ਸਮੂਹ ਆਊਟ-ਸੋਰਸਿੰਗ ਠੇਕਾ ਕਾਮਿਆਂ ਨੂੰ ਰੈਗੂਲਰ ਕਰਨ ਸਮੇਤ ਨਿਗੁਣੀਆ ਤਨਖਾਹਾਂ ਚ ਵਾਧਾ ਕਰੇ ਸਰਕਾਰ
ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਪਾਵਰਕਾਮ ਐਡ ਟ੍ਰਾਂਸਕੋ ਠੇਕਾ ਮੁਲਾਜਮ ਯੂਨੀਅਨ ਪੰਜਾਬ ਦੇ ਬੈਨਰ ਹੇਠ ਸੀ ਐਚ ਬੀ ਠੇਕਾ ਕਾਮਿਆਂ ਨੇ ਪਰਿਵਾਰਾਂ ਤੇ ਬੱਚਿਆਂ ਸਮੇਤ ਪੰਜਾਬ ਸਰਕਾਰ ਅਤੇ ਪਾਵਰਕਾਮ ਮਨੇਜਮੈਂਟ ਦੇ ਖਿਲਾਫ਼ ਰੋਸ਼ ਧਰਨੇ ਦੀਆਂ ਤਿਆਰੀਆਂ ਮੁਕੰਮਲ ਕੀਤੀਆਂ ਪ੍ਰੈਸ ਨੂੰ ਜਾਣਕਾਰੀ ਸਾਂਝੀ ਕਰਦਿਆਂ ਹੁਸ਼ਿਆਰਪੁਰ ਸਰਕਲ ਪ੍ਰਧਾਨ ਇੰਦਰਪ੍ਰੀਤ ਸਿੰਘ ਨੇ ਦੱਸਿਆ ਕਿ ਬਿਜਲੀ ਬੋਰਡ ਦਾ ਨਿੱਜੀਕਰਨ ਕਰਕੇ ਪਾਵਰ-ਕਾਰਪੋਰੇਸ਼ਨ ਅਤੇ ਟਰਾਂਸਮਿਸ਼ਨ ਕੰਪਨੀਆਂ ‘ਚ ਤਬਦੀਲ ਕਰਕੇ ਠੇਕਾ ਪ੍ਰਣਾਲੀ ਰਾਹੀਂ ਆਊਟ-ਸੋਰਸਿੰਗ ਰਾਹੀਂ ਭਰਤੀ ਕਰ ਕੇ ਠੇਕਾ ਕਾਮਿਆਂ ਦੀ ਰਤ ਨਚੋੜੀ ਜਾ ਰਹੀ ਹੈ। ਬਿਜਲੀ ਅਦਾਰੇ ਅੰਦਰ ਵੱਖ-ਵੱਖ ਠੇਕੇਦਾਰਾਂ ਕੰਪਨੀਆਂ ਆਊਟ-ਸੋਰਸਿੰਗ ਕਾਮਿਆਂ ਦੀਆਂ ਮਿਲਣ-ਯੋਗ ਤਨਖਾਹਾਂ ਚੋਂ ਵੱਡੇ ਮੁਨਾਫ਼ੇ ਲੈ ਰਹੀਆਂ ਹਨ। ਸੀ ਐਚ ਬੀ ਤੇ ਡਬਲਿਉ ਆਊਟ-ਸੋਰਸਿੰਗ ਠੇਕਾ ਕਾਮੇ ਬਿਜਲੀ ਸਪਲਾਈ ਨੂੰ ਬਹਾਲ ਕਰਦੇ ਆਪਣੀਆਂ ਕੀਮਤੀ ਜਾਨਾ ਗੁਆ ਵੀ ਰਹੇ ਹਨ ਜ਼ੇਕਰ ਇਸ ਪੈਡੀ ਸੀਜਨ ਦੀ ਗੱਲ ਕਰਨੀ ਹੋਵੇ ਤਾਂ 20 ਦੇ ਲਗਭਗ ਠੇਕਾ ਕਾਮੇ ਮੌਤ ਦੇ ਮੂੰਹ ਜਾ ਚੁਕੇ ਹਨ ਅਤੇ ਹੁਣ ਤੱਕ ਸੈਕੜੇ ਹੀ ਕਾਮੇ ਮੌਤ ਦੇ ਮੂੰਹ ਪੈ ਚੁੱਕੇ ਹਨ ਅਤੇ ਸੈਕੜੇ ਹੀ ਕਾਮੇ ਲੱਤਾਂ, ਬਾਹਾਂ, ਰੀੜ ਦੀ ਹੱਡੀ ਤੋਂ ਨਕਾਰਾ ਹੋ ਚੁੱਕੇ ਹਨ। ਸਮੇਂ ਸਮੇਂ ਦੀਆਂ ਸਰਕਾਰਾਂ ਨੇ ਹਮੇਸ਼ਾ ਹੀ ਠੇਕਾ ਕਾਮਿਆਂ ਨਾਲ ਧੱਕਾ ਕੀਤਾ ਅਤੇ ਸਰਮਾਏਦਾਰਾਂ ਕੰਪਨੀਆਂ ਨੂੰ ਮੁਨਾਫ਼ਾ ਦਿੱਤਾ ਅਤੇ ਹੁਣ ਮੌਜੂਦਾ ਸਰਕਾਰ ਸਮੂਹ ਆਊਟ-ਸੋਰਸਿੰਗ ਕਾਮਿਆਂ ਨਾਲ ਵਾਅਦਾ ਕਰ ਸੱਥਾ ਉਤੇ ਨਾਮਜਦ ਹੋਈ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਜੀ ਕੋਲ ਇਨ੍ਹਾਂ ਵੀ ਸਮਾਂ ਨਹੀਂ ਕਿ ਠੇਕਾ ਕਾਮਿਆਂ ਦੀ ਗੱਲ ਤੱਕ ਸੁਣ ਸਕੇ ਕਿਉ ਕਿ ਮੁੱਖ ਮੰਤਰੀ ਪੰਜਾਬ ਵਲੋਂ 24 ਵਾਰ ਲਿਖਤੀ ਮੀਟਿੰਗਾ ਦਿੱਤੀਆਂ ਜਿਹਨਾਂ ਚੋਂ ਇਕ ਵਾਰ ਬੈਠ ਕੇ ਜਿਮਨੀ ਚੋਣਾਂ ਦਾ ਦੌਰ ਹੀ ਕਢਿਆ ਪਰ ਮਸਲਾ ਹੱਲ ਨਹੀਂ ਕੀਤਾ। ਮੌਜੂਦਾ ਬਿਜਲੀ ਮੰਤਰੀ ਸ੍ਰੀ ਹਰਭਜਨ ਸਿੰਘ ਜੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਕਿਰਤ ਮੰਤਰੀ ਗਗਨ ਅਨਮੋਲ ਸਮੇਤ ਪਾਵਰਕਾਮ ਮਨੇਜਮੈਂਟ ਵਲੋਂ ਕਈ ਵਾਰ ਮੀਟਿੰਗਾ ਕੀਤੀਆਂ ਪਰ ਠੋਸ ਹੱਲ ਉਨ੍ਹਾਂ ਵਲੋਂ ਵੀ ਨਾ ਕੀਤਾ। ਸਗੋਂ ਕਿਰਤ ਵਿਭਾਗ ਵਲੋਂ ਘੱਟੋ ਘੱਟ ਉਜਰਤਾ ਵਿਚ 165 ਰੁਪਏ ਮਹੀਨਾ ਤਨਖਾਹ ਵਧਾ ਕੇ ਠੇਕਾ ਕਾਮਿਆਂ ਨਾਲ ਕੋਝਾਂ ਮਜਾਕ ਕੀਤਾ। ਜਿਸ ਦੇ ਕਾਰਨ ਠੇਕਾ ਕਾਮਿਆਂ ‘ਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ ਅੱਜ ਦੇ ਧਰਨੇ ਵਿਚ ਮੰਗ ਕੀਤੀ ਕਿ ਨਿੱਜੀਕਰਨ ਦੀ ਨੀਤੀ ਨੂੰ ਰੱਦ ਕਰਨ, ਸੀ ਐਚ ਬੀ ਤੇ ਡਬਲਿਉ ਆਊਟ-ਸੋਰਸਿੰਗ ਕਾਮਿਆਂ ਨੂੰ ਰੈਗੂਲਰ ਕਰਨ, ਘੱਟੋ-ਘੱਟ ਗੁਜਾਰੇ ਯੋਗ ਤਨਖਾਹ 1948 ਐਕਟ ਮੁਤਾਬਿਕ ਲਾਗੂ ਕਰਨ, ਬਿਜਲੀ ਦਾ ਕਰੰਟ ਲੱਗਣ ਆਪਣੀ ਜਾਨ ਗੁਆ ਚੁੱਕੇ ਸੀ ਐਚ ਬੀ ਠੇਕਾ ਕਾਮਿਆਂ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਮੁਆਵਜਾ ਰਾਸ਼ੀ ਜਾਰੀ ਕਰਨ ਅਤੇ ਪਰਿਵਾਰ ਦੇ ਇਕ ਜੀਅ ਨੂੰ ਪੱਕੀ ਨੌਕਰੀ ਦੀ ਗਰੰਟੀ ਕਰਨ, ਬਿਜਲੀ ਦੇ ਕਰੰਟ ਨਾਲ ਹਾਦਸਾ ਹੋਣ ਉਤੇ ਵਧੀਆ ਹਸਪਤਾਲ ਚ ਇਲਾਜ ਕਰਵਾਉਣ ਅਤੇ ਬਿਜਲੀ ਦੇ ਕੰਮ ਕਰਨ ਲਈ ਠੇਕਾ ਕਾਮਿਆਂ ਨੂੰ ਪੁਖਤਾ ਪ੍ਰਬੰਧ ਕਰਨ ਅਤੇ ਕਾਮਿਆਂ ਦੀਆਂ ਦੂਰ ਕੀਤੀਆਂ ਬਦਲੀਆਂ ਨੂੰ ਰੱਦ ਕਰਨ,ਹਟਾਏ ਕਾਮੇ ਬਹਾਲ ਕਰਨ, ਤਮਾਮ ਮੰਗ ਪੱਤਰ ‘ਚ ਦਰਜ ਮੰਗਾ ਦਾ ਤੁਰੰਤ ਹੱਲ ਕਰਨ ਦੀ ਮੰਗ ਕੀਤੀ। ਇਹਨਾਂ ਸਾਰੀਆਂ ਮੰਗਾਂ ਦਾ ਹੱਲ ਅਗਰ 16 ਸਤੰਬਰ 2024 ਨੂੰ ਹੋਣ ਵਾਲੀ ਮੀਟਿੰਗ ਚ ਨਹੀਂ ਹੁੰਦਾ ਤਾਂ ਜਥੇਬੰਦੀ ਵੱਲੋਂ 17 ਸਤੰਬਰ 2024 ਨੂੰ ਪਰਿਵਾਰਾਂ ਸਮੇਤ ਖਰੜ ਵਿਖੇ ਰੋਸ ਧਰਨਾ ਦੇਣ ਦਾ ਫੈਸਲਾ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly