ਜਮਹੂਰੀਅਤ ਬਹਾਲ ਮੁਜ਼ਾਹਰੇ ਦੇ ਸਮੇਂ ਮਾਨਯੋਗ ਗੁਰਜੰਟ ਸਿੰਘ ਕੱਟੂ ਜੀ, ਪ੍ਰੋ ਮਹਿੰਦਰਪਾਲ ਸਿੰਘ ਜੀ ਅਤੇ ਅੰਮ੍ਰਿਤਪਾਲ ਸਿੰਘ ਸੰਧਰਾ ਜੀ ਨੇ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਜੀ ਦੀ ਕਿਤਾਬ “ਸੰਘਰਸ਼ ਦਾ ਦੌਰ” ਦੀ ਕੀਤੀ ਸਰਾਹਣਾ, ਉਨ੍ਹਾਂ ਕਿਹਾ ਇਹੋ ਜਿਹੀਆਂ ਕਿਤਾਬਾਂ ਸਮੇਂ ਦੀ ਮੰਗ ਹਨ ਜੋ ਸਿੱਖਾਂ ਦੀ ਨਸਲਕੁਸ਼ੀ ਦੀ ਹਕੀਕਤ ਬਿਆਣ ਕਰਦੀਆਂ ਹਨ

(ਸਮਾਜ ਵੀਕਲੀ) International day of democracy 15 ਸਤੰਬਰ ਨੂੰ ਮਣਾਇਆ ਜਾਂਦਾ ਹੈ ਅਤੇ ਹਰ ਸਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਇਸ ਦਿਨ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜਮੂਹਰੀਅਤ ਬਹਾਲ ਕਰੋ ਮੁਜ਼ਾਹਰਾ ਸਾਰਾਗੜੀ ਸਰਾਂ ਦੇ ਬਾਹਰ ਹਜ਼ਾਰਾਂ ਦੀ ਤਦਾਦ ਦੇ ਇਕੱਠ ਨਾਲ ਕਰਦੀ ਹੈ। ਕਈ ਸਿੱਖ ਜਥੇਬੰਦੀਆਂ ਇਸ ਮੁਜਹਾਰੇ ਨੂੰ ਆਪਣਾ ਸਮਰਥਣ ਦੇਣ ਪਹੁੰਚਦੇ ਹਨ। ਅੱਜ ਵੀ ਹਜ਼ਾਰਾਂ ਦਾ ਇਕੱਠ ਹੋਇਆ ਅਤੇ ਸਿੱਖ ਕੌਮ ਆਪਣੇ ਹੱਕਾਂ ਲਈ ਜਾਗਰੁਕ ਹੁੰਦੀ ਮਹਿਸੂਸ ਹੋਈ। ਇੰਝ ਲੱਗਾ ਜਿਵੇਂ ਸਿੱਖ ਕੌਮ ਇਕੱਠੇ ਹੋ ਕੇ ਆਪਣੇ ਗਲੋਂ ਭਾਰਤੀ ਤੰਤਰ ਦੀ ਗੁਲਾਮੀ ਲਾਉਣ ਲਈ ਲਾਮਬੱਧ ਹੋ ਰਹੀ ਹੋਵੇ। ਇਸ ਮੌਕੇ ਤੇ ਮਾਨਯੋਗ ਗੁਰਜੰਟ ਸਿੰਘ ਕੱਟੂ ਜੀ (ਪੀ.ਏ ਸ. ਸਿਮਰਨਜੀਤ ਸਿੰਘ ਮਾਨ), ਪ੍ਰੋ ਮਹਿੰਦਰਪਾਲ ਸਿੰਘ ਜੀ (ਕੌਮੀ ਜਰਨਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ) ਸ. ਅੰਮ੍ਰਿਤਪਾਲ ਸਿੰਘ ਸੰਧਰਾ ਜੀ (ਐਮ.ਪੀ ਉਮੀਦਵਾਰ 2024 ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ) ਜੀ ਨਾਲ ਮੁਲਾਕਾਤ ਹੋਈ। ਉਨਾਂ ਨੂੰ ਜਦੋਂ ਮੈਂ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਜੀ ਦੀ ਕਿਤਾਬ “ਸੰਘਰਸ਼ ਦਾ ਦੌਰ” ਅਤੇ ਸਨਮਾਨ ਚਿੰਨ ਭੇਂਟ ਕੀਤੀ ਤਾਂ ਉਨਾਂ ਬਹੁਤ ਹੀ ਜ਼ਿਆਦਾ ਖੁਸ਼ੀ ਜਾਹਿਰ ਕੀਤੀ। ਉਨ੍ਹਾਂ ਨੇ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਜੀ ਦੀ ਕਿਤਾਬ “ਸੰਘਰਸ਼ ਦਾ ਦੌਰ” ਦੀ ਬਹੁਤ ਸਰਾਹਣਾ ਕੀਤੀ। ਉਨ੍ਹਾਂ ਕਿਹਾ ਇਹੋ ਜਿਹੀਆਂ ਕਿਤਾਬਾਂ ਅੱਜ ਸਮੇਂ ਦੀ ਮੰਗ ਹਨ। ਜੋ ਸਿੱਖਾਂ ਦੀ ਨਸਲਕੁਸ਼ੀ ਦੀ ਹਕੀਕਤ ਬਿਆਣ ਕਰਦੀਆਂ ਹਨ। ਸਮੁੱਚੀ ਕੌਮ ਨੂੰ 1984 ਦਾ ਦੁਖਾਂਤ ਦਰਸਾਉਂਦੀਆਂ ਹਨ ਅਤੇ ਪੂਰੀ ਕੌਮ ਨੂੰ ਝਿੰਜੋੜ ਕੇ ਰੱਖ ਦਿੰਦੀਆਂ ਹਨ ਕਿ ਕਿੱਧਰੇ ਅੱਜ ਸਿੱਖ ਕੌਮ ਉਨ੍ਹਾਂ ਯੋਧਿਆਂ ਨੂੰ ਭੁੱਲ ਤਾਂ ਨਹੀਂ ਗਈ ਜਿੰਨ੍ਹਾਂ ਸ਼ਹੀਦਾਂ ਨੇ ਨਿਰਸਵਾਰਥ ਆਪਣੀਆਂ ਜਾਨਾਂ ਸਿੱਖੀ ਸਿਧਾਂਤਾ ਲਈ ਕੁਰਬਾਨ ਕਰ ਦਿੱਤੀਆਂ। ਗੁਰਜੰਟ ਸਿੰਘ ਕੱਟੂ ਜੀ ਅਤੇ ਪ੍ਰੋ ਮਹਿੰਦਰਪਾਲ ਸਿੰਘ ਜੀ ਹਮੇਸ਼ਾਂ ਮੈਨੂੰ ਸਿੱਖੀ ਸਿਧਾਂਤਾ ਨਾਲ ਜੁੜੇ ਕੰਮਾਂ ਲਈ ਉਤਸ਼ਾਹ ਵੀ ਦਿੰਦੇ ਹਨ ਅਤੇ ਦਿਸ਼ਾ ਨਿਰਦੇਸ਼ ਵੀ ਕਰਦੇ ਹਨ। ਇੰਨਾਂ ਵਰਗੇ ਸੁਹਿਰਦ ਸਿੱਖ ਆਗੂਆਂ ਦੀ ਸੰਗਤ ਨਾਲ ਮੇਰੀ ਸੋਚ ਦਾ ਮਿਆਰ ਵੀ ਉੱਚਾ ਹੁੰਦਾ ਹੈ ਅਤੇ ਸਿੱਖੀ ਸਿਧਾਂਤਾ ‘ਤੇ ਚਲਣ ਦਾ ਬਲ ਵੀ ਮਿਲਦਾ ਹੈ। ਗੁਰਜੰਟ ਸਿੰਘ ਕੱਟੂ ਜੀ ਅਤੇ ਪ੍ਰੋ ਮਹਿੰਦਰਪਾਲ ਜੀ ਵੱਲੋਂ ਮੈਨੂੰ ਮਿਲਦੇ ਹਰ ਪਲ ਸਤਿਕਾਰ ਲਈ ਮੈਂ ਹਮੇਸ਼ਾਂ ਧੰਨਵਾਦੀ ਰਹਾਂਗੀ।


ਰਸ਼ਪਿੰਦਰ ਕੌਰ ਗਿੱਲ
ਸੰਸਥਾਪਕ ਅਤੇ ਪ੍ਰਧਾਨ
ਪੀਂਘਾਂ ਸੋਚ ਦੀਆਂ ਸਾਹਿਤ ਮੰਚ
+91-9888697078

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਗੋਇੰਦਵਾਲ ਸਾਹਿਬ ਦੇ ਸ਼ਤਾਬਦੀ ਸਮਾਗਮਾਂ ਮੌਕੇ 3 ਦਿਨ ਚੱਲਣਗੇ ਲੰਗਰ- ਸੰਤ ਹਰਜੀਤ ਸਿੰਘ
Next articleਡਾਕਟਰ ਨਛੱਤਰ ਲਾਲ ਰਾਸ਼ਟਰੀਆ ਵਾਲਮੀਕਿ ਸਭਾ ਦੇ ਜ਼ਿਲ੍ਹਾ ਪ੍ਰਧਾਨ ਬਣੇ