ਪੱਛੜੇ ਵਰਗਾਂ‌ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਰਾਜਨੀਤਿਕ ਸ਼ਕਤੀ ਆਪਣੇ ਹੱਥਾਂ ਵਿੱਚ ਲੈਣਾ -ਅਜੀਤ ਸਿੰਘ ਭੈਣੀ

ਸਰਕਾਰ ਬਣਨ ਤੇ ਪਛੜੇ ਵਰਗਾਂ ਲਈ 27% ਰਾਖਵਾਂਕਰਨ ਕਰਨ ਹੋਵੇਗਾ ਲਾਗੂ*ਮਹਿਰਾ

ਸੰਗਰੂਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਸੰਗਰੂਰ ਵੱਲੋਂ ਪਰਜਾਪਤ ਦੀ ਧਰਮਸ਼ਾਲਾ ਵਿਖੇ ਪੱਛੜੇ ਵਰਗਾਂ ਦਾ ਕੇਡਰ ਕੈਂਪ/ਸਮਾਗਮ ਸ੍ਰ ਸਤਿਗੁਰ ਸਿੰਘ ਕੌਹਰੀਆਂ ਜਿਲਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਇਆ, ਜਿਸ ਵਿੱਚ ਸ਼੍ਰੀ ਅਜੀਤ ਸਿੰਘ ਭੈਣੀ (ਪਰਜਾਪਤੀ) ਬਸਪਾ ਪੰਜਾਬ ਦੇ ਮੀਤ ਪ੍ਰਧਾਨ, ਸ੍ਰ ਬਲਦੇਵ ਸਿੰਘ ਮਹਿਰਾ ਸੂਬਾ ਜਨਰਲ ਸਕੱਤਰ, ਅਤੇ ਸ੍ਰ ਸੁਰਿੰਦਰ ਸਿੰਘ ਕੰਬੋਜ ਲੋਕ ਸਭਾ ਇੰਚਾਰਜ ਫਿਰੋਜਪੁਰ ਮੁੱਖ ਮਹਿਮਾਨ ਤੌਰ ਤੇ ਪੁੱਜੇ। ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਅਜੀਤ ਸਿੰਘ ਭੈਣੀ ਨੇ ਕਿਹਾ ਕਿ ਬੀ ਸੀ ਭਾਈਚਾਰੇ ਦੀ ਭਾਰਤ ਪੱਧਰ ਤੇ 2011 ਦੀ ਜਨਗਣਨਾ ਅਨੁਸਾਰ ਆਬਾਦੀ 52% ਹੈ ਅਤੇ ਪੰਜਾਬ ਵਿੱਚ ਬੀ ਸੀ ਭਾਈਚਾਰੇ ਦੀ ਆਬਾਦੀ 42% ਹੈ, ਦੇਸ਼ ਦੀ ਆਜ਼ਾਦੀ ਦੇ 77 ਸਾਲਾਂ ਬਾਅਦ ਵੀ ਇੰਨਾ ਵਰਗਾਂ ਨੂੰ ਕਦੇ ਵੀ ਬਰਾਬਰਤਾ ਦੇ ਅਧਿਕਾਰ ਤੇ ਬਣਦੀ ਹਿੱਸੇਦਾਰੀ ਨਹੀਂ ਮਿਲੀ, ਜਿਹੜੇ ਉੱਚ ਵਰਗ ਦੇ ਸਮਾਜ ਦੀ ਆਬਾਦੀ ਸਿਰਫ 15% ਹੈ ਉਹਨਾਂ ਕੋਲ ਅੱਜ ਵੀ ਧੰਨ, ਧਰਤੀ, ਉਦਯੋਗ, ਰਾਜਸਤਾ 86% ਹੈ। ਉਹਨਾਂ ਕਿਹਾ ਕਿ ਪੱਛੜੇ ਵਰਗਾਂ ਦੀ ਸੰਪੂਰਨ ਆਜ਼ਾਦੀ ਲਈ ਸਾਰੇ ਸਮਾਜ ਨੂੰ ਇੱਕਜੁੱਟ ਹੋ ਕੇ ਅੰਬੇਡਕਰਵਾਦੀ ਵਿਚਾਰਧਾਰਾ ਵਾਲੀ ਬਸਪਾ ਨੂੰ ਰਾਜਨੀਤਿਕ ਸ਼ਕਤੀ ਸੌਂਪਣੀ ਹੋਵੇਗੀ ਕਿਉਂ ਜੋ ਰਾਜ ਸਤਾ ਤੋਂ ਬਿਨਾਂ ਸਾਡੇ ਦੱਬੇ ਕੁੱਚਲੇ, ਪਛੜੇ ਸਮਾਜ ਦੀ ਭਲਾਈ ਨਹੀਂ ਹੋ ਸਕਦੀ, ਸ੍ਰੀ ਭੈਣੀ ਨੇ ਕਿਹਾ ਕਿ ਆਓ ਸਾਰੇ ਪਿਛੜਾ ਵਰਗ ਇੱਕਜੁੱਟ ਹੋ ਕੇ ਬਸਪਾ ਦੀ ਸਰਕਾਰ ਬਣਾਈਏ ਅਤੇ ਸਰਕਾਰ ਬਣਨ ਤੇ ਪੱਛੜੇ ਵਰਗਾਂ ਨੂੰ 27% ਸਰਕਾਰੀ ਨੌਕਰੀਆਂ ਵਿੱਚ ਰਾਖਵਾਂਕਰਨ ਦੇਣ ਬਾਰੇ ਮੰਡਲ ਕਮਿਸ਼ਨ ਦੀ ਰਿਪੋਰਟ‌ ਪਹਿਲੇ 24 ਘੰਟਿਆਂ ਦੇ ਅੰਦਰ ਅੰਦਰ ਮੰਡਲ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕੀਤਾ ਜਾਵੇਗੀ ।ਸ੍ ਬਲਦੇਵ ਸਿੰਘ ਮਹਿਰਾ ਨੇ ਪ੍ਰੇਰਿਤ ਕੀਤਾ ਕਿ ਕਾਂਗਰਸ, ਅਕਾਲੀ, ਆਮ ਆਦਮੀ ਪਾਰਟੀ, ਭਾਰਤੀ ਜਨਤਾ ਪਾਰਟੀ ਤੇ ਹੋਰ ਮਨੂਵਾਦੀ ਪਾਰਟੀਆਂ ਸਾਡੀਆਂ ਵੋਟਾਂ ਹੱਥਿਆ ਲੈਂਦੀਆਂ ਹਨ ਪਰ ਸਾਡੇ ਸਮਾਜ ਦੀ ਭਲਾਈ ਲਈ ਕੋਈ ਵੀ ਕੰਮ ਨਹੀਂ ਕਰਦੀਆਂ, ਉਹਨਾਂ ਸਾਰਿਆਂ ਨੂੰ ਇਕੱਠੇ ਹੋਣ ਦਾ ਸੱਦਾ ਦਿੱਤਾ ਤੇ ਕਿਹਾ ਕਿ ਰਾਜਨੀਤੀ ਦੇ ਖੇਤਰ ਵਿੱਚ ਬਸਪਾ ਵੱਲੋਂ ਪੱਛੜੇ ਵਰਗਾਂ ਨੂੰ ਸਨਮਾਨਜਨਕ ਵਿਧਾਨ ਸਭਾ ਦੀਆਂ ਸੀਟਾਂ, ਅਹੁਦੇ, ਮੰਤਰੀ ਅਤੇ ਚੇਅਰਮੈਨੀਆਂ ਦਿਤੀਆਂ ਜਾਣਗੀਆਂ। ਸ੍ਰ ਸੁਰਿੰਦਰ ਕੰਬੋਜ ਨੇ ਸ਼ਹੀਦ ਊਧਮ ਸਿੰਘ ਸੁਨਾਮ ਨੂੰ ਯਾਦ ਕਰਦਿਆਂ ਕਿਹਾ ਕਿ ਕੰਬੋਜ ਭਾਈਚਾਰੇ ਦੀਆਂ ਬੇਹੱਦ ਕੁਰਬਾਨੀਆਂ ਹਨ ਪਰ ਸਰਮਾਏਦਾਰ ਪਾਰਟੀਆਂ ਨੇ ਸਾਡੇ ਸਮਾਜ ਨੂੰ ਪਿੱਛ ਲੱਗੂ ਬਣਾ ਰੱਖਿਆ ਹੈ। ਇਸ ਸਮੇਂ ਸ੍ਰ ਹਰਮੇਸ਼ ਸਿੰਘ ਰਾਮਗੜ੍ਹੀਆ ਨੂੰ ਪੱਛੜੇ ਵਰਗਾਂ ਦਾ ਜ਼ਿਲ੍ਹਾ ਕਨਵੀਨਰ ਅਤੇ ਸ੍ਰ ਸਰਬਜੀਤ ਸਿੰਘ ਪਰਜਾਪਤੀ ਨੂੰ ਕੋ ਕਨਵੀਨਰ ਚੁਣਿਆ ਗਿਆ। ਇਸ ਸਮੇਂ ਸ੍ਰ‌ ਚਮਕੌਰ ਸਿੰਘ ਵੀਰ ਸੂਬਾ ਜਨਰਲ ਸਕੱਤਰ ਬਹੁਜਨ ਸਮਾਜ ਪਾਰਟੀ ਪੰਜਾਬ ਅਤੇ ਡਾ ਮੱਖਣ ਸਿੰਘ ਲੋਕ ਸਭਾ ਸੰਗਰੂਰ ਨੇ ਕਿਹਾ ਕਿ ਵਿਧਾਨ ਸਭਾਵਾਂ ਵਾਈਸ ਸਾਰੇ ਪੱਛੜੇ ਵਰਗਾਂ ਦੇ ਭਾਈਚਾਰਿਆਂ ਨੂੰ ਜੋੜਨ ਲਈ ਕੇਡਰ ਕੈਂਪ ਅਤੇ ਮੀਟਿੰਗਾਂ ਦੇ ਆਯੋਜਨ ਕੀਤੇ ਜਾਣਗੇ ਅਤੇ ਪੱਛੜੇ ਵਰਗਾਂ ਨੂੰ ਬੀ ਐਸ ਪੀ ਵਿੱਚ ਪੂਰਾ ਮਾਨ ਸਨਮਾਨ ਦਿੱਤਾ ਜਾਵੇਗਾ। ਸ੍ ਸਤਿਗੁਰ ਸਿੰਘ ਕੌਹਰੀਆਂ ਨੇ ਸਾਰਿਆਂ ਨੂੰ ਜੀ ਆਇਆ ਕਿਹਾ ਤੇ ਨਿਰਮਲ ਸਿੰਘ ਮੱਟੂ ਨੇ ਧੰਨਵਾਦ ਕੀਤਾ। ਸਟੇਜ ਦਾ ਸੰਚਾਲਨ ਸੂਬੇਦਾਰ ਰਣਧੀਰ ਸਿੰਘ ਨਾਗਰਾ ਨੇ ਬਾਖੂਬੀ ਨਿਭਾਇxਆ। ਇਸ ਸਮੇਂ ਸਤਨਾਮ ਸਿੰਘ ਦਮਦਮੀ, ਅਮਰੀਕ ਸਿੰਘ, ਦਰਸ਼ਨ ਸਿੰਘ ਜਲੂਰ, ਪਵਿੱਤਰ ਸਿੰਘ, ਰਾਮ ਸਿੰਘ, ਦਰਸ਼ਨ ਸਿੰਘ ਨਦਾਮਪੁਰ, ਭੋਲਾ ਸਿੰਘ, ਹਰਮੇਲ ਸਿੰਘ, ਗੁਰਦੇਵ ਸਿੰਘ, ਰਾਮਪਾਲ ਸਿੰਘ, ਕਸ਼ਮੀਰ ਸਿੰਘ, ਪਰੇਮ ਸਿੰਘ, ਕੁਲਦੀਪ ਕੁਮਾਰ, ਨੀਲੂ ਰਾਮ, ਕਰਨੈਲ ਸਿੰਘ, ਅਮਰਜੀਤ ਕੌਰ, ਮਨਜੀਤ eਕੌਰ ਆਦਿ ਸੈਂਕੜਿਆਂ ਦੀ ਗਿਣਤੀ ਵਿੱਚ ਬੀ ਸੀ ਭਾਈਚਾਰੇ ਦੇ ਸਾਥੀ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਲਗਾਤਾਰ ਵੱਧ ਰਹੀ ਮਹਿੰਗਾਈ ਅਤੇ ਵੱਧ ਰਹੀ ਗੁੰਡਾਗਰਦੀ ਤੋਂ ਲੋਕ ਦੁੱਖੀ -ਐਡਵੋਕੇਟ ਬਲਵਿੰਦਰ ਕੁਮਾਰ
Next articleਪ੍ਰਵੀਨ ਬੰਗਾ ਪਰਿਵਾਰ ਸਮੇਤ ਦਰਸ਼ਨ ਲਈ ਗਏ