ਸਰਕਾਰੀ ਹਾਈ ਸਮਾਰਟ ਸਕੂਲ ਭਾਗੋਵਾਲ ‘ਚ ਨਸ਼ਾਖੋਰੀ ‘ਤੇ ਇਲਾਜ਼ ਸੰਬੰਧੀ ਜਾਗਰੂਕਤਾ ਸੈਮੀਨਾਰ ਲਗਾਇਆ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਡਿਪਟੀ ਕਮਿਸ਼ਨਰ ਸ਼੍ਰੀਮਤੀ ਕੋਮਲ ਮਿੱਤਲ ਆਈ.ਏ.ਐੱਸ. ਅਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਬੰਸ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਅੱਜ ਸਰਕਾਰੀ ਹਾਈ ਸਮਾਰਟ ਸਕੂਲ ਭਾਗੋਵਾਲ ਵਿਖੇ ਪ੍ਰਿੰਸੀਪਲ ਸਰੂਤੀ ਸ਼ਰਮਾ ਜੀ ਦੇ ਸਹਿਯੋਗ ਨਾਲ ਜਾਗਰੂਕਤਾ ਵਰਕਸ਼ਾਪ ਲਗਾਈ ਗਈ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਸ਼ਾਂਤ ਆਦਿਆ ਕਾਊਸਲਰ, ਸਰਕਾਰੀ ਰੀਹੈਬਲੀਟੇਸ਼ਨ ਸੈਂਟਰ ਹੁਸ਼ਿਆਰਪੁਰ ਨੇ ਕਿਹਾ ਕਿ ਯੁਵਾ ਸ਼ਕਤੀ ਕਿਸੇ ਵੀ ਰਾਸ਼ਟਰ ਦੀ ਨੀਂਹ ਹੁੰਦੇ ਹਨ ਅਤੇ ਯੁਵਾ ਸ਼ਕਤੀ ਸਮਾਜ ਅਤੇ ਦੇਸ਼ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੀ ਹੈ, ਇਸ ਲਈ ਇਹ ਬਹੁਤ ਜਰੂਰੀ ਹੈ ਕਿ ਨਸ਼ਾ ਮੁਕਤ ਭਾਰਤ ਅਭਿਆਨ ਵਿੱਚ ਨੌਜ਼ਵਾਨ ਵੱਡੀ ਗਿਣਤੀ ਵਿੱਚ ਜੁੜਨ ਅਤੇ ਇਸ ਚੁਣੌਤੀ ਨੂੰ ਸਵੀਕਾਰ ਕਰਦੇ ਹੋਏ ਨਸ਼ਾ ਮੁਕਤ ਭਾਰਤ ਅਭਿਆਨ ਦੇ ਅਧੀਨ ਇਹ ਪ੍ਰਤਿਗਿਆ ਕਰਨ ਕਿ ਉਹ ਨਸ਼ਾ ਮੁਕਤ ਜੀਵਨ ਬਤੀਤ ਕਰਨਗੇ ਅਤੇ ਆਪਣੇ ਪਰਿਵਾਰ, ਬੱਚਿਆਂ, ਦੋਸਤਾਂ ਅਤੇ ਸਮਾਜ ਸਾਰਿਆਂ ਨੂੰ ਨਸ਼ਾ ਮੁਕਤ ਰੱਖਣ ਲਈ ਅਪਣਾ ਯੋਗਦਾਨ ਪਾਉਣਗੇ । ਉਹਨਾਂ ਅੱਗੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਅਨੁਸਾਰ ਨਸ਼ਾਖੋਰੀ ਇੱਕ ਵਾਰ ਵਾਰ ਹੋਣ ਵਾਲੀ,ਲੰਬਾ ਸਮਾਂ ਚਲਣ ਵਾਲੀ ਮਾਨਸਿਕ ਬਿਮਾਰੀ ਹੈਂ ਜਿਸ ਦਾ ਇਲਾਜ਼ ਸਿਹਤ ਵਿਭਾਗ ਪੰਜਾਬ ਵਲੋਂ ਮੁਫ਼ਤ ਕੀਤਾ ਜਾਂਦਾ ਹੈਂ। ਨਸ਼ਾਖੋਰੀ ਵਾਲਾ ਵਿਅਕਤੀ ਭੱਟਕਿਆ ਹੋਇਆ ਹੈਂ।ਉਸ ਨੂੰ ਨਫਰਤ ਕਰਨ ਜਾਂ ਮਜ਼ਾਕ ਉਡਾਉਣ ਦੀ ਬਜਾਏ ਪਿਆਰ ਨਾਲ ਸਮਝਾ ਕੇ ਉਸਨੂੰ ਸਿੱਧੇ ਰਸਤੇ ਤੇ ਲਿਆਉਣਾ ਚਾਹੀਦਾ ਹੈ। ਕਿਉਂਕਿ ਇਸ ਦਾ ਇਲਾਜ਼ ਹਰ ਜ਼ਿਲ੍ਹੇ ਦੇ ਸਿਹਤ ਅਦਾਰੇ ਵਿੱਚ ਮੁਫਤ ਕੀਤਾ ਜਾਂਦਾ ਹੈਂ। ਜਿਲ੍ਹਾ ਹੁਸ਼ਿਆਰਪੁਰ ਵਿੱਚ ਨਸ਼ਾਖੋਰੀ ਦਾ ਇਲਾਜ਼ ਸਿਵਲ ਹਸਪਤਾਲ ਹੁਸ਼ਿਆਰਪੁਰ ਅਤੇ ਦਸੂਹਾ ਵਿੱਚ ਕੀਤਾ ਜਾਂਦਾ ਹੈ।ਸਿਹਤ ਵਿਭਾਗ ਵੱਲੋਂ ਨਸ਼ਾ ਛਡਾਊ ਕੇਂਦਰ, ਮੁੜ ਵਸੇਬਾ ਕੇਂਦਰ ਅਤੇ ਓਟ ਕਲੀਨਿਕਾਂ ਵਿੱਚ ਨਸ਼ਾ ਰੋਗੀ ਦਾ ਇਲਾਜ਼ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਇਸਦੇ ਨਾਲ ਹੀ ਮਰੀਜ਼ ਅਤੇ ਉਸ ਦੇ ਪਰਿਵਾਰ ਦੀ ਕਾਊਂਸਲਿੰਗ ਕੀਤੀ ਜਾਂਦੀ ਹੈ। ਨਸ਼ਾਖੋਰੀ ਨਾਲ ਗ੍ਰਸਤ ਵਿਅਕਤੀ ਹੈਪਾਟਾਈਟ-ਸੀ (ਕਾਲਾ ਪੀਲੀਆ), ਐਚ. ਆਈ. ਵੀ. ਏਡਜ਼ ਵਰਗੀਆਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹਨ। ਇਹਨਾਂ ਬਿਮਾਰੀਆਂ ਦਾ ਵੀ ਇਲਾਜ਼ ਸਿਹਤ ਵਿਭਾਗ ਵਲੋਂ ਮੁਫ਼ਤ ਕੀਤਾ ਜਾਂਦਾ ਹੈਂ। ਆਓ ਅਸੀਂ ਸਾਰੇ ਮਿਲ ਕੇ ਇੱਕ ਅਭਿਆਨ ਚਲਾਈਏ ਤੇ ਨਸ਼ਾ ਮੁਕਤ ਪੰਜਾਬ ਬਣਾਈਏ। ਇਸ ਮੌਕੇ ਤੇ ਵਿਦਿਆਰਥੀਆਂ ਨੂੰ ਨਸ਼ਾ ਮੁਕਤ ਰਹਿਣ ਦੀ ਸਹੁੰ ਵੀ ਚੁਕਾਈ ਗਈ। ਇਸ ਮੌਕੇ ਇੰਦਰਜੀਤ ਕੌਰ ,ਅਸ਼ੋਕ ਕੁਮਾਰ, ਗਗਨਦੀਪ ਸਿੰਘ, ਨੀਰਜ ਸਿੰਘ, ਜਗਦੀਸ਼ ਚੰਦਰ, ਰੁਪਿੰਦਰ ਸੈਣੀ, ਬਬੀਤਾ ਰਾਣੀ, ਅਨੂ ਗੁਪਤਾ, ਕੁਲਵੀਰ ਕੌਰ ਅਤੇ ਵਿਦਿਆਰਥੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਭਾਜਪਾ ਨੇ ਹਲਕਾ ਚੱਬੇਵਾਲ ਵਿੱਚ ਸ਼ੁਰੂ ਕੀਤੀ ਮੈਂਬਰਸ਼ਿਪ ਮੁਹਿੰਮ
Next articleਇਨਸਾਨ ਜੇਕਰ ਇਨਸਾਨੀਅਤ ਲਈ ਕੰਮ ਕਰਦਾ ਹੈ ਤਾਂ ਭਾਈ ਘਨੱਈਆ ਜੀ ਲਈ ਉਹ ਸੱਚੀ ਸ਼ਰਧਾਂਜਲੀ ਹੋਵੇਗੀ – ਰਾਹੁਲ ਚਾਬਾ