਪਦਕ ਜਿੱਤ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਅਤੇ ਸਟੇਟ ਲੈਵਲ ਦੀਆਂ ਖੇਡਾਂ ਵਿੱਚ ਆਪਣਾ ਨਾਂ ਬਣਾਇਆ। ਇਸ ਮੌਕੇ ਬੱਚਿਆਂ ਦੇ ਮਾਤਾ-ਪਿਤਾ, ਸਕੂਲ ਦੇ ਚੇਅਰਮੈਨ ਡਾ. ਅਸ਼ੀਸ਼ ਸਰੀਨ ਅਤੇ ਪ੍ਰਿੰਸੀਪਲ ਰਾਕੇਸ਼ ਭਸੀਣ  ਅਸ਼ੋਕ, ਸੁਰਜੀਤ ਕੌਰ , ਮੈਡਮ ਪਰਮਜੀਤ  ਵੀ ਮੌਜੂਦ ਸਨ। ਡਾ.ਅਸ਼ੀਸ਼   ਨੇ ਬੱਚਿਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਹੌਂਸਲਾ ਅਫਜ਼ਾਈ ਕੀਤੀ ਅਤੇ ਸਾਰੇ ਬੱਚਿਆਂ ਨੂੰ ਖੇਡਾਂ ਵਿੱਚ ਭਾਗ ਲੈਣ ਦੀ ਪ੍ਰੇਰਨਾ ਦਿੱਤੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਪ੍ਰਵੀਨ ਬੰਗਾ ਪਰਿਵਾਰ ਸਮੇਤ ਦਰਸ਼ਨ ਲਈ ਗਏ
Next articleਜਨਮ ਦਿਨ ਮੁਬਾਰਕ