ਮਹਿਤਪੁਰ,(ਸਮਾਜ ਵੀਕਲੀ) (ਛਾਬੜਾ)- ਸ਼ਬਦ ਗੁਰੂ ਪ੍ਰਚਾਰ ਕੇਂਦਰ ਰਜਿ ਮਹਿਤਪੁਰ ਦੇ ਚੇਅਰਮੈਨ ਅਤੇ ਰਾਜ ਗੁਰੂ ਵੋਕੇਸ਼ਨਲ ਐਜ਼ੂਕੇਸ਼ਨਲ ਸੰਸਥਾਂ ਦੇ ਮੁਖੀ ਭਾਈ ਹਰਜਿੰਦਰ ਸਿੰਘ ਚੰਦੀ ਵੱਲੋਂ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਵੋਕੇਸ਼ਨਲ ਸਿੱਖਿਆ ਵੱਲ ਵੀ ਧਿਆਨ ਦੇਣ ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸੰਸਥਾ ਰਾਜ ਗੁਰੂ ਵੋਕੇਸ਼ਨਲ ਐਜ਼ੂਕੇਸ਼ਨਲ ਵੱਲੋਂ ਖਾਸ ਕਰਕੇ ਧੀਆਂ ਲਈ ਸਿਲਾਈ ਕਿਤਾ ਮੁੱਖੀ ਕੋਰਸ ਖੋਲਿਆ ਗਿਆ ਹੈ। ਜਿਸ ਵਿਚ ਦਾਖ਼ਲਾ ਲੈ ਕੇ ਬੱਚੇ 6 ਮਹੀਨੇ ਜਾਂ 12 ਮਹੀਨੇ ਦਾ ਕੋਰਸ ਕਰਨ ਤੋ ਬਾਅਦ ਸੰਸਥਾਂ ਕੋਲੋਂ ਮਾਨਤਾ ਪ੍ਰਾਪਤ ਰਜਿ’ ਸਰਟੀਫਿਕੇਟ ਪ੍ਰਾਪਤ ਕਰ ਸਕਦੇ ਹਨ। ਦਾਖ਼ਲਾ ਲੈਣ ਲਈ ਮਹਿਤਪੁਰ ਇਲਾਕੇ ਦੀਆ ਧੀਆਂ ਸੰਸਥਾ ਦੇ ਨੰਬਰ 9814601638 ਜਾ ਚੰਦੀ ਜਨਰਲ ਸਟੋਰ ਮਹਿਤਪੁਰ ਤੇ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸੰਸਥਾ ਤੋਂ ਕੋਰਸ ਕਰ ਚੁੱਕੀਆਂ ਬੱਚੀਆਂ ਦੇਸ਼ ਅਤੇ ਵਿਦੇਸ਼ ਵਿਚ ਵਧੀਆ ਮੁਕਾਮ ਹਾਸਲ ਕਰ ਚੁੱਕੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly